Paris ਈਵੈਂਟ 'ਚ ਛਾਇਆ ਜਾਹਨਵੀ ਕਪੂਰ ਦਾ 'ਜਲਪਰੀ' ਲੁੱਕ, ਸਾਹਮਣੇ ਆਈਆਂ ਤਸਵੀਰਾਂ

Tuesday, Jun 25, 2024 - 03:16 PM (IST)

Paris ਈਵੈਂਟ 'ਚ ਛਾਇਆ ਜਾਹਨਵੀ ਕਪੂਰ ਦਾ 'ਜਲਪਰੀ' ਲੁੱਕ, ਸਾਹਮਣੇ ਆਈਆਂ ਤਸਵੀਰਾਂ

ਮੁੰਬਈ-  ਜਾਹਨਵੀ ਕਪੂਰ ਭਾਰਤ 'ਚ ਕਈ ਰੈਂਪ ਵਾਕ ਕਰ ਚੁੱਕੀ ਹੈ। ਹੁਣ ਇਹ ਅਦਾਕਾਰਾ 'Paris Haute Couture Week ' 'ਚ ਆਪਣਾ ਅੰਤਰਰਾਸ਼ਟਰੀ ਰਨਵੇਅ ਡੈਬਿਊ ਕਰਕੇ ਸੁਰਖੀਆਂ 'ਚ ਆ ਗਈ ਹੈ। ਜਾਹਨਵੀ ਦੇ ਪੈਰਿਸ ਸ਼ੋਅ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਨਜ਼ ਨੂੰ ਆਕਰਸ਼ਿਤ ਕਰ ਰਹੀਆਂ ਹਨ।

PunjabKesari

PunjabKesari

ਜਾਨਵੀ ਕਪੂਰ ਨੇ 'Paris Haute Couture Week ' 'ਤੇ ਆਪਣੇ ਪਹਿਰਾਵੇ ਨਾਲ ਕਾਫ਼ੀ ਸੁਰਖੀਆਂ ਬਟੋਰੀਆਂ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਲੁੱਕ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

PunjabKesari

PunjabKesari

'ਮਿਸਟਰ ਅਤੇ ਮਿਸਿਜ਼ ਮਾਹੀ' ਅਦਾਕਾਰਾ ਨੇ ਪੈਰਿਸ ਸ਼ੋਅ 'ਚ ਰਾਹੁਲ ਮਿਸ਼ਰਾ ਦੁਆਰਾ ਡਿਜ਼ਾਇਨ ਕੀਤੇ ਇੱਕ ਗਾਊਨ 'ਚ ਅੰਤਰਰਾਸ਼ਟਰੀ ਰਨਵੇਅ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਅਦਾਕਾਰਾ ਨੇ ਇਸ ਲੁੱਕ 'ਚ ਆਪਣੀਆਂ ਕਈ ਤਸਵੀਰਾਂ ਆਪਣੇ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ।

PunjabKesari

ਜਾਹਨਵੀ ਨੇ ਇਵੈਂਟ 'ਚ ਨੀਲੇ ਰੰਗ ਦਾ ਗਾਊਨ ਪਾਇਆ ਸੀ, ਇਸ ਲੁੱਕ 'ਚ ਜਾਹਨਵੀ ਕਾਫੀ ਗਲੈਮਰਸ ਲੱਗ ਰਹੀ ਸੀ। ਅਦਾਕਾਰਾ ਨੇ ਆਪਣਾ ਮੇਕਅੱਪ ਘੱਟ ਰੱਖਿਆ ਸੀ ਅਤੇ ਆਪਣੇ ਵਾਲ ਖੁੱਲ੍ਹੇ ਛੱਡੇ ਸਨ।

PunjabKesari

ਇਸ ਗਾਊਨ 'ਚ ਜਾਹਨਵੀ ਨੇ ਕਈ ਤਸਵੀਰਾਂ ਕਲਿੱਕ ਕੀਤੀਆਂ ਹਨ। ਅਦਾਕਾਰਾ ਦੇ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।ਜਾਹਨਵੀ ਨੇ ਫੋਟੋ ਸੈਸ਼ਨ ਦੌਰਾਨ ਆਪਣਾ ਜ਼ਬਰਦਸਤ ਅੰਦਾਜ਼ ਦਿਖਾਇਆ ਜੋ ਹੁਣ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਿਹਾ ਹੈ।

PunjabKesari

PunjabKesari


author

Priyanka

Content Editor

Related News