ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਗਾਇਕ ਜਸਬੀਰ ਜੱਸੀ, ਸਾਂਝੀਆਂ ਕੀਤੀਆਂ ਤਸਵੀਰਾਂ

Saturday, Jan 29, 2022 - 12:25 PM (IST)

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਗਾਇਕ ਜਸਬੀਰ ਜੱਸੀ, ਸਾਂਝੀਆਂ ਕੀਤੀਆਂ ਤਸਵੀਰਾਂ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਜਸਬੀਰ ਜੱਸੀ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਦਰਬਾਰ ਸਾਹਿਬ ਨਤਮਸਤਕ ਹੋਣ ਦੀਆਂ ਤਸਵੀਰਾਂ ਜਸਬੀਰ ਜੱਸੀ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਵੱਖ-ਵੱਖ ਤਸਵੀਰਾਂ ’ਚ ਜਸਬੀਰ ਜੱਸੀ ਨੇ ਲੰਗਰ ਛਕਦਿਆਂ ਤੇ ਸਨਮਾਨਿਤ ਹੁੰਦਿਆਂ ਦੇ ਪਲ ਸਾਂਝੇ ਕੀਤੇ ਹਨ। ਤਸਵੀਰਾਂ ਨਾਲ ਜਸਬੀਰ ਜੱਸੀ ਨੇ ਕੈਪਸ਼ਨ ਲਿਖੀ, ‘ਸੁਪਰੀਮ ਦਰਬਾਰ #thegoldentemple.’

PunjabKesari

ਦੱਸ ਦੇਈਏ ਕਿ ਲੋਹੜੀ ਮੌਕੇ ਜਸਬੀਰ ਜੱਸੀ ਨੇ ਕਪਿਲ ਸ਼ਰਮਾ ਦੇ ਸ਼ੋਅ ’ਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਜਸਬੀਰ ਜੱਸੀ ਨੇ ਜਸਪਿੰਦਰ ਨਰੂਲਾ ਤੇ ਦਿਵਿਆ ਦੱਤਾ ਨਾਲ ਮਿਲ ਕੇ ਕਪਿਲ ਦੇ ਸ਼ੋਅ ’ਚ ਖ਼ੂਬ ਰੌਣਕਾਂ ਲਗਾਈਆਂ ਸਨ।

PunjabKesari

ਉਥੇ ਜਸਬੀਰ ਜੱਸੀ ਦਾ ਕੁਝ ਦਿਨ ਪਹਿਲਾਂ ਗੀਤ ‘ਵਾਏ ਨੱਚਦੀ ਨਾ’ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਯੂਟਿਊਬ ’ਤੇ ਜੇ. ਜੇ. ਮਿਊਜ਼ਿਕਸ ਦੇ ਚੈਨਲ ’ਤੇ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਹੁਣ ਤਕ 1.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News