‘ਜਟਾਧਾਰਾ’ ਸਿਰਫ਼ ਇਕ ਫਿਲਮ ਨਹੀਂ, ਸਗੋਂ ਇਕ ਫੈਮਲੀ ਡਰਾਮਾ ਤੇ ਇਮੋਸ਼ਨਲ ਜਰਨੀ ਹੈ : ਪ੍ਰੋਡਿਊਸਰ ਪ੍ਰੇਰਣਾ ਅਰੋੜਾ

Saturday, Nov 01, 2025 - 01:12 PM (IST)

‘ਜਟਾਧਾਰਾ’ ਸਿਰਫ਼ ਇਕ ਫਿਲਮ ਨਹੀਂ, ਸਗੋਂ ਇਕ ਫੈਮਲੀ ਡਰਾਮਾ ਤੇ ਇਮੋਸ਼ਨਲ ਜਰਨੀ ਹੈ : ਪ੍ਰੋਡਿਊਸਰ ਪ੍ਰੇਰਣਾ ਅਰੋੜਾ

ਮੁੰਬਈ- ਨਵੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ‘ਜਟਾਧਾਰਾ’, ਵਿਚ ਧਨ ਪਿਸ਼ਾਚਿਨੀ ਦੀ ਰਹੱਸਮਈ ਕਹਾਣੀ ਨੂੰ ਵੱਡੇ ਪਰਦੇ ’ਤੇ ਦਿਖਾਇਆ ਜਾਵੇਗਾ। ਫਿਲਮ ’ਚ ਸੋਨਾਕਸ਼ੀ ਸਿਨ੍ਹਾ, ਸ਼ਿਲਪਾ ਸ਼ਿਰੋਡਕਰ ਤੇ ਸੁਧੀਰ ਬਾਬੂ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ‘ਜਟਾਧਾਰਾ’ ਸਿਰਫ਼ ਇਕ ਰਹੱਸਮਈ ਤੇ ਅਧਿਆਤਮਿਕ ਫਿਲਮ ਹੀ ਨਹੀਂ, ਸਗੋਂ ਇਹ ਮਹਿਲਾ ਸ਼ਕਤੀ, ਆਸਥਾ ਤੇ ਭਾਵਨਾਵਾਂ ਦਾ ਸੁੰਦਰ ਸੁਮੇਲ ਹੈ। ਇਸ ’ਚ ਸੋਨਾਕਸ਼ੀ ਸਿਨ੍ਹਾ ਇਕ ਸ਼ਕਤੀਸ਼ਾਲੀ ਧਨ ਪਿਸ਼ਾਚਿਨੀ ਦਾ ਕਿਰਦਾਰ ਨਿਭਾਅ ਰਹੀ ਹੈ, ਜਦਕਿ ਸ਼ਿਲਪਾ ਸ਼ਿਰੋਡਕਰ ਆਪਣੇ ਕਰੀਅਰ ਦੀ ਦਮਦਾਰ ਵਾਪਸੀ ਕਰ ਰਹੀ ਹੈ।

ਫਿਲਮ ਦੀ ਪ੍ਰੋਡਿਊਸਰ ਪ੍ਰੇਰਣਾ ਅਰੋੜਾ ਜੋ ਹਮੇਸ਼ਾ ਚੋਣਵੀਆਂ ਤੇ ਪ੍ਰਭਾਵਸ਼ਾਲੀ ਕਹਾਣੀਆਂ ਨੂੰ ਪਰਦੇ ’ਤੇ ਲਿਆਉਣ ਲਈ ਜਾਣੀ ਜਾਂਦੀ ਹੈ, ਦੱਸਦੇ ਹਨ ਕਿ ‘ਜਟਾਧਾਰਾ’ ਉਸ ਦੇ ਲਈ ਸਿਰਫ਼ ਇਕ ਫਿਲਮ ਨਹੀਂ ਸਗੋਂ ਇਕ ਦਿਵਿਆ ਅਨੁਭਵ ਹੈ। ਫਿਲਮ ਦਾ ਨਿਰਦੇਸ਼ਨ ਵੈਂਕਟ ਕਲਿਆਣ ਤੇ ਅਭਿਸ਼ੇਕ ਜੈਸਵਾਲ ਨੇ ਕੀਤਾ ਹੈ। ਫਿਲਮ ਦੇ ਬਾਰੇ ਸੋਨਾਕਸ਼ੀ ਸਿਨ੍ਹਾ, ਸ਼ਿਲਪਾ ਸ਼ਿਰੋਡਕਰ ਅਤੇ ਪ੍ਰੋਡਿਊਸਰ ਪ੍ਰੇਰਣਾ ਅਰੋੜਾ ਨੇ ‘ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ’ ਨਾਲ ਖਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ...

ਪ੍ਰ. ਜਦੋਂ ‘ਜਟਾਧਾਰਾ’ ਦੀ ਸਕ੍ਰਿਪਟ ਆਫ਼ਰ ਹੋਈ ਤਾਂ ਰੀਡਿੰਗ ਤੋਂ ਸਾਈਨਿੰਗ ਤੱਕ ਦਾ ਸਫ਼ਰ ਕਿਵੇਂ ਦਾ ਰਿਹਾ?

ਸੋਨਾਕਸ਼ੀ ਸਿਨ੍ਹਾ: ਬਹੁਤ ਹੀ ਘੱਟ ਸਮਾਂ ਲੱਗਿਆ ਜਦੋਂ ਸਾਡੀ ਪ੍ਰੋਡਿਊਸਰ ਪ੍ਰੇਰਣਾ ਅਰੋੜਾ ਨੇ ਮੈਨੂੰ ਇਹ ਫਿਲਮ ਆਫ਼ਰ ਕੀਤੀ ਤਾਂ ਕਿਹਾ ਕਿ ਤੁਹਾਨੂੰ ਧਨ ਪਿਸ਼ਾਚਨੀ ਦਾ ਕਿਰਦਾਰ ਨਿਭਾਉਣਾ ਹੈ ਤਾਂ ਮੈਂ ਹੈਰਾਨ ਹੋ ਕੇ ਕਿਹਾ ਪਿਸ਼ਾਚਨੀ? ਮੈਂ?। ਪਰ ਜਦੋਂ ਮੈਂ ਸਕ੍ਰਿਪਟ ਸੁਣੀ ਤਾਂ ਉਸ ’ਚ ਆਧੁਨਿਕਤਾ, ਸਿਪਰਿਚੁਅਲਿਟੀ, ਮੈਥੋਲੌਜੀ (ਪੁਰਾਣਿਕ ਕਥਾ) ਤੇ ਫੋਕਲੋਰ (ਲੋਕਗਾਥਾ) ਸਭ ਕੁਝ ਇੰਨੀ ਖੂਬਸੂਰਤੀ ਨਾਲ ਪਿਰੋਇਆ ਗਿਆ ਸੀ ਕਿ ਮੈਂ ਤੁਰੰਤ ਹਾਂ ਕਹਿ ਦਿੱਤੀ।

ਸ਼ਿਲਪਾ ਸ਼ਿਰੋਡਕਰ: ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋਇਆ। ਬਿੱਗ ਬੌਸ ਖ਼ਤਮ ਹੋਣ ਤੋਂ ਬਾਅਦ ਤੁਰੰਤ ਬਾਅਦ ਪ੍ਰੇਰਣਾ ਦਾ ਫੋਨ ਆਇਆ। ਉਨ੍ਹਾਂ ਨੇ ਦੱਸਿਆ ਕਿ ਫਿਲਮ ਹਿੰਦੀ ਅਤੇ ਤੇਲਗੂ ਦੋਵਾਂ ਭਾਸ਼ਾਵਾਂ ’ਚ ਬਣ ਰਹੀ ਹੈ ਤੇ ਮੇਰੇ ਲਈ ਇਕ ਬਹੁਤ ਖਾਸ ਰੋਲ ਹੈ। ਮੈਂ ਜਦੋਂ ਸਕ੍ਰਿਪਟ ਸੁਣੀ ਤਾਂ ਮੈਨੂੰ ਲੱਗਿਆ ਵਾਹ! ਇਹ ਮੌਕਾ ਦੁਬਾਰਾ ਸ਼ਾਇਦ ਮਿਲੇ ਨਾ ਇਹ ਫਿਲਮ ਮੇਰੇ ਲਈ ਇੰਡਸਟਰੀ ’ਚ ਵਾਪਸੀ ਦਾ ਸਹੀ ਮੌਕਾ ਸੀ।

ਪ੍ਰ. ਸੈੱਟ ’ਤੇ ਇੰਨੀਆਂ ਸਾਰੀਆਂ ਮਹਿਲਾਵਾਂ ਪ੍ਰੋਡਿਊਸਰ, ਐਕਟਰੈੱਸ ਕੀ ਫਰਕ ਪਿਆ ਵਰਕ ਇਨਵਾਇਰਮੈਂਟ ਵਿਚ?

ਸੋਨਾਕਸ਼ੀ ਸਿਨ੍ਹਾ: ਸਭ ਤੋਂ ਵੱਡਾ ਫਰਕ ਤਾਂ ਆਰਗੇਨਾਈਜੇਸ਼ਨ ’ਚ ਪਿਆ। ਜਦੋਂ ਸੈੱਟ ’ਤੇ ਮਹਿਲਾ ਪ੍ਰੋਡਿਊਸਰ ਜਾਂ ਟੀਮ ’ਚ ਜ਼ਿਆਦਾ ਮਹਿਲਾਵਾਂ ਹੁੰਦੀਆਂ ਹਨ ਤਾਂ ਸਭ ਕੁਝ ਬਹੁਤ ਸਟ੍ਰੀਮਲਾਈਨਡ ਤੇ ਸੰਤੁਲਿਤ ਹੋ ਜਾਂਦਾ ਹੈ। ਸਭ ਚੀਜ਼ਾਂ ਟਾਈਮ ’ਤੇ ਹੁੰਦੀਆਂ ਹਨ।

ਸ਼ਿਲਪਾ ਸ਼ਿਰੋਡਕਰ: ਮਹਿਲਾਵਾਂ ਨੈਚੁਰਲੀ ਮਲਟੀ ਟਾਸਕਰ ਹੁੰਦੀਆਂ ਹਨ ਤੇ ਉਹ ਕੰਮ ਵੀ ਸੰਭਾਲਦੀਆਂ ਹਨ, ਲੋਕਾਂ ਨੂੰ ਵੀ ਸਮਝਦੀਆਂ ਹਨ ਤੇ ਹਰ ਸਥਿਤੀ ’ਚ ਸ਼ਾਂਤ ਰਹਿੰਦੀਆਂ ਹਨ। ‘ਜਟਾਧਾਰਾ’ ਦੀ ਸ਼ੂਟਿੰਗ ਫਰਵਰੀ ’ਚ ਸ਼ੁਰੂ ਹੋਈ ਤੇ ਕੁਝ ਹੀ ਮਹੀਨਿਆਂ ’ਚ ਫਿਲਮ ਤਿਆਰ ਹੋ ਗਈ ਕਿਉਂਕਿ ਸਾਡੇ ਕੋਲ ਇਕ ਮਜ਼ਬੂਤ ਅਤੇ ਸੰਗਠਿਤ ਟੀਮ ਸੀ।

ਪ੍ਰ. ਫਿਲਮ ਦਾ ਕਿਹੜਾ ਸੀਨ ਸਭ ਤੋਂ ਮੁਸ਼ਕਲ ਸੀ ਪਰ ਸ਼ੂਟ ਤੋਂ ਬਾਅਦ ਲੱਗਿਆ ਹਾਂ, ਅਸੀਂ ਕਰ ਦਿਖਾਇਆ?

ਸੋਨਾਕਸ਼ੀ ਸਿਨ੍ਹਾ:ਫਿਲਮ ਦਾ ਉਹ ਸੀਨ ਜਿਸ ’ਚ ਧਨ ਪਿਸ਼ਾਚਨੀ ਪ੍ਰਗਟ ਹੁੰਦੀ ਹੈ, ਬਹੁਤ ਔਖਾ ਸੀ। ਉਸ ’ਚ ਬਹੁਤ ਸਾਰੇ ਕਲਾਕਾਰ, ਵੱਡੇ ਸੈਟਸ ਤੇ ਕਈ ਕੈਮਰਾ ਐਂਗਲ ਸੀ ਪਰ ਜਦੋਂ ਰਿਜ਼ਲਟ ਦੇਖਿਆ ਤਾਂ ਲੱਗਿਆ ਮਿਹਨਤ ਰੰਗ ਲਿਆਈ।

ਸ਼ਿਲਪਾ ਸ਼ਿਰੋਡਕਰ: ਮੈਂ ਵੀ ਇਹੀ ਕਹਾਂਗੀ। ਉਹ ਸੀਨ ਬਹੁਤ ਟੈਕਨੀਕਲ ਤੇ ਇਮੋਸ਼ਨਲ ਦੋਵਾਂ ਪੱਧਰਾਂ ’ਤੇ ਚੁਣੌਤੀਪੂਰਨ ਸੀ ਪਰ ਟੀਮ ਨੇ ਜਿਸ ਸਪੀਡ ਅਤੇ ਸਟੀਕਤਾ ਨਾਲ ਉਸ ਨੂੰ ਸ਼ੂਟ ਕੀਤਾ, ਉਹ ਕਾਬਿਲ-ਏ-ਤਾਰੀਫ਼ ਸੀ।

ਸੋਨਾਕਸ਼ੀ ਸਿਨ੍ਹਾ

ਮੈਨੂੰ ਆਪਣੇ ਕੰਮ ਨਾਲ ਪਿਆਰ

ਪ੍ਰ. ਤੁਸੀਂ ਇੰਨੇ ਇੰਟੈਂਸ ਕਰੈਕਟਰ ਨਿਭਾਏ, ਕੀ ਕਦੇ ਕਿਰਦਾਰ ਨੂੰ ਘਰ ਤੱਕ ਲੈ ਕੇ ਆਏ?

ਕਦੇ ਨਹੀਂ ! ਮੈਂ ਆਪਣਾ ਕੰਮ ਘਰ ਨਹੀਂ ਲਿਆਉਂਦੀ। ਮੇਰੇ ਲਈ ਕੰਮ, ਕੰਮ ਦੀ ਜਗ੍ਹਾ ’ਤੇ ਹੀ ਰਹਿੰਦਾ ਹੈ। ਜ਼ਿੰਦਗੀ ਸਿਰਫ਼ ਫਿਲਮਾਂ ਦੇ ਆਲੇ-ਦੁਆਲੇ ਨਹੀਂ ਘੁੰਮਣੀ ਚਾਹੀਦੀ। ਮੈਂ ਬਹੁਤ ਆਸਾਨੀ ਨਾਲ ਸਵਿੱਚ ਆਨ ਤੇ ਸਵਿੱਚ ਆਫ਼ ਕਰ ਲੈਂਦੀ ਹਾਂ।

ਪ੍ਰ. ਤੁਸੀਂ ਕਾਮੇਡੀ ਤੋਂ ਲੈ ਕੇ ਇੰਟੈਂਸ ਡਰਾਮਾ ਤੱਕ ਹਰ ਤਰ੍ਹਾਂ ਦੀਆਂ ਫਿਲਮਾਂ ਕੀਤੀਆਂ ਹਨ। ਹੁਣ ‘ਜਟਾਧਾਰਾ’ ਵਰਗੇ ਰੋਲ ਤੋਂ ਬਾਅਦ ਖੁਦ ਨੂੰ ਕਿੱਥੇ ਪਾਉਂਦੇ ਹੋ?

ਮੈਨੂੰ ਮਾਣ ਹੈ ਕਿ ਅੱਜ ਮੈਂ ਉਹੀ ਕੰਮ ਕਰ ਰਹੀ ਹਾਂ ਜੋਂ ਮੈਂ ਕਰਨਾ ਚਾਹੁੰਦੀ ਹਾਂ। ਇਹ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੈ।

ਮੈਂ ਇਸ ਮੁਕਾਮ ਤੱਕ ਜਲਦੀ ਪਹੁੰਚ ਕੇ ਖੁਦ ਨੂੰ ਖੁਸ਼ਨਸੀਬ ਸਮਝਿਆ ਹੈ। 15 ਸਾਲ ਹੋ ਗਏ ਇੰਡਸਟਰੀ ’ਚ ਅਤੇ ਅੱਜ ਵੀ ਮੈਂ ਇੱਥੇ ਹਾਂ, ਇਹੀ ਸਭ ਤੋਂ ਵੱਡੀ ਗੱਲ ਹੈ। ਮੈਨੂੰ ਆਪਣੇ ਕੰਮ ਨਾਲ ਪਿਆਰ ਹੈ ਅਤੇ ਮੈਂ ਇਸ ਨੂੰ ਬਹੁਤ ਸਨਮਾਨ ਦਿੰਦੀ ਹਾਂ।

ਸ਼ਿਲਪਾ ਸ਼ਿਰੋਡਕਰ

ਪਹਿਲਾਂ ਵਰਗਾ ਆਪਣਾਪਨ ਖ਼ਤਮ ਹੋ ਗਿਆ

ਪ੍ਰ. ਤੁਸੀਂ ਇੰਡਸਟਰੀ ਦੇ ਪੁਰਾਣੇ ਦੌਰ ਤੋਂ ਹੋ। ਅੱਜ ਦੇ ਪ੍ਰੋਫੈਸ਼ਨਲ ਮਾਹੌਲ ’ਚ ਉਸ ਸਮੇਂ ਦੀ ਕਿਹੜੀ ਗੱਲ ਸਭ ਤੋਂ ਜ਼ਿਆਦਾ ਯਾਦ ਆਉਂਦੀ ਹੈ?

ਪਹਿਲਾਂ ਫਿਲਮਾਂ ਵਿਚ ਰਿਸ਼ਤੇ ਬਣਦੇ ਸੀ ਦੋਸਤੀ ਅਤੇ ਭਰੋਸੇ ’ਤੇ। ਇਕ ਫਿਲਮ ਬਣਨ ’ਚ ਦੋ-ਤਿੰਨ ਸਾਲ ਲੱਗਦੇ ਸੀ ਤਾਂ ਯੂਨਿਟ ਪਰਿਵਾਰ ਬਣ ਜਾਂਦੀ ਸੀ। ਕਦੇ-ਕਦੇ ਜੇਕਰ ਮੈਂ ਕੋਈ ਫਿਲਮ ਨਹੀਂ ਕਰ ਪਾਉਂਦੀ ਸੀ ਤਾਂ ਮੈਂ ਖੁਦ ਕਿਸੇ ਦੂਜੀ ਐਕਟਰੈੱਸ ਦੇ ਨਾਂ ਦਾ ਸੁਝਾਅ ਦਿੰਦੀ ਸੀ। ਜਿਵੇਂ ਮੇਰੀ ਫਿਲਮ ਬੇਵਫਾ ਸਨਮ ਮੈਨੂੰ ਇਸ ਲਈ ਮਿਲੀ ਕਿਉਂਕਿ ਮੇਰੀ ਇਕ ਸਮਕਾਲੀ ਅਦਾਕਾਰਾ ਨੇ ਉਹ ਫਿਲਮ ਛੱਡੀ ਅਤੇ ਮੇਰੇ ਨਾਂ ਦਾ ਸੁਝਾਅ ਦਿੱਤਾ। ਅੱਜ ਕੱਲ ਏਜੰਸੀਆਂ ਅਤੇ ਮੈਨੇਜਰਾਂ ਰਾਹੀਂ ਕੰਮ ਹੁੰਦਾ ਹੈ ਜੋ ਚੰਗਾ ਵੀ ਹੈ ਪਰ ਪਹਿਲਾਂ ਵਰਗਾ ਆਪਣਾਪਨ ਘੱਟ ਹੋ ਗਿਆ ਹੈ।

ਪ੍ਰ. ਹੁਣ ‘ਜਟਾਧਾਰਾ’ ਤੋਂ ਬਾਅਦ ਕੀ ਆਉਣ ਵਾਲਾ ਹੈ?

ਅਜੇ ਮੈਂ ਸ਼ਾਇਦ ਸ਼ੰਕਰਾਚਾਰੀਆ ’ਤੇ ਬਣ ਰਹੀ ਇਕ ਵੈੱਬ ਸੀਰੀਜ਼ ਕਰ ਰਹੀ ਹਾਂ ਜੋ ਅਗਲੇ ਸਾਲ ਰਿਲੀਜ਼ ਹੋਵੇਗੀ।

ਪ੍ਰੇਰਣਾ ਅਰੋੜਾ

ਕਹਾਣੀ ਵਿਚ ਮਾਤਾ-ਪਿਤਾ ਦਾ ਦਰਦ ਤੇ ਉਨ੍ਹਾਂ ਦਾ ਤਿਆਗ ਤਰੀਕੇ ਨਾਲ ਦਿਖਾਇਆ ਗਿਆ : ਪ੍ਰੇਰਣਾ ਅਰੋੜਾ

ਪ੍ਰ. ‘ਜਟਾਧਾਰਾ’ ਦੀ ਸਕ੍ਰਿਪਟ ਸੁਣਨ ਤੋਂ ਬਾਅਦ ਇਸ ਨੂੰ ਪ੍ਰੋਡਿਊਸ ਕਰਨ ਦਾ ਫੈਸਲਾ ਕਿਉਂ ਕੀਤਾ?

ਮੈਂ ਬਹੁਤ ਘੱਟ ਸਕ੍ਰਿਪਟਾਂ ਸੁਣੀਆਂ ਹਨ ਕਿਉਂਕਿ ਮੈਂ ਹਰ ਸਾਲ ਸਿਰਫ਼ ਇਕ ਫਿਲਮ ’ਤੇ ਫੋਕਸ ਕਰਦੀ ਹਾਂ। ਮੈਨੂੰ ਜੋ ਵੀ ਫਿਲਮ ਕਰਨੀ ਹੁੰਦੀ ਹੈ ਉਹ ਜਿਵੇਂ ਈਸ਼ਵਰ ਵੱਲੋਂ ਤੋਹਫਾ ਬਣ ਕੇ ਮੇਰੇ ਕੋਲ ਆ ਜਾਂਦੀ ਹੈ। ‘ਜਟਾਧਾਰਾ’ ਦੇ ਨਾਲ ਵੀ ਕੁਝ ਅਜਿਹਾ ਹੋ ਹੋਇਆ। ਮੈਂ ਹੈਦਰਾਬਾਦ ਗਈ ਸੀ ਕਿਸੇ ਹੋਰ ਕੰਮ ਤੋਂ ਉੱਥੇ ਮੈਨੂੰ ਇਸ ਫਿਲਮ ਦੀ ਸਕ੍ਰਿਪਟ ਸੁਣਾਈ ਗਈ ਤੇ ਸੁਣਦੇ ਹੀ ਮੈਨੂੰ ਲੱਗਿਆ ਕਿ ਇਹੀ ਉਹ ਕਹਾਣੀ ਹੈ ਜੋ ਮੈਨੂੰ ਬਣਾਉਣੀ ਚਾਹੀਦੀ। ਇਹ ਫਿਲਮ ਭਾਵੇਂ ਹੀ ਸ਼ੁੱਧ ਪੁਰਾਣਿਕ ਕਥਾ ਨਹੀਂ ਹੈ ਪਰ ਇਸ ’ਚ ਭਗਵਾਨ ਸ਼ਿਵ ਨਾਲ ਇਕ ਡੂੰਘਾ ਅਧਿਆਤਮਿਕ ਸਬੰਧ ਹੈ। ਇਸ ’ਚ ਦਿਖਾਇਆ ਗਿਆ ਹੈ ਕਿ ਜਦੋਂ ਵੀ ਬੁਰਾਈ ਵਧਦੀ ਹੈ ਈਸ਼ਵਰ ਕਿਸੇ ਨਾ ਕਿਸੇ ਰੂਪ ’ਚ ਆ ਕੇ ਰੱਖਿਆ ਕਰਦੇ ਹਨ। ਕਹਾਣੀ ’ਚ ਮਾਤਾ-ਪਿਤਾ ਦੇ ਦਰਦ ਤੇ ਉਨ੍ਹਾਂ ਦੇ ਤਿਆਗ ਨੂੰ ਵੀ ਬਹੁਤ ਸੰਵੇਦਨਸ਼ੀਲ ਤਰੀਕੇ ਨਾਲ ਦਿਖਾਇਆ ਗਿਆ ਹੈ।

ਪ੍ਰ. ਅੱਜ ਦੇ ਦੌਰ ’ਚ ਜਦੋਂ ਜੈਨ ਜ਼ੈੱਡ ਆਡੀਅੰਸ ਦਾ ਟੇਸਟ ਬਹੁਤ ਮਾਡਰਨ ਹੋਵੇ ਤਾਂ ਕੀ ਤੁਹਾਨੂੰ ਲੱਗਿਆ ਕਿ ਅਧਿਆਤਮਿਕ ਵਿਸ਼ਾ ਚੁਣਨਾ ਥੋੜਾ ਰਿਸਕੀ ਹੋਵੇਗਾ?

ਬਿਲਕੁਲ ਨਹੀਂ। ਅੱਜ ਦੀ ਪੀੜ੍ਹੀ ਵੀ ਬਲੈਕ ਮੈਜ਼ਿਕ, ਮਿਸਟਰੀ ਤੇ ਸਿਪਰਿਚੁਅਲ ਟੌਪਿਕਸ ਨੂੰ ਬਹੁਤ ਪੰਸਦ ਕਰਦੀ ਹੈ। ਜਿਵੇਂ ਕਾਂਤਾਰਾ ਜਾਂ ਭੂਤ ਵਰਗੀਆਂ ਫਿਲਮਾਂ ਲੋਕਾਂ ਨੂੰ ਆਕਰਸ਼ਿਤ ਕਰਦੀਆਂ ਹਨ। ਦਰਅਸਲ, ਸਾਡੇ ਦੇਸ਼ ਦੇ ਦਰਸ਼ਕ ਭਾਵਾਨਾਵਾਂ ਤੇ ਸੰਸਕ੍ਰਿਤੀ ਨਾਲ ਜੁੜੇ ਵਿਸ਼ਿਆਂ ਨਾਲ ਹੁਣ ਵੀ ਡੂੰਘਾਈ ਨਾਲ ਕੁਨੈਕਟ ਕਰਦੇ ਹਨ। ‘ਜਟਾਧਾਰਾ’ ਸਿਰਫ਼ ਇਕ ਫਿਲਮ ਨਹੀਂ, ਸਗੋਂ ਇਕ ਫੈਮਲੀ ਡਰਾਮਾ ਤੇ ਇਮੋਸ਼ਨਲ ਜਰਨੀ ਹੈ ਜੋ ਹਰ ਉਮਰ ਦੇ ਦਰਸ਼ਕਾਂ ਨੂੰ ਛੂਹ ਜਾਵੇਗੀ।

ਪ੍ਰ. ਸਾਊਥ ਸਿਨੇਮਾ ’ਚ ਇਨੀਂ ਦਿਨੀਂ ਪੁਰਾਣਿਕ ਤੇ ਸੰਸਕ੍ਰਿਤਿਕ ਫਿਲਮਾਂ ਕਾਫੀ ਸਫ਼ਲ ਹੋ ਰਹੀਆਂ ਹਨ। ਇਸ ’ਤੇ ਕੀ ਕਹੋਗੇ?

ਮੈਨੂੰ ਲੱਗਦਾ ਹੈ ਕਿ ਇਹ ਸਾਡੀ ਸੰਸਕ੍ਰਿਤੀ ਦੀ ਡੂੰਘਾਈ ਤੇ ਆਸਥਾ ਦੀਆਂ ਜੜ੍ਹਾਂ ਨੂੰ ਦਰਸਾਉਣ ਦਾ ਇਕ ਤਰੀਕਾ ਹੈ। ਸਾਊਥ ’ਚ ਅਜੇ ਵੀ ਪਰਿਵਾਰਕ ਕਦਰਾਂ-ਕੀਮਤਾਂ, ਪ੍ਰੰਪਰਾਵਾਂ ਅਤੇ ਸਰਲ ਜੀਵਨਸ਼ੈਲੀ ਲੋਕਾਂ ਦੇ ਜੀਵਨ ਦਾ ਅਹਿਮ ਹਿੱਸਾ ਹੈ। ਉੱਥੇ ਲੋਕ ਸਿਨੇਮਾ ਨੂੰ ਸਿਰਫ਼ ਐਂਟਰਟੇਨਮੈਂਟ ਨਹੀਂ, ਸਗੋਂ ਇਮੋਸ਼ਨਲ ਅਨੁਭਵ ਮੰਨਦੇ ਹਨ।

ਪ੍ਰ. ਅੱਜ ਦੀ ਆਡੀਅੰਸ ਹਰ ਫਿਲਮ ’ਚ ਲਾਜਿਕ ਲੱਭਦੀ ਹੈ। ਕੀ ਇਸ ਨਾਲ ਫਿਲਮ ਮੇਕਰਜ਼ ’ਤੇ ਦਬਾਅ ਵੱਧਦਾ ਹੈ?

ਅੱਜ ਦੇ ਦਰਸ਼ਕ ਬਹੁਤ ਜਾਗਰੂਕ ਹਨ। ਕੋਵਿਡ ਤੋਂ ਬਾਅਦ ਲੋਕ ਥਿਏਟਰ ’ਚ ਉਦੋਂ ਆਉਂਦੇ ਹਨ ਜਦੋਂ ਉਨ੍ਹਾਂ ਨੂੰ ਕੁਝ ਨਵਾਂ ਅਨੁਭਵ ਕਰਨਾ ਹੋਵੇ। ਸਿਰਫ਼ ਮਨੋਰੰਜਨ ਨਹੀਂ, ਸਗੋਂ ਇਕ ਐਕਸਪੀਰੀਅੰਸ ਚਾਹੀਦਾ।


author

cherry

Content Editor

Related News