ਹਰ ਫਿਲਮ ’ਚ 500 ਫੀਸਦੀ ਦਿੰਦਾ ਹਾਂ, ਇਹ ਮੇਰੀ ਕਰੈਂਸੀ ਤੇ ਗੁੱਡਵਿਲ : ਇਮਰਾਨ ਹਾਸ਼ਮੀ
Friday, Oct 31, 2025 - 09:43 AM (IST)
 
            
            ਮੁੰਬਈ- ਸਾਲ 1985 ’ਚ ਹੋਏ ਇਕ ਇਤਿਹਾਸਕ ਕੇਸ ਤੋਂ ਪ੍ਰੇਰਿਤ ਫਿਲਮ ‘ਹੱਕ’ 7 ਨਵੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ’ਚ ਇਮਰਾਨ ਹਾਸ਼ਮੀ ਤੇ ਯਾਮੀ ਗੌਤਮ ਲੀਡ ਰੋਲ ਨਿਭਾਅ ਰਹੇ ਹਨ। ਫਿਲਮ ਸਮਾਜ ’ਚ ਔਰਤ ਦੀ ਇੱਜ਼ਤ ਤੇ ਇਨਸਾਫ਼ ਦੀ ਲੜਾਈ ’ਤੇ ਆਧਾਰਤ ਹੈ। ਫਿਲਮ ‘ਹੱਕ’ ਨੂੰ ਸੁਪਰਨ ਐੱਸ. ਵਰਮਾ ਨੇ ਡਾਇਰੈਕਟ ਕੀਤਾ ਹੈ। ਫਿਲਮ ਬਾਰੇ ਅਦਾਕਾਰ ਇਮਰਾਨ ਹਾਸ਼ਮੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼......

ਇਮਰਾਨ ਹਾਸ਼ਮੀ
ਪ੍ਰ. ਜਿਸ ਕੇਸ ’ਤੇ ਇਹ ਫਿਲਮ ਆਧਾਰਤ ਹੈ, ਕੀ ਤੁਸੀਂ ਪਹਿਲਾਂ ਉਸ ਤੋਂ ਫੈਮਲੀਅਰ ਸੀ?
-ਥੋੜ੍ਹਾ ਬਹੁਤ ਪਤਾ ਸੀ ਪਰ ਸਿਰਫ਼ ਸਤਹੀ ਤੌਰ ’ਤੇ। ਮੈਨੂੰ ਇਸ ਕੇਸ ਦੀਆਂ ਬਾਰੀਕੀਆਂ ਜਾਂ ਉਸ ਦੀ ਅਸਲ ਡੂੰਘਾਈ ਬਾਰੇ ਕੋਈ ਜਾਣਕਾਰੀ ਨਹੀਂ ਸੀ। ਅਸੀਂ ਸਕੂਲ ਜਾਂ ਅਖ਼ਬਾਰਾਂ ’ਚ ਇਸ ਬਾਰੇ ਪੜ੍ਹਿਆ ਸੀ ਪਰ ਜੋ ਰਿਸਰਚ ਇਸ ਫਿਲਮ ਲਈ ਕੀਤੀ ਗਈ ਹੈ ਉਹ ਡਿਟੇਲਡ ਹੈ। ਇਹ ਕੇਸ ਸਿਰਫ਼ ਇੰਸਪੀਰੇਸ਼ਨ ਹੈ ਫਿਲਮ ’ਚ ਕੁਝ ਡ੍ਰਾਮੇਟਾਈਜ਼ੇਸ਼ਨ ਵੀ ਕੀਤਾ ਗਿਆ ਹੈ ਪਰ ਅਸਲ ’ਚ ਇਹ ਇਕ ਮਨੁੱਖੀ ਕਹਾਣੀ ਹੈ ਵਿਆਹ, ਮੱਤਭੇਦ ਤੇ ਆਖਿਰਕਾਰ ਕੋਰਟ ਰੂਮ ’ਚ ਹੋਣ ਵਾਲੀ ਜੰਗ ਦੀ।
ਪ੍ਰ. ਤੁਸੀਂ ਕੇਸ ਦੀ ਡਿਟੇਲਜ਼ ਪੜ੍ਹੀ ਤਾਂ ਕੀ ਤੁਹਾਨੂੰ ਰੀਅਲ ਲਾਈਫ ’ਚ ਅਜਿਹੇ ਅਨੁਭਵ ਯਾਦ ਆਏ, ਜਿੱਥੇ ਲੋਕਾਂ ਦੇ ਰਿਸ਼ਤੇ ਟੁੱਟਦੇ ਦੇਖੇ ਹੋਣ?
ਕੁਝ ਲੋਕ ਹਨ ਮੇਰੇ ਕਰੀਬ ਜਾਂ ਜਾਣ-ਪਛਾਣ ’ਚ, ਜਿਨ੍ਹਾਂ ਨੇ ਅਜਿਹੇ ਮੁਸ਼ਕਲ ਦੌਰ ਦੇਖੇ ਹਨ। ਡਿਵੋਰਸ ਕਦੇ ਆਸਾਨ ਨਹੀਂ ਹੁੰਦਾ। ਕਦੇ-ਕਦੇ ਇਹ 10-15 ਸਾਲ ਤੱਕ ਚੱਲ ਜਾਂਦਾ ਹੈ। ਜਦੋਂ ਬੱਚਿਆਂ ਦੀ ਜ਼ਿੰਮੇਵਾਰੀ ਵਿਚਕਾਰ ਹੁੰਦੀ ਹੈ ਤਾਂ ਹਾਲਾਤ ਹੋਰ ਗੁੰਝਲਦਾਰ ਹੋ ਜਾਂਦੇ ਹਨ। ਅਜਿਹੇ ਰਿਸ਼ਤਿਆਂ ’ਚ ਜੋ ਇਮੋਸ਼ਨਲ ਟਰਾਮਾ ਰਹਿ ਜਾਂਦਾ ਹੈ ਉਹ ਬਹੁਤ ਡੂੰਘਾ ਹੁੰਦਾ ਹੈ।
ਪ੍ਰ. ਤੁਹਾਡਾ ਕਿਰਦਾਰ ਅੱਬਾਸ ਖਾਨ ਕਾਫੀ ਮੁਸ਼ਕਲ ਲੱਗਦਾ ਹੈ ਤਾਂ ਤੁਸੀਂ ਇਸ ਕਿਰਦਾਰ ਲਈ ਕਿਵੇਂ ਤਿਆਰੀ ਕੀਤੀ?
ਜਦੋਂ ਮੈਂ ਕਿਸੇ ਕਿਰਦਾਰ ਨੂੰ ਨਿਭਾਉਂਦਾ ਹਾਂ ਤਾਂ ਕੋਸ਼ਿਸ਼ ਕਰਦਾ ਹਾਂ ਕਿ ਉਸ ਨੂੰ ਸਮਝਾਂ। ਕਦੇ-ਕਦੇ ਸ਼ੁਰੂਆਤ ’ਚ ਕਿਰਦਾਰ ਸਮਝ ਨਹੀਂ ਆਉਂਦਾ ਪਰ ਜਿਵੇਂ-ਜਿਵੇਂ ਸਕ੍ਰਿਪਟ ਪੜ੍ਹਦੇ ਹਾਂ, ਸੀਨਸ ਜਿਊਂਦੇ ਹਾਂ, ਉਸ ਦੀ ਸੱਚਾਈ ਸਮਝ ਆਉਣ ਲੱਗਦੀ ਹੈ। ਅੱਬਾਸ ਖਾਨ ਵਰਗਾ ਵਿਅਕਤੀ ਸ਼ਾਇਦ ਗ੍ਰੇ ਲੱਗੇ ਪਰ ਹਰ ਇਨਸਾਨ ਆਪਣੀ ਕਹਾਣੀ ’ਚ ਹੀਰੋ ਹੁੰਦਾ ਹੈ। ਕੋਈ ਵੀ ਖੁਦ ਨੂੰ ਗ਼ਲਤ ਨਹੀਂ ਮੰਨਦਾ। ਹਰ ਕਾਨਫਿਲਕਟ ਦੋ ਰਾਈਟ ਪੁਆਇੰਟਸ ਆਫ਼ ਵਿਊ ਦੇ ਵਿਚਕਾਰ ਹੁੰਦਾ ਹੈ ਨਾ ਕਿ ਇਕ ਰਾਈਟ ਅਤੇ ਰੌਂਗ ਦੇ ਵਿਚਕਾਰ।
ਪ੍ਰ. ਲੋਕ ਕਹਿ ਰਹੇ ਹਨ ਕਿ ‘ਹੱਕ’ ਕਿਸੇ ਧਰਮ ’ਤੇ ਨਹੀਂ ਸਗੋਂ ਨਿਆਂ ਦੀ ਲੜ੍ਹਾਈ ’ਤੇ ਆਧਾਰਤ ਹੈ। ਕੀ ਕਹੋਗੇ?
ਫਿਲਮ ਕਿਸੇ ਕਮਿਊਨਿਟੀ ਨੂੰ ਟਾਰਗੈੱਟ ਨਹੀਂ ਕਰਦੀ। ਅਸਲੀ ਕੇਸ ਜ਼ਰੂਰ ਇਕ ਖਾਸ ਭਾਈਚਾਰੇ ਨਾਲ ਜੁੜਿਆ ਸੀ ਪਰ ਫਿਲਮ ਦਾ ਉਦੇਸ਼ ਉਸ ਤੋਂ ਉੱਪਰ ਹੈ। ਇਹ ਇਕ ਔਰਤ ਦੀ ਇੱਜ਼ਤ ਦੀ ਲੜ੍ਹਾਈ ਦੀ ਕਹਾਣੀ ਹੈ। ਸਮਾਜ ’ਚ ਕਈ ਵਾਰ ਇਕ ਆਦਮੀ ਦੀ ਭਾਵ ਕਥਿਤ ਰਾਈਟਸਨੈੱਸ ਦੀ ਕੀਮਤ ਇਕ ਔਰਤ ਅਦਾ ਕਰਦੀ ਹੈ। ਇਹ ਸਾਡੇ ਸਮਾਜ ਦੀ ਸੱਚਾਈ ਹੈ ਤੇ ਇਹੀ ਗੱਲ ਫਿਲਮ ਬਹੁਤ ਸੈਂਸੇਟਿਵ ਤਰੀਕੇ ਨਾਲ ਦਿਖਾਉਂਦੀ ਹੈ।
ਮੈਨੂੰ ਪ੍ਰਯੋਗ ਕਰਨਾ ਪਸੰਦ, ਐਕਟਿੰਗ ਬਹੁਤ ਇਮੋਸ਼ਨਲ ਪ੍ਰੋਸੈੱਸ
ਪ੍ਰ. ਤੁਸੀਂ ਕਦੇ ਕਿਸੇ ਇਕ ਪ੍ਰੋਡਕਸ਼ਨ ਕੈਂਪ ਨਾਲ ਖੁਦ ਨੂੰ ਨਹੀਂ ਜੋੜਿਆ। ਕੀ ਇੰਡਸਟਰੀ ’ਚ ਨਿਊਟ੍ਰਲ ਰਹਿਣਾ ਮੁਸ਼ਕਲ ਹੈ?
ਮੈਨੂੰ ਕਦੇ ਮੁਸ਼ਕਲ ਨਹੀਂ ਲੱਗਿਆ। ਮੈਂ ਹਮੇਸ਼ਾ ਆਪਣੇ ਕੰਮ ਨਾਲ ਪਛਾਣ ਬਣਾਉਂਦਾ ਹਾਂ। ਮੈਂ ਹਰ ਫਿਲਮ ’ਚ 500 ਫੀਸਦੀ ਦਿੰਦਾ ਹਾਂ। ਇਹੀ ਮੇਰੀ ਕਰੈਂਸੀ ਤੇ ਮੇਰੀ ਗੁੱਡਵਿਲ ਹੈ। ਜੇਕਰ ਕੋਈ ਪ੍ਰੋਡਿਊਸਰ ਮੈਨੂੰ ਚੁਣਦਾ ਹੈ ਤਾਂ ਉਸ ਨੂੰ ਭਰੋਸਾ ਹੁੰਦਾ ਹੈ ਕਿ ਮੈਂ ਆਪਣਾ ਪੂਰਾ ਦੇਣਾ ਜਾਣਦਾ ਹਾਂ। ਪ੍ਰੋਫੈਸ਼ਨਲ ਰਹਿਣਾ ਹੀ ਅਸਲੀ ਰਿਲੇਸ਼ਨਸ਼ਿਪ ਹੈ।
ਪ੍ਰ. ਕੀ ਤੁਸੀਂ ਅੱਗੇ ਵੀ ‘ਘਨਚੱਕਰ’ ਵਰਗੀ ਵਾਕੀ ਕਾਮੇਡੀ ਜਾਂ ‘ਏਕ ਥੀ ਡਾਇਨ’ ਵਰਗੇ ਨਾਨ-ਕਮਰਸ਼ੀਅਲ ਰੋਲ ਕਰਨਾ ਚਾਹੋਗੇ?
ਬਿਲਕੁਲ! ਮੈਂ ਹਰ ਸਕ੍ਰਿਪਟ ਨੂੰ ਇਕ ਨਵੇਂ ਨਜ਼ਰੀਏ ਨਾਲ ਦੇਖਦਾ ਹਾਂ। ਮੈਨੂੰ ਐਕਸਪੈਰੀਮੈਂਟ (ਪ੍ਰਯੋਗ) ਕਰਨਾ ਪਸੰਦ ਹੈ। ਕੰਪਲੈਕਸ ਫਿਲਮਾਂ ਕਰਨ ਨਾਲ ਤੁਹਾਨੂੰ ਬਾਕਸ ਆਫਿਸ ’ਤੇ ਨੁਕਸਾਨ ਹੋ ਸਕਦਾ ਹੈ ਪਰ ਤੁਹਾਨੂੰ ਇਕ ਨਵਾਂ ਅਨੁਭਵ ਅਤੇ ਸੰਤੋਸ਼ ਮਿਲਦਾ ਹੈ। ਮੇਰਾ ਮੰਨਣਾ ਹੈ ਕਿ ਇਕ ਐਕਟਰ ਨੂੰ ਹਮੇਸ਼ਾ ਇਕ ਮਿਕਸਡ ਬੈਗ ਬਣਾਈ ਰੱਖਣਾ ਚਾਹੀਦਾ ਹੈ।
ਮੇਰੇ ਹਿਸਾਬ ਨਾਲ ਡਿਟੈਚਮੈਂਟ ਜ਼ਰੂਰੀ
ਪ੍ਰ. ਕੀ ਫਿਲਮ ਦੇ ਰਿਲੀਜ਼ ਸਮੇਂ ਤੁਸੀਂ ਵੀ ਡਿਟੈਚਮੈਂਟ ਮਹਿਸੂਸ ਕਰਦੇ ਹੋ, ਜਿਵੇਂ ਕਈ ਐਕਟਰ ਕਹਿੰਦੇ ਹਨ?
ਮੇਰੇ ਹਿਸਾਬ ਨਾਲ ਡਿਟੈਚਮੈਂਟ ਜ਼ਰੂਰੀ ਹੈ। ਜਦੋਂ ਤੁਹਾਡੀ ਫਿਲਮ ਰਿਲੀਜ਼ ਹੁੰਦੀ ਹੈ ਅਤੇ ਤੁਸੀਂ ਉਸੇ ਸਮੇਂ ਕਿਸੇ ਨਵੀਂ ਫਿਲਮ ਦੀ ਸ਼ੂਟਿੰਗ ਕਰ ਰਹੇ ਹੁੰਦੇ ਹੋ ਤਾਂ ਖੁਦ ਨੂੰ ਡਿਟੈਚ ਕਰਨਾ ਹੀ ਪੈਂਦਾ ਹੈ। ਨਹੀਂ ਤਾਂ ਜੇਕਰ ਤੁਹਾਡੀ ਇਕ ਫਿਲਮ ਉਸ ਪੱਧਰ ’ਤੇ ਨਹੀਂ ਚੱਲੀ ਤਾਂ ਉਸ ਇਕ ਫਿਲਮ ਦਾ ਅਸਰ ਦੂਜੀ ’ਤੇ ਪੈ ਜਾਵੇਗਾ। ਐਕਟਿੰਗ ਬਹੁਤ ਇਮੋਸ਼ਨਲ ਪ੍ਰੋਸੈੱਸ ਹੈ ਪਰ ਨਾਲ ਹੀ ਇਕ ਮਾਇੰਡ ਗੇਮ ਵੀ ਹੈ। ਬੈਲੇਂਸ ਬਣਾਈ ਰੱਖਣਾ ਜ਼ਰੂਰੀ ਹੈ।

