ਜਾਹਨਵੀ ਕਪੂਰ ਦੀ ਫ਼ਿਲਮ ‘ਮਿਲੀ’ ਦਾ ਟ੍ਰੇਲਰ ਰਿਲੀਜ਼, ਮਾਇਨਸ ਡਿਗਰੀ ਤਾਪਮਾਨ ’ਚ ਜ਼ਿੰਦਗੀ ਦਾ ਕਰ ਰਹੀ ਸੰਘਰਸ਼

Saturday, Oct 15, 2022 - 06:06 PM (IST)

ਜਾਹਨਵੀ ਕਪੂਰ ਦੀ ਫ਼ਿਲਮ ‘ਮਿਲੀ’ ਦਾ ਟ੍ਰੇਲਰ ਰਿਲੀਜ਼, ਮਾਇਨਸ ਡਿਗਰੀ ਤਾਪਮਾਨ ’ਚ ਜ਼ਿੰਦਗੀ ਦਾ ਕਰ ਰਹੀ ਸੰਘਰਸ਼

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਦੀ ਫ਼ਿਲਮ ‘ਮਿਲੀ’ ਚਰਚਾ ’ਚ ਹੈ। ਹਾਲ ਹੀ ’ਚ ‘ਮਿਲੀ’ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ‘ਮਿਲੀ’ ਦਾ ਟ੍ਰੇਲਰ ਹੈਰਾਨ ਕਰ ਦੇਣ ਵਾਲਾ ਹੈ। ਫ਼ਿਲਮ ’ਚ ਇਕ ਸਧਾਰਨ ਕੁੜੀ ਜਿਸਦਾ ਵਿਦੇਸ਼ ਜਾਣ ਦਾ ਸੁਫ਼ਨਾ ਹੈ। ਦੱਸ ਦੇਈਏ ਮਿਲੀ ਮਲਿਆਲਮ ਥ੍ਰਿਲਰ ਫ਼ਿਲਮ ਹੈਲਨ ਦਾ ਅਧਿਕਾਰਤ ਰੀਮੇਕ ਹੈ। ਹੈਲਨ ਇਕ ਨਰਸ ਹੈ ਜੋ ਕੈਨੇਡਾ ਜਾਣਾ ਚਾਹੁੰਦੀ ਹੈ। ਇਹ ਫ਼ਿਲਮ 2019 ’ਚ ਰਿਲੀਜ਼ ਹੋਈ ਸੀ।

ਇਹ ਵੀ ਪੜ੍ਹੋ : ਚੂੜਾ ਪਹਿਨੇ ਨਜ਼ਰ ਆਈ ਜੈਸਮੀਨ ਭਸੀਨ, ਪ੍ਰਸ਼ੰਸਕਾਂ ਨੇ ਪੁਛਿਆ- ਕੀ ਤੁਹਾਡਾ ਵਿਆਹ ਹੋ ਗਿਆ ਹੈ?

ਫ਼ਿਲਮ ‘ਮਿਲੀ’ ’ਚ ਜਾਹਨਵੀ ਦਾ ਪੂਰਾ ਨਾਂ ਮਿਲੀ ਨੌਦਿਆਲ ਹੈ। ਜੋ ਆਪਣੇ ਪਿਤਾ ਨਾਲ ਇਕੱਲੀ ਰਹਿੰਦੀ ਹੈ। ਉਸ ਨੂੰ ਵਿਦੇਸ਼ੀ ਨੌਕਰੀ ਦੀ ਪੇਸ਼ਕਸ਼ ਮਿਲਦੀ ਹੈ ਅਤੇ ਉਹ ਆਪਣੀਆਂ ਸਾਰੀਆਂ ਤਿਆਰੀਆਂ ਕਰ ਲੈਂਦੀ ਹੈ, ਫ਼ਿਰ ਅਚਾਨਕ ਕਹਾਣੀ ਵਿੱਚ ਮੋੜ ਆ ਜਾਂਦਾ ਹੈ। ਜਿੱਥੇ ‘ਮਿਲੀ’ ਮਾਇਨਸ  ਡਿਗਰੀ ਤਾਪਮਾਨ ਦੇ ਫ਼ਰੀਜ਼ਰ ’ਚ ਬੰਦ ਹੋ ਜਾਂਦੀ ਹੈ।

PunjabKesari

‘ਮਿਲੀ’ ਦਾ ਟ੍ਰੇਲਰ ਫ੍ਰੀਜ਼ਰ ’ਚ ਉਸੇ ਸੀਨ ਨਾਲ ਸ਼ੁਰੂ ਹੁੰਦਾ ਹੈ, ਜਿਸ ’ਚ ਉਹ ਆਪਣੀ ਜਾਨ ਬਚਾਉਣ ਲਈ ਸੰਘਰਸ਼ ਕਰਦੀ ਹੈ। ਪੁਲਸ ਤੋਂ ਲੈ ਕੇ ਪਰਿਵਾਰਕ ਮੈਂਬਰ ਉਸ ਦੀ ਭਾਲ ਸ਼ੁਰੂ ਕਰ ਦਿੰਦੇ ਹਨ। ਇਸ ਦੇ ਨਾਲ ਹੀ ਉਹ ਇਸ ਔਖੀ ਸਥਿਤੀ ’ਚ ਵੀ ਹਾਰ ਨਹੀਂ ਮੰਨਦੀ। ਉਸ ਦੇ ਚਿਹਰੇ, ਹੱਥਾਂ ’ਤੇ ਖੂਨ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਅੰਤ ’ਚ ਮਿਲੀ ਖੁਦ ਨੂੰ ਬਚਾਉਣ ’ਚ ਕਾਮਯਾਬ ਹੁੰਦੀ ਹੈ। ਟ੍ਰੇਲਰ ਤੋਂ ਲੱਗ ਰਿਹਾ ਹੈ ਫ਼ਿਲਮ ’ਚ ਸਸਪੈਂਸ ਦੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ : ਹੁਸਨ ਦੀ ਮਲਿਕਾ ਹਿਮਾਂਸ਼ੀ ਖੁਰਾਨਾ ਨੇ ਬਿਖ਼ੇਰੇ ਜਲਵੇ, ਮਹਿਰੂਨ ਸੂਟ ਨਾਲ ਝੁਮਕੇ ਖ਼ੂਬਸੂਰਤੀ ਨੂੰ ਲਗਾ ਰਹੇ ਚਾਰ-ਚੰਨ

ਦੱਸ ਦੇਈਏ ਫ਼ਿਲਮ ਰਾਸ਼ਟਰੀ ਪੁਰਸਕਾਰ ਜੇਤੂ ਮਥੁਕੁਟੀ ਜ਼ੇਵੀਅਰ ਵੱਲੋਂ ਨਿਰਦੇਸ਼ਿਤ ਸਰਵਾਈਵਲ ਥ੍ਰਿਲਰ ਫ਼ਿਲਮ ‘ਮਿਲੀ’ ਨੂੰ ਰਿਤੇਸ਼ ਸ਼ਾਹ ਵੱਲੋਂ ਲਿਖਿਆ ਗਿਆ ਹੈ। ਫ਼ਿਲਮ ਨੂੰ ਜਾਹਨਵੀ ਕਪੂਰ ਦੇ ਪਿਤਾ ਬੋਨੀ ਕਪੂਰ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ’ਚ ਜਾਹਨਵੀ ਤੋਂ ਇਲਾਵਾ ਮਨੋਜ ਪਾਹਵਾ ਅਤੇ ਸੰਨੀ ਕੌਸ਼ਲ ਵੀ ਨਜ਼ਰ ਆਉਣਗੇ। ਇਹ ਫ਼ਿਲਮ 4 ਨਵੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। 


author

Shivani Bassan

Content Editor

Related News