‘ਜਵਾਨ’ ਨੇ ਰਚਿਆ ਇਤਿਹਾਸ, ਪਹਿਲੇ ਦਿਨ ਕਮਾਏ 65.50 ਕਰੋੜ ਰੁਪਏ, ਤੋੜਿਆਂ ‘ਪਠਾਨ’ ਦਾ ਰਿਕਾਰਡ

Saturday, Sep 09, 2023 - 10:24 AM (IST)

‘ਜਵਾਨ’ ਨੇ ਰਚਿਆ ਇਤਿਹਾਸ, ਪਹਿਲੇ ਦਿਨ ਕਮਾਏ 65.50 ਕਰੋੜ ਰੁਪਏ, ਤੋੜਿਆਂ ‘ਪਠਾਨ’ ਦਾ ਰਿਕਾਰਡ

ਐਂਟਰਟੇਨਮੈਂਟ ਡੈਸਕ– ਸ਼ਾਹਰੁਖ ਖ਼ਾਨ ਨੇ ‘ਜਵਾਨ’ ਫ਼ਿਲਮ ਨਾਲ ਨਵਾਂ ਇਤਿਹਾਸ ਰਚ ਦਿੱਤਾ ਹੈ। ‘ਜਵਾਨ’ ਫ਼ਿਲਮ ਨੇ ਪਹਿਲੇ ਦਿਨ 65.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

‘ਜਵਾਨ’ ਦੀ ਇਹ ਕਮਾਈ ਸ਼ਾਹਰੁਖ ਖ਼ਾਨ ਦੀ ਹੀ ਪਿਛਲੀ ਬਲਾਕਬਸਟਰ ਫ਼ਿਲਮ ‘ਪਠਾਨ’ ਤੋਂ 19.09 ਫ਼ੀਸਦੀ ਵੱਧ ਹੈ। ‘ਪਠਾਨ’ ਨੇ ਪਹਿਲੇ ਦਿਨ 55 ਕਰੋੜ ਰੁਪਏ ਕਮਾਏ ਸਨ, ਜੋ ਹੁਣ ਦੂਜੇ ਨੰਬਰ ’ਤੇ ਹੈ।

ਇਹ ਖ਼ਬਰ ਵੀ ਪੜ੍ਹੋ : ਰਾਘਵ-ਪਰਿਣੀਤੀ 30 ਸਤੰਬਰ ਨੂੰ ਚੰਡੀਗੜ੍ਹ ’ਚ ਦੇਣਗੇ ਰਿਸੈਪਸ਼ਨ ਪਾਰਟੀ, ਉਦੈਪੁਰ ਦੇ ਲੀਲਾ ਪੈਲੇਸ ’ਚ ਹੋਵੇਗਾ ਵਿਆਹ

ਦੱਸ ਦੇਈਏ ਕਿ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ’ਚ ਤੀਜੇ ਨੰਬਰ ’ਤੇ ‘ਕੇ. ਜੀ. ਐੱਫ. 2’ (53.95 ਕਰੋੜ), ਚੌਥੇ ਨੰਬਰ ’ਤੇ ‘ਵਾਰ’ (51.60 ਕਰੋੜ) ਤੇ ਪੰਜਵੇਂ ਨੰਬਰ ’ਤੇ ‘ਠੱਗਸ ਆਫ ਹਿੰਦੁਸਤਾਨ’ (50.75 ਕਰੋੜ) ਹੈ।

PunjabKesari

ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ ਨੂੰ ਐਟਲੀ ਕੁਮਾਰ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ’ਚ ਨਯਨਤਾਰਾ, ਵਿਜੇ ਸੇਤੂਪਤੀ ਤੇ ਦੀਪਿਕਾ ਪਾਦੁਕੋਣ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News