ਗਾਇਕ ਦੀਪ ਰਸੀਲਾ ਦਾ ਧਾਰਮਿਕ ਗੀਤ ‘ਗੁਰੂ ਰਵਿਦਾਸ ਦੀ ਬਾਣੀ’ ਰਿਲੀਜ਼

02/07/2024 1:03:00 PM

ਜਲੰਧਰ (ਸੋਮ)- ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਹਾੜੇ ਮੌਕੇ ਸਿਮਰ ਮਿਊਜ਼ਿਕ ਰਿਕਾਰਡਸ ਵੱਲੋਂ ਗਾਇਕ ਦੀਪ ਰਸੀਲਾ ਦਾ ਧਾਰਮਿਕ ਸਿੰਗਲ ਟਰੈਕ ‘ਗੁਰੂ ਰਵਿਦਾਸ ਦੀ ਬਾਣੀ’ ਅੱਜ ਸਿਮਰ ਮਿਊਜ਼ਿਕ ਰਿਕਾਰਡਸ ਦੇ ਯੂ-ਟਿਊਬ ਚੈਨਲ ਤੇ ਵੱਖ-ਵੱਖ ਟੀ. ਵੀ. ਚੈਨਲਾਂ ’ਤੇ ਰਿਲੀਜ਼ ਹੋਵੇਗਾ। 

ਜਾਣਕਾਰੀ ਦਿੰਦਿਆਂ ਕੰਪਨੀ ਦੇ ਪ੍ਰੋਡਿਊਸਰ ਸੱਤਪਾਲ ਕੈਲੇ ਨੇ ਦੱਸਿਆ ਕਿ ਇਹ ਸ਼ਬਦ ਗੀਤਕਾਰ ਰਿੰਕੂ ਅਰਮਾਨ ਵੱਲੋਂ ਲਿਖਿਆ ਗਿਆ ਤੇ ਜਗਤਾਰ ਸਟੂਡੀਓ ਵੱਲੋਂ ਇਸ ਦਾ ਸੰਗੀਤ ਤਿਆਰ ਕੀਤਾ ਗਿਆ ਹੈ ਤੇ ਰਿਧਮ ਪ੍ਰੋਡਕਸ਼ਨ ਤੇ ਕੈਮਰਾਮੈਨ ਕੁਲਦੀਪ ਕੁੰਡਲ ਵੱਲੋਂ ਇਸ ਦਾ ਵੀਡੀਓ ਡੇਰਾ ਸੱਚਖੰਡ ਬੱਲਾਂ ਵਿਖੇ ਫ਼ਿਲਮਾਇਆ ਗਿਆ ਹੈ, ਜੋ ਕਿ ਯੂ -ਟਿਊਬ ’ਤੇ ਚੱਲ ਰਿਹਾ ਹੈ, ਜਿਸ ਨੂੰ ਸੰਗਤਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News