ਹਿਨਾ ਖਾਨ ਨੇ ਪਤੀ ਰੌਕੀ ਜੈਸਵਾਲ ਦਾ ਕੀਤਾ ਧੰਨਵਾਦ, ਭਰੇ ਮਨ ਨਾਲ ਬੋਲੀ- 'ਮੈਨੂੰ ਨਹੀਂ ਪਤਾ ਕਿ ਕੱਲ੍ਹ ਕੀ ਹੋਵੇਗਾ'

Saturday, Jun 07, 2025 - 10:38 AM (IST)

ਹਿਨਾ ਖਾਨ ਨੇ ਪਤੀ ਰੌਕੀ ਜੈਸਵਾਲ ਦਾ ਕੀਤਾ ਧੰਨਵਾਦ, ਭਰੇ ਮਨ ਨਾਲ ਬੋਲੀ- 'ਮੈਨੂੰ ਨਹੀਂ ਪਤਾ ਕਿ ਕੱਲ੍ਹ ਕੀ ਹੋਵੇਗਾ'

ਮੁੰਬਈ: ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਨੇ ਆਪਣੇ ਲੰਬੇ ਸਮੇਂ ਦੇ ਪ੍ਰੇਮੀ ਰੌਕੀ ਜੈਸਵਾਲ ਨਾਲ ਵਿਆਹ ਕਰਵਾ ਲਿਆ ਹੈ। ਬੁੱਧਵਾਰ ਨੂੰ ਹੋਈ ਇਸ ਪ੍ਰਾਈਵੇਟ ਸੈਰੇਮਨੀ ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ ਸੀ ਪਰ ਜਦੋਂ ਹਿਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਫੈਨਜ਼ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ: 3 ਦਿਨ ICU 'ਚ ਰਹੀ ਦੀਪਿਕਾ ਕੱਕੜ ਦੀ ਜਾਣੋ ਕਿਵੇਂ ਹੈ ਸਿਹਤ?

 

 
 
 
 
 
 
 
 
 
 
 
 
 
 
 
 

A post shared by 𝑯𝒊𝒏𝒂 𝑲𝒉𝒂𝒏 (@realhinakhan)

ਬ੍ਰੈਸਟ ਕੈਂਸਰ ਦੌਰਾਨ ਵਿਆਹ, ਹਿੰਮਤ ਦੀ ਮਿਸਾਲ

ਹਿਨਾ ਖਾਨ ਇਸ ਸਮੇਂ ਬ੍ਰੈਸਟ ਕੈਂਸਰ ਨਾਲ ਲੜ ਰਹੀ ਹੈ ਅਤੇ ਇਸ ਨਾਜ਼ੁਕ ਪਲ ਵਿੱਚ ਵੀ ਉਨ੍ਹਾਂ ਨੇ ਪਿਆਰ ਅਤੇ ਜੀਵਨ ਦੇ ਨਵੇਂ ਅਧਿਆਇ ਵਿੱਚ ਕਦਮ ਰੱਖਿਆ ਹੈ। ਵਿਆਹ ਦੀਆਂ ਤਸਵੀਰਾਂ ਤੋਂ ਬਾਅਦ ਹੁਣ ਹਿਨਾ ਖਾਨ ਨੇ ਆਪਣੇ ਵਿਆਹ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਇਮੋਸ਼ਨਲ ਹੋ ਕੇ ਰੌਕੀ ਨੂੰ ਧੰਨਵਾਦ ਕਰਦਿਆਂ ਕਹਿੰਦੀ ਹੈ, "ਪਿਆਰ ਕਰਨਾ ਖੂਬਸੂਰਤ ਹੈ ਪਰ ਇੱਕ ਔਰਤ ਨੂੰ ਉਸ ਦੀਆਂ ਸਾਰੀਆਂ ਖਾਮੀਆਂ ਸਮੇਤ ਸਵੀਕਾਰਨਾ, ਇਸ ਦੁਨੀਆ ਦੀ ਸਭ ਤੋਂ ਵੱਡੀ ਬਲੇਸਿੰਗ ਹੈ। ਮੈਨੂੰ ਨਹੀਂ ਪਤਾ ਕੱਲ੍ਹ ਕੀ ਹੋਵੇਗਾ, ਪਰ ਤੁਸੀਂ ਮੇਰਾ ਸਾਥ ਦਿੱਤਾ। ਧੰਨਵਾਦ।"

ਇਹ ਵੀ ਪੜ੍ਹੋ: ਨਿੱਕੀ ਜਿਹੀ ਗਲਤੀ ਪੈ ਗਈ ਭਾਰੀ ! ਬਲੌਗਰ 'ਤੇ ਠੋਕਿਆ ਗਿਆ ਲੱਖਾਂ ਰੁਪਏ ਜੁਰਮਾਨਾ, ਮਾਫੀ ਨਾਲ ਵੀ ਨਹੀਂ ਬਣੀ ਗੱਲ

PunjabKesari

ਰੌਕੀ ਨੇ ਦਿਲ ਛੂਹਣ ਵਾਲੀ ਗੱਲ ਕੀਤੀ

ਵੀਡੀਓ ਵਿੱਚ ਰੌਕੀ ਵੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਦਿਖਾਈ ਦਿੱਤੇ। ਉਨ੍ਹਾਂ ਕਿਹਾ, "ਉਹ ਮੇਰੀ ਦੁਨੀਆ ਨਹੀਂ, ਮੇਰੀ ਆਤਮਾ ਹੈ। ਸਭ ਕੁੱਝ ਉਦੋਂ ਹੀ ਸਮਝ ਆਉਂਦਾ ਹੈ ਜਦੋਂ ਉਹ ਹੱਸਦੀ ਹੈ। ਇਸ ਗੱਲ 'ਤੇ ਹਰ ਕਿਸੇ ਨੂੰ ਯਕੀਨੀ ਬਣਾਉਣਾ ਪਵੇਗਾ ਕਿ ਉਹ ਹਮੇਸ਼ਾ ਹੱਸਦੀ ਰਹੇ। ਆਈ ਲਵ ਯੂ।" ਇਸ 'ਤੇ ਹਿਨਾ ਖਾਨ ਨੇ ਵੀ ਆਈ ਲਵ ਯੂ ਕਹਿੰਦੇ ਹੋਏ ਰੌਕੀ ਲਈ ਆਪਣਾ ਪਿਆਰ ਜਤਾਇਆ।

ਇਹ ਵੀ ਪੜ੍ਹੋ: ਲੰਡਨ 'ਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਹੋ ਗਿਆ ਵੱਡਾ ਕਾਂਡ, ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਸੋਸ਼ਲ ਮੀਡੀਆ 'ਤੇ ਵਧਾਈਆਂ ਦਾ ਹੜ੍ਹ

ਜਿਵੇਂ ਹੀ ਵੀਡੀਓ ਤੇ ਤਸਵੀਰਾਂ ਸਾਹਮਣੇ ਆਈਆਂ, ਸੋਸ਼ਲ ਮੀਡੀਆ 'ਤੇ ਹਿਨਾ ਤੇ ਰੌਕੀ ਨੂੰ ਵਿਆਹ ਦੀਆਂ ਮੁਬਾਰਕਾਂ ਮਿਲਣ ਲੱਗ ਪਈਆਂ। ਫੈਨਜ਼ ਨੇ ਉਨ੍ਹਾਂ ਦੀ ਹਿੰਮਤ, ਪਿਆਰ ਅਤੇ ਖੂਬਸੂਰਤੀ ਦੀ ਖੁੱਲ ਕੇ ਤਾਰੀਫ ਕੀਤੀ।

PunjabKesari

ਇਹ ਵੀ ਪੜ੍ਹੋ: ਪਰਿਵਾਰ ਨਾਲ ਜਾਂਦੇ ਅਦਾਕਾਰ ਨਾਲ ਵਾਪਰ ਗਿਆ ਭਿਆਨਕ ਹਾਦਸਾ ! ਪਿਤਾ ਦੀ ਹੋ ਗਈ ਮੌਤ, ਖ਼ੁਦ ਵੀ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


 


author

cherry

Content Editor

Related News