ਗੁਰਪ੍ਰੀਤ ਸਿੰਘ ਵੜੈਚ ਤੋਂ ਬਣੇ ਗੁਰਪ੍ਰੀਤ ਘੁੱਗੀ, ਜਾਣੋ ਕਿਵੇਂ ਨਾਂ ਪਿੱਛੇ ਲੱਗਿਆ ''ਘੁੱਗੀ''
Tuesday, Jan 21, 2025 - 05:44 PM (IST)
ਐਂਟਰਟੇਨਮੈਂਟ ਡੈਸਕ : ਪੰਜਾਬੀ ਸਿਨੇਮਾ ਦੇ ਬਿਹਤਰੀਨ ਕਾਮੇਡੀਅਨ ਅਤੇ ਅਦਾਕਾਰਾਂ 'ਚ ਸ਼ੂਮਾਰ ਅਦਾਕਾਰ ਗੁਰਪ੍ਰੀਤ ਘੁੱਗੀ, ਜੋ ਇਸ ਸਮੇਂ ਆਪਣੀ ਨਵੀਂ ਫ਼ਿਲਮ 'ਫ਼ਰਲੋ' ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਗੁਰਪ੍ਰੀਤ ਘੁੱਗੀ ਨੇ ਇੱਕ ਪੋਡਕਾਸਟ 'ਚ ਸ਼ਿਰਕਤ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀਆਂ ਕਈ ਸ਼ਾਨਦਾਰ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ।
ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ
ਕਿਵੇਂ ਲੱਗਿਆ ਅਦਾਕਾਰ ਦੇ ਨਾਂ ਪਿੱਛੇ 'ਘੁੱਗੀ'
ਪੋਡਕਾਸਟ ਦੌਰਾਨ ਜਦੋਂ ਅਦਾਕਾਰ ਤੋਂ ਪੁੱਛਿਆ ਗਿਆ ਕਿ ਤੁਹਾਡੇ ਨਾਂ ਪਿੱਛੇ 'ਘੁੱਗੀ' ਕਿਵੇਂ ਪੈ ਗਿਆ? ਇਸ ਗੱਲ ਦਾ ਜਵਾਬ ਦਿੰਦੇ ਹੋਏ ਅਦਾਕਾਰ ਨੇ ਕਿਹਾ, 'ਇਹ ਨਾਂ ਮੈਨੂੰ ਪ੍ਰਸ਼ਾਦ ਦੇ ਰੂਪ 'ਚ ਮਿਲਿਆ ਹੋਇਆ ਹੈ, ਅਸਲ 'ਚ ਜਲੰਧਰ ਟੀ. ਵੀ. 'ਤੇ 'ਰੌਣਕ ਮੇਲਾ' ਪ੍ਰੋਗਰਾਮ ਚੱਲਦਾ ਹੁੰਦਾ ਸੀ, ਜਦੋਂ ਮੇਰੀ ਇਸ ਪ੍ਰੋਗਰਾਮ 'ਚ ਐਂਟਰੀ ਹੋਈ, ਉਸ ਸਮੇਂ ਇਸ ਪ੍ਰੋਗਰਾਮ 'ਚ ਸਾਰੇ ਪਾਤਰ ਨਾਂ ਬਦਲ-ਬਦਲ ਕੇ ਆਉਂਦੇ ਹੁੰਦੇ ਸੀ, ਫਿਰ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਤੁਹਾਡਾ ਨਾਂ ਕੀ ਰੱਖੀਏ?'
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, ''ਮੈਂ ਉਸ ਸਮੇਂ ਬਹੁਤ ਛੋਟਾ ਹੁੰਦਾ ਸੀ, ਮੇਰੀ ਦਾੜ੍ਹੀ ਉਦੋਂ ਹਾਲੇ ਆਉਣੀ ਹੀ ਸ਼ੁਰੂ ਹੋਈ ਸੀ, ਫਿਰ ਮੇਰੇ ਗੁਰੂ ਚਾਚਾ ਰੌਣਕੀ ਰਾਮ ਨੇ ਉਸ ਪਾਤਰ ਦਾ ਨਾਂ 'ਘੁੱਗੀ' ਰੱਖ ਦਿੱਤਾ, ਉਸ ਪਾਤਰ ਦਾ ਨਾਂ ਪ੍ਰੋਗਰਾਮ 'ਰੌਣਕ ਮੇਲਾ' ਤੋਂ ਪਿਆ ਸੀ। ਇਸ ਤੋਂ ਬਾਅਦ ਮੈਂ ਇਸ ਨਾਂ ਨਾਲ ਹੀ ਪ੍ਰਸਿੱਧ ਹੋ ਗਿਆ। ਇਹ ਨਾਂ ਉਸ ਸਮੇਂ ਟੀਵੀ 'ਤੇ ਕਾਫੀ ਪ੍ਰਸਿੱਧ ਹੋਇਆ ਸੀ।''
ਇਹ ਖ਼ਬਰ ਵੀ ਪੜ੍ਹੋ - ਕੁੱਲ੍ਹੜ ਪਿੱਜ਼ਾ ਕੱਪਲ ਦੀ ਇਕ ਹੋਰ ਵੀਡੀਓ ਆਈ ਸਾਹਮਣੇ, UK ਜਾਂਦੇ ਹੀ...
ਗੁਰਪ੍ਰੀਤ ਸਿੰਘ ਵੜੈਚ ਤੋਂ ਗੁਰਪ੍ਰੀਤ ਘੁੱਗੀ
ਦੱਸਣਯੋਗ ਹੈ ਕਿ ਗੁਰਪ੍ਰੀਤ ਘੁੱਗੀ ਦਾ ਅਸਲੀ ਨਾਂ ਗੁਰਪ੍ਰੀਤ ਸਿੰਘ ਵੜੈਚ ਹੈ। ਪੰਜਾਬੀ ਸਿਨੇਮਾ ਨੂੰ ਉਨ੍ਹਾਂ ਨੇ ਅਨੇਕਾਂ ਹਿੱਟ ਫ਼ਿਲਮਾਂ ਦਿੱਤੀਆਂ ਹਨ। ਹੁਣ ਗੁਰਪ੍ਰੀਤ ਘੁੱਗੀ ਫ਼ਿਲਮ 'ਅਕਾਲ' ਨੂੰ ਲੈ ਕੇ ਚਰਚਾ 'ਚ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਹਾਲ ਹੀ 'ਚ ਫ਼ਿਲਮ 'ਫ਼ਰਲੋ' ਰਿਲੀਜ਼ ਹੋਈ ਹੈ, ਜੋ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8