ਹਰਸ਼ਦੀਪ ਕੌਰ ਨੇ ਵਿਸਾਖੀ ਮੌਕੇ ਪਹਿਲੀ ਵਾਰ ਦਿਖਾਇਆ ਪੁੱਤਰ ਹੁਨਰ ਸਿੰਘ ਦਾ ਚਿਹਰਾ

4/14/2021 4:22:16 PM

ਮੁੰਬਈ- ਬਾਲੀਵੁੱਡ ਗਾਇਕਾ ਹਰਸ਼ਦੀਪ ਕੌਰ ਹਾਲ ਹੀ 'ਚ ਮਾਂ ਬਣੀ ਸੀ ਅਤੇ ਹਾਲ ਹੀ 'ਚ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ। ਜਿਸ ਕਰਕੇ ਉਹ ਕਾਫ਼ੀ ਚਰਚਾ 'ਚ ਆ ਗਈ ਸੀ। ਦੱਸ ਦੇਈਏ ਕਿ ਹਰਸ਼ਦੀਪ ਕੌਰ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕਾਫ਼ੀ ਪੋਸਟਾਂ ਵੀ ਸਾਂਝੀਆਂ ਕਰਦੀ ਰਹਿੰਦੀ ਹੈ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਹਰਸ਼ਦੀਪ ਕੌਰ ਨੇ ਹਾਲ ਹੀ ਵਿਚ ਇਕ ਪੋਸਟ ਸਾਂਝੀ ਕੀਤੀ ਹੈ ਜੋ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ। ਹਰਸ਼ਦੀਪ ਕੌਰ ਵੱਲੋਂ ਹਾਲ ਹੀ 'ਚ ਆਪਣੇ ਪੁੱਤਰ ਦੀ ਤਸਵੀਰ ਸਾਂਝੀ ਕੀਤੀ ਗਈ ਹੈ। ਹਰਸ਼ਦੀਪ ਕੌਰ ਜੋ ਕਿ ਪਹਿਲੀ ਵਾਰ ਮਾਂ ਬਣੀ ਹੈ ਉਨ੍ਹਾਂ ਨੇ ਵਿਸਾਖੀ ਦੇ ਖ਼ਾਸ ਮੌਕੇ ‘ਤੇ ਪੁੱਤਰ ਹੁਨਰ ਸਿੰਘ ਦਾ ਚਿਹਰਾ ਜੱਗ ਜ਼ਾਹਿਰ ਕੀਤਾ ਹੈ।

PunjabKesari
ਉਨ੍ਹਾਂ ਨੇ ਆਪਣੇ ਬੇਟੇ ਦੀਆਂ ਦੋ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ- ‘ਅੱਜ ਹੁਨਰ ਸਿੰਘ ਦੀ ਪਹਿਲੀ ਵਿਸਾਖੀ & all other festivals today..ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੀ ਲੋੜ ਹੈ’ । ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਹਰਸ਼ਦੀਪ ਕੌਰ ਨੇ ਆਪਣੇ ਪੁੱਤਰ ਦੇ ਇਕ ਮਹੀਨੇ ਪੂਰੇ ਹੋਣ ‘ਤੇ ਕਿਊਟ ਜਿਹੀ ਤਸਵੀਰ ਵੀ ਸਾਂਝੀ ਕੀਤੀ ਸੀ।


ਜ਼ਿਕਰਯੋਗ ਹੈ ਕਿ ਹਰਸ਼ਦੀਪ ਕੌਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਬਾਲੀਵੁੱਡ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਹਰਸ਼ਦੀਪ ਕੌਰ ਅਦਾਕਾਰਾ ਕੈਟਰੀਨਾ ਕੈਫ, ਆਲੀਆ ਭੱਟ, ਅਨੁਸ਼ਕਾ ਸ਼ਰਮਾ, ਦੀਪਿਕਾ ਪਾਦੁਕੋਣ ਤੇ ਕਈ ਹੋਰ ਮਸ਼ਹੂਰ ਸਿਤਾਰਿਆਂ ਦੇ ਲਈ ਪਲੇਅ ਬੈਕ ਗਾਣੇ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਸਮੇਂ-ਸਮੇਂ ਤੇ ਧਾਰਮਿਕ ਗੀਤਾਂ ਦੇ ਨਾਲ ਵੀ ਦਰਸ਼ਕਾਂ ਦੇ ਰੁਬਰੂ ਹੁੰਦੀ ਰਹਿੰਦੀ ਹੈ।

PunjabKesari


Aarti dhillon

Content Editor Aarti dhillon