ਮਨੀ ਲਾਂਡਰਿੰਗ ਮਾਮਲੇ ''ਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਵੱਡੀ ਰਾਹਤ

01/27/2023 5:42:17 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਸ਼ੁੱਕਰਵਾਰ ਨੂੰ ਵੱਡੀ ਰਾਹਤ ਮਿਲੀ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜੈਕਲੀਨ ਫਰਨਾਂਡੀਜ਼ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਕਾਰਾ ਨੇ ਪ੍ਰੈੱਸ ਕਾਨਫਰੰਸ 'ਚ ਸ਼ਾਮਲ ਹੋਣ ਲਈ ਦੁਬਈ ਜਾਣ ਲਈ ਪਟੀਸ਼ਨ ਦਾਇਰ ਕੀਤੀ ਸੀ। ਜੈਕਲੀਨ ਫਰਨਾਂਡੀਜ਼ 'ਤੇ ਦੋਸ਼ ਹੈ ਕਿ ਉਸ ਨੇ ਸੁਕੇਸ਼ ਚੰਦਰਸ਼ੇਖਰ ਤੋਂ ਕਰੋੜਾਂ ਰੁਪਏ ਦੇ ਤੋਹਫ਼ੇ ਲੈ ਕੇ ਕਾਲੇ ਧਨ ਨੂੰ ਸਫੇਦ ਕਰਨ 'ਚ ਮਦਦ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ‘ਪਠਾਨ’ ’ਤੇ ਬੋਲੀ ਕੰਗਨਾ ਰਣੌਤ, ਗੂੰਜੇਗਾ ਸਿਰਫ ‘ਜੈ ਸ਼੍ਰੀ ਰਾਮ’

ਦੱਸ ਦਈਏ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ਦੀ ਦੋਸ਼ੀ ਜੈਕਲੀਨ ਫਰਨਾਂਡੀਜ਼ ਨੂੰ ਦੁਬਈ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਜੈਕਲੀਨ ਨੇ 27 ਜਨਵਰੀ ਤੋਂ 30 ਜਨਵਰੀ ਦਰਮਿਆਨ ਦੁਬਈ ਜਾਣ ਲਈ ਨਵੀਂ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਅਦਾਕਾਰਾ ਨੂੰ ਪੈਪਸੀਕੋ ਇੰਡੀਆ ਕਾਨਫਰੰਸ 'ਚ ਸ਼ਾਮਲ ਹੋਣ ਲਈ ਦੁਬਈ ਜਾਣਾ ਹੈ। ਅਦਾਕਾਰਾ ਨੇ ਦਿੱਲੀ ਦੀ ਅਦਾਲਤ 'ਚ ਦਾਇਰ ਆਪਣੀ ਅਰਜ਼ੀ 'ਚ ਕਿਹਾ ਸੀ ਕਿ ਉਸ ਨੂੰ ਦੁਬਈ 'ਚ ਪੈਪਸੀਕੋ ਇੰਡੀਆ ਕਾਨਫਰੰਸ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਉਸ ਨੂੰ 29 ਜਨਵਰੀ ਦਿਨ ਐਤਵਾਰ ਨੂੰ ਹੋਣ ਵਾਲੇ ਸਮਾਰੋਹ 'ਚ ਸਟਾਰ ਪਰਫਾਰਮਰ ਵਜੋਂ ਬੁਲਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਅਨੂੰ ਕਪੂਰ ਦੀ ਵਿਗੜੀ ਹਾਲਤ, ਹਸਪਤਾਲ 'ਚ ਦਾਖ਼ਲ

ਦੱਸਣਯੋਗ ਹੈ ਕਿ ਜੈਕਲੀਨ ਫਰਨਾਂਡੀਜ਼ 200 ਕਰੋੜ ਰੁਪਏ ਦੇ ਸੁਕੇਸ਼ ਚੰਦਰਸ਼ੇਖਰ ਮਨੀ ਲਾਂਡਰਿੰਗ ਮਾਮਲੇ 'ਚ ਦੋਸ਼ੀਆਂ 'ਚੋਂ ਇਕ ਹੈ। ਉਸ ਨੂੰ 15 ਨਵੰਬਰ 2022 ਨੂੰ ਇਸ ਕੇਸ 'ਚ ਜ਼ਮਾਨਤ ਦਿੱਤੀ ਗਈ ਸੀ। ਫਰਨਾਂਡੀਜ਼ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ। ਅਦਾਲਤ ਨੇ ਮਾਮਲੇ ਦੀ ਸੁਣਵਾਈ 15 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਜੈਕਲੀਨ ਨੂੰ ਵਿਅਕਤੀਗਤ ਤੌਰ 'ਤੇ ਪੇਸ਼ ਹੋਣ ਤੋਂ ਛੋਟ ਦਿੱਤੀ ਸੀ। ਜੈਕਲੀਨ 18 ਜਨਵਰੀ ਨੂੰ ਅਦਾਲਤ 'ਚ ਪੇਸ਼ ਹੋਈ ਸੀ। ਇਸ ਦੌਰਾਨ ਉਸ ਨੇ ਸੁਕੇਸ਼ 'ਤੇ 200 ਕਰੋੜ ਦੀ ਮਨੀ ਲਾਂਡਰਿੰਗ ਦੇ ਗੰਭੀਰ ਦੋਸ਼ ਲਾਏ ਸਨ। ਅਦਾਕਾਰਾ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਸੁਕੇਸ਼ ਨੇ ਉਸ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਅਤੇ ਉਸ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਅਤੇ ਉਸ ਦਾ ਕਰੀਅਰ ਵੀ ਬਰਬਾਦ ਕਰ ਦਿੱਤਾ। ਜੈਕਲੀਨ ਨੇ ਦਾਅਵਾ ਕੀਤਾ ਸੀ ਕਿ ਸੁਕੇਸ਼ ਨੇ ਖੁਦ ਨੂੰ 'ਸਨ ਟੀਵੀ'  ਦੇ ਮਾਲਕ ਵਜੋਂ ਪੇਸ਼ ਕੀਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਉਹ ਤਾਮਿਲਨਾਡੂ ਦੀ ਮਰਹੂਮ ਸੀ. ਐੱਮ ਜੈਲਲਿਤਾ ਦਾ ਰਿਸ਼ਤੇਦਾਰ ਹੈ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਜ਼ਰੂਰ ਦਿਓ।


sunita

Content Editor

Related News