IIFA 2022: ਜੈਕਲੀਨ ਸਮੇਤ ਕਈ ਹਸੀਨਾਵਾਂ ਨੇ ਲੁੱਟੀ ਆਈਫ਼ਾ ਦੀ ਮਹਿਫ਼ਲ
Saturday, Jun 04, 2022 - 02:17 PM (IST)

ਮੁੰਬਈ: ਸਿਨੇਮਾ ਜਗਤ ਦੇ ਸਭ ਤੋਂ ਵੱਡੇ ਅਵਾਰਡ ਸ਼ੋਅ ’ਚ ਇਕ ਅੰਤਰਰਾਸ਼ਟਰੀ ਭਾਰਤੀ ਫ਼ਿਲਮ ਅਕਾਡਮੀ ਪੁਰਸਕਾਰ (ਆਈਫ਼ਾ) ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਵਾਰ ਇਹ ਅਵਾਰਡ ਨਾਈਟ ਆਬੂ ਧਾਬੀ ਦੇ ਯਸ਼ ਆਈਲੈਂਡ ’ਚ ਆਯੋਜਿਤ ਕੀਤਾ ਗਿਆ ਹੈ। ਜੋ 2 ਜੂਨ ਤੋਂ 4 ਜੂਨ ਤੱਕ ਚਲਣ ਵਾਲਾ ਹੈ। 3 ਜੂਨ ਨੂੰ ਆਈਫਾ ਰੌਕਸ ਈਵੈਂਟ ਕਾ ਪੇਸ਼ ਹੋਇਆ ਸੀ ਜਿਸ ’ਚ ਸਾਰੇ ਸਿਤਾਰਿਆਂ ਦਾ ਜਲਵਾ ਦੇਖਣ ਨੂੰ ਮਿਲਿਆ ਹੈ। ਸਲਮਾਨ ਖ਼ਾਨ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸੁਰਖੀਆਂ ’ਚ ਹਨ ਪਰ ਕੁਝ ਇਸ ਤਰ੍ਹਾਂ ਦੀਆਂ ਅਦਾਕਰਾਂ ਵੀ ਸ਼ਾਮਲ ਹਨ ਜਿਨਾਂ ਨੇ ਆਪਣੀ ਲੁੱਕ ਨਾਲ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇਸ ਸੂਚੀ ’ਚ ਜੈਕਲੀਨ ਫ਼ਰਨਾਂਡੀਜ਼, ਸਾਰਾ ਅਲੀ ਖ਼ਾਨ ਅਤੇ ਅਨਨਿਯਾ ਪਾਂਡੇ ਵੀ ਹੈ।
ਜੈਕਲੀਨ ਫ਼ਰਨਾਂਡੀਜ਼
ਆਈਫ਼ਾ ਰੌਕਸ ਈਵੈਂਟ ’ਚ ਜੈਕਲੀਨ ਫ਼ਰਨਾਂਡੀਜ਼ ਨੇ ਰੈਂਪ ’ਤੇ ਆਪਣਾ ਜਲਵਾ ਦਿਖਾਇਆ ਹੈ। ਈਵੈਂਟ ’ਚ ਅਦਾਕਾਰਾ ਨੂੰ ਆਫ਼ ਸ਼ੋਲਡਰ ਗਾਊਨ ’ਚ ਦੇਖਿਆ ਗਿਆ ਹੈ। ਜੋ ਸਿਲਵਰ ਅਤੇ ਗੋਲਡਨ ਸੀ। ਅਦਾਕਾਰਾ ਇਸ ਲੁੱਕ ’ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜਿਸ ਦੀ ਖੂਬਸੂਰਤੀ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ।
ਅਨਨਿਯਾ ਪਾਂਡੇ
ਅਨਨਿਯਾ ਪਾਂਡੇ ਨੇ ਵੀ ਆਪਣੇ ਸਿੰਪਲ ਲੁੱਕ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਈਵੈਂਟ ਨਾਈਟ ’ਚ ਅਦਾਕਾਰਾ ਲਾਈਟ ਬਲੂ ਕਲਰ ਦੇ ਗਾਊਨ ’ਚ ਨਜ਼ਰ ਆਈ ਜਿਸ ਦੇ ਨਾਲ ਉਸ ਨੇ ਮੈਚਿੰਗ ਈਅਰਰਿੰਗਸ ਪਾਏ ਸਨ। ਇਸ ਦੇ ਨਾਲ ਹੀ ਅਨਨਿਯਾ ਨੇ ਆਪਣੇ ਹੱਥ ’ਚ ਸੋਨੇ ਦੀ ਮੁੰਦਰੀ ਵੀ ਪਾਈ ਹੋਈ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਹੇਅਰ ਬਨ ਨਾਲ ਆਪਣਾ ਲੁੱਕ ਪੂਰਾ ਕੀਤਾ।
ਸਾਰਾ ਅਲੀ ਖ਼ਾਨ
ਸਾਰਾ ਅਲੀ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਆਪਣੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ’ਚ ਅਦਾਕਾਰਾ ਨੇ ਬਲੈਕ ਗਾਊਨ ’ਚ ਲੋਕਾਂ ਦਾ ਦਿਲ ਜਿੱਤਿਆ ਹੈ।ਇਹ ਤਸਵੀਰ ਆਈਫ਼ਾ ਈਵੈਂਟ ਦੀਆਂ ਹਨ। ਸਾਰਾ ਨੇ ਇਸ ਈਵੈਂਟ ’ਚ ਆਫ਼ ਸ਼ੋਲਡਰ ਗਾਊਨ ਪਾਇਆ ਹੈ। ਇਸ ਦੇ ਨਾਲ ਉਸ ਨੇ ਮੈਚਿੰਗ ਹੀਲ ਅਤੇ ਵਾਲਾਂ ਦੀ ਪੋਨੀ ਬਣਾਈ ਹੈ। ਸਾਰੀ ਲੁੱਕ ’ਚ ਅਦਾਕਾਰਾ ਖੂਬਸੂਰਤ ਲੱਗ ਰਹੀ ਹੈ।