ਚੱਲਦੀ ਇੰਟਰਵਿਊ ’ਚ ਹੰਸ ਰਾਜ ਹੰਸ ਨੂੰ ਜਸਬੀਰ ਜੱਸੀ ਦਾ ਕੁਮੈਂਟ ਰਾਹੀਂ ਜਵਾਬ

11/01/2023 5:02:58 PM

ਐਂਟਰਟੇਨਮੈਂਟ ਡੈਸਕ– ਦਰਗਾਹਾਂ ’ਤੇ ਨਾ ਗਾਉਣ ਦੇ ਦਿੱਤੇ ਬਿਆਨ ਤੋਂ ਬਾਅਦ ਜਸਬੀਰ ਜੱਸੀ ਦਾ ਵਿਵਾਦ ਹੁਣ ਵਧਦਾ ਨਜ਼ਰ ਆ ਰਿਹਾ ਹੈ। ਜਸਬੀਰ ਜੱਸੀ ਦੇ ਇਸ ਬਿਆਨ ’ਤੇ ਹੰਸ ਰਾਜ ਹੰਸ ਵਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਆਪਣੇ ਪਹਿਲੇ ਸ਼ੋਅ ਦੌਰਾਨ ਹੀ ਵਿਵਾਦਾਂ ’ਚ ਘਿਰੇ ਗਾਇਕ ਸ਼ੁੱਭ, ਭੜਕੇ ਲੋਕ, ਅੱਗਿਓਂ ਗਾਇਕ ਨੇ ਵੀ ਦਿੱਤਾ ਕਰਾਰਾ ਜਵਾਬ

PunjabKesari

ਜਗ ਬਾਣੀ ਟੀ. ਵੀ. ਵਲੋਂ ਹਾਲ ਹੀ ’ਚ ਕੀਤੇ ਗਏ ਹੰਸ ਰਾਜ ਹੰਸ ਨਾਲ ਕੀਤੇ ਗਏ ਇੰਟਰਵਿਊ ’ਚ ਜਦੋਂ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਉਨ੍ਹਾਂ ਕੋਲੋਂ ਜਸਬੀਰ ਜੱਸੀ ਦੇ ਬਿਆਨ ’ਤੇ ਪ੍ਰਤੀਕਿਰਿਆ ਜਾਣਨੀ ਚਾਹੀ ਤਾਂ ਹੰਸ ਰਾਜ ਹੰਸ ਨੇ ਕਿਹਾ, ‘‘ਮੈਂ ਸਮਝਾਵਾਂਗਾ ਕਿ ਪੁੱਤ ਸੋਚ ਕੇ ਬੋਲਿਆ ਕਰੋ, ਜੇ ਤੁਹਾਨੂੰ ਕੋਈ ਲਿਜਾਵੇ ਦਰਗਾਹਾਂ ਵਾਲਾ ਤਾਂ ਤੁਸੀਂ ਜ਼ਰੂਰ ਕਹੋ ਕਿ ਮੈਂ ਨਹੀਂ ਗਾਉਂਦਾ ਦਰਗਾਹਾਂ ’ਤੇ ਪਰ ਜਦੋਂ ਕਿਸੇ ਨੇ ਬੁਲਾਇਆ ਹੀ ਨਹੀਂ ਤਾਂ ਆਪੇ ਘਰ ਬੈਠੇ ਕਹੋ ਕਿ ਮੈਂ ਨਹੀਂ ਉਥੇ ਜਾਣਾ ਤਾਂ ਉਨ੍ਹਾਂ ਨੇ ਤਾਂ ਬੁਲਾਇਆ ਹੀ ਨਹੀਂ ਤੁਹਾਨੂੰ।’’

ਜਦੋਂ ਹੰਸ ਰਾਜ ਹੰਸ ਦਾ ਇਹ ਇੰਟਰਵਿਊ ਲਾਈਵ ਚੱਲ ਰਿਹਾ ਸੀ ਤਾਂ ਜਸਬੀਰ ਜੱਸੀ ਨੇ ਇੰਟਰਵਿਊ ’ਤੇ ਕੁਮੈਂਟ ਕਰਕੇ ਆਪਣਾ ਜਵਾਬ ਦਾਖ਼ਲ ਕੀਤਾ ਤੇ ਹੰਸ ਰਾਜ ਹੰਸ ਬਾਰੇ ਲਿਖਿਆ, ‘‘ਹੰਸ ਰਾਜ ਹੰਸ ਭਾਅ ਜੀ ਤਾਂ ਕੁਦਰਤ ਵਲੋਂ ਨਿਵਾਜੇ ਹੋਏ ਬਹੁਤ ਵੱਡੇ ਫਨਕਾਰ ਹਨ। ਭਾਅ ਜੀ ਨੇ ਸਿਆਸਤ ’ਚ ਆ ਕੇ ਆਪਣਾ ਤੇ ਸੰਗੀਤ ਦੀ ਦੁਨੀਆ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਭਾਅ ਜੀ ਨੂੰ ਸਿਰਫ ਲੋਕਾਂ ਨੂੰ ਗਾਣਾ ਸੁਣਾਉਣਾ ਤੇ ਸਿਖਾਉਣਾ ਚਾਹੀਦਾ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਜਸਬੀਰ ਜੱਸੀ ਤੇ ਹੰਸ ਰਾਜ ਹੰਸ ਦੇ ਬਿਆਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News