ਜੈਸਮੀਨ ਭਸੀਨ ਦੀ ਬੀਮਾਰ ਮਾਂ ਲਈ ਹਸਪਤਾਲਾਂ ’ਚ ਬੈੱਡ ਲਈ ਭਟਕਦੇ ਰਹੇ ਬਜ਼ੁਰਗ ਪਿਤਾ, ਸਿਸਟਮ ’ਤੇ ਚੁੱਕੇ ਸਵਾਲ

Sunday, May 02, 2021 - 12:36 PM (IST)

ਜੈਸਮੀਨ ਭਸੀਨ ਦੀ ਬੀਮਾਰ ਮਾਂ ਲਈ ਹਸਪਤਾਲਾਂ ’ਚ ਬੈੱਡ ਲਈ ਭਟਕਦੇ ਰਹੇ ਬਜ਼ੁਰਗ ਪਿਤਾ, ਸਿਸਟਮ ’ਤੇ ਚੁੱਕੇ ਸਵਾਲ

ਮੁੰਬਈ (ਬਿਊਰੋ)– ਕੋਰੋਨਾ ਮਹਾਮਾਰੀ ਕਾਰਨ ਦੇਸ਼ ਭਰ ’ਚ ਆਮ ਤੋਂ ਲੈ ਕੇ ਖ਼ਾਸ ਤਕ ਬਹੁਤ ਸਾਰੇ ਲੋਕਾਂ ਨੂੰ ਸਿਹਤ ਸੰਕਟ ’ਚੋਂ ਲੰਘਣਾ ਪੈ ਰਿਹਾ ਹੈ। ਕਈ ਸੂਬਿਆਂ ਦੇ ਹਸਪਤਾਲਾਂ ’ਚ ਬੈੱਡ, ਦਵਾਈਆਂ ਤੇ ਆਕਸੀਜਨ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਅਜਿਹੇ ’ਚ ਕਈ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ’ਚ ਟੀ. ਵੀ. ਤੇ ਫ਼ਿਲਮੀ ਸਿਤਾਰੇ ਵੀ ਸ਼ਾਮਲ ਹਨ। ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਤੇ ‘ਬਿੱਗ ਬੌਸ 14’ ਦੀ ਮੁਕਾਬਲੇਬਾਜ਼ ਜੈਸਮੀਨ ਭਸੀਨ ਨੇ ਵੀ ਦੇਸ਼ ਦੀ ਖ਼ਰਾਬ ਸਿਹਤ ਵਿਵਸਥਾ ਨੂੰ ਲੈ ਕੇ ਆਪਣੀ ਚਿੰਤਾ ਪ੍ਰਗਟਾਈ ਹੈ।

ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਨਾਲ ਮਰਨ ਵਾਲਿਆਂ ਦੇ ਸਸਕਾਰ ਦਾ ਖਰਚ ਚੁੱਕੇ ਸਰਕਾਰ, ਸੋਨੂੰ ਸੂਦ ਨੇ ਕੀਤੀ ਖ਼ਾਸ ਅਪੀਲ

ਜੈਸਮੀਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਨੂੰ ਇਸ ਹਫ਼ਤੇ ਦੀ ਸ਼ੁਰੂਆਤ ’ਚ ਹਸਪਤਾਲ ’ਚ ਬੈੱਡ ਦੀ ਜ਼ਰੂਰਤ ਸੀ ਤੇ ਉਨ੍ਹਾਂ ਦੇ ਬਜ਼ੁਰਗ ਪਿਤਾ ਨੂੰ ਉਨ੍ਹਾਂ ਲਈ ਡਾਕਟਰੀ ਦੇਖਭਾਲ ਯਕੀਨੀ ਕਰਨ ਲਈ ਇਧਰ-ਉਧਰ ਭੱਜਣਾ ਪਿਆ। ਜੈਸਮੀਨ ਨੇ ਕਿਹਾ ਕਿ ਉਹ ਸਮਝਦੀ ਹੈ ਕਿ ਕਈ ਹੋਰ ਲੋਕ ਇਸ ਮਹਾਮਾਰੀ ਦੌਰਾਨ ਅਜਿਹੇ ਬੁਰੇ ਅਨੁਭਵਾਂ ’ਚੋਂ ਲੰਘ ਰਹੇ ਹਨ। ਇਹ ਦਿਲ ਤੋੜ ਦੇਣ ਵਾਲਾ ਹੈ। ਇਹ ਗੱਲ ਜੈਸਮੀਨ ਨੇ ਸੋਸ਼ਲ ਮੀਡੀਆ ’ਤੇ ਆਖੀ ਹੈ।

ਅਦਾਕਾਰਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਨੇ ਆਪਣੇ ਟਵਿਟਰ ਅਕਾਊਂਟ ’ਤੇ ਲਿਖਿਆ, ‘ਦੁਖਦ ਤੇ ਦਿਲ ਤੋੜ ਦੇਣ ਵਾਲਾ। ਹਰ ਦਿਨ ਮੌਤਾਂ, ਸੜਕਾਂ ’ਤੇ ਲੋਕ ਬੈੱਡ ਤੇ ਆਕਸੀਜਨ ਲੱਭਣ ’ਚ ਲੱਗੇ ਹੋਏ ਹਨ। ਦੋ ਦਿਨ ਪਹਿਲਾਂ ਮੇਰੀ ਮਾਂ ਨਾਲ ਵੀ ਅਜਿਹੀ ਹੀ ਸਥਿਤੀ ਸੀ। ਇਕ ਬੈੱਡ ਨੂੰ ਲੱਭਣਾ ਮੁਸ਼ਕਿਲ ਹੋ ਗਿਆ ਸੀ। ਸਿਹਤ ਸੁਵਿਧਾਵਾਂ ਲਈ ਮੇਰੇ ਬਜ਼ੁਰਗ ਪਿਤਾ ਚੱਕਰ ਲਗਾ ਰਹੇ ਸਨ। ਦੂਸਰੇ ਵੀ ਇਸ ਸਥਿਤੀ ’ਚੋਂ ਲੰਘ ਰਹੇ ਹਨ।’

ਜੈਸਮੀਨ ਨੇ ਅੱਗੇ ਲਿਖਿਆ, ‘ਲੋਕ ਆਪਣੇ ਕਰੀਬੀਆਂ ਤੇ ਪਰਿਵਾਰ ਨੂੰ ਗੁਆ ਰਹੇ ਹਨ। ਅਸੀਂ ਕਿਸ ਨੂੰ ਦੋਸ਼ ਦੇਈਏ? ਕੀ ਸਾਡਾ ਸਿਸਟਮ ਫੇਲ ਹੋ ਗਿਆ ਹੈ? ਸੋਸ਼ਲ ਮੀਡੀਆ ’ਤੇ ਜੈਸਮੀਨ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।’

ਨੋਟ– ਜੈਸਮੀਨ ਭਸੀਨ ਨੇ ਇਸ ਟਵੀਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News