ਵਿਵਾਦਾਂ 'ਚ ਗੁਰੂ ਰੰਧਾਵਾ ਦੀ ਫ਼ਿਲਮ 'ਸ਼ਾਹਕੋਟ'

Sunday, Sep 29, 2024 - 02:57 PM (IST)

ਧਾਰੀਵਾਲ (ਖੋਸਲਾ, ਬਲਬੀਰ) - ਸ਼ਿਵ ਸੈਨਾ ਪੰਜਾਬ ਦੇ ਆਗੂਆਂ ਨੇ ਡਡਵਾਂ ਚੌਕ ਧਾਰੀਵਾਲ ਵਿਖੇ ਵਿਵਾਦਿਤ 'ਸ਼ਾਹਕੋਟ' ਫ਼ਿਲਮ ਦੇ ਪੋਸਟਰ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਜਥੇਬੰਦੀ ਦੇ ਸੂਬਾ ਪ੍ਰਧਾਨ ਰੋਹਿਤ ਮਹਾਜਨ ਨੇ ਕਿਹਾ ਕਿ ਉਹ ਇਸ ਫ਼ਿਲਮ ਨੂੰ ਪੰਜਾਬ ਦੇ ਕਿਸੇ ਵੀ ਸਿਨੇਮਾ ਘਰ ’ਚ ਨਹੀਂ ਦਿਖਾਉਣ ਦੇਣਗੇ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਵਿਜੀਲੈਂਸ ਵਿਭਾਗ ਤੋਂ ਜਾਂਚ ਕਰਵਾਈ ਜਾਵੇ। ਇਸ ਮੌਕੇ ਪਵਨ ਵਰਮਾ, ਜੋਗਿੰਦਰ ਸਰਮਾ, ਰਾਕੇਸ, ਅਮਿਤ, ਰਮੇਸ਼, ਅਜੇ ਆਦਿ ਹਾਜ਼ਰ ਸਨ।

ਇਹ ਖ਼ਬਰ ਵੀ ਪੜ੍ਹੋ ਹੈਰਾਨੀਜਨਕ! ਸਕੂਲ ਟੀਚਰ ਨਾਲ ਗੰਦੀ ਹਰਕਤ ਕਰਦੇ ਫੜਿਆ ਗਿਆ ਪ੍ਰਸਿੱਧ ਅਦਾਕਾਰ

PunjabKesari

ਰਾਜੀਵ ਢੀਂਗਰਾ ਨੇ ਫ਼ਿਲਮ 'ਸ਼ਾਹਕੋਟ' ਨੂੰ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। 'ਜੋਲਵ ਪੰਜਾਬ' ਅਤੇ 'ਫਿਰੰਗੀ' ਵਰਗੀਆਂ ਫ਼ਿਲਮਾਂ ਲਈ ਜਾਣੇ ਜਾਂਦੇ ਹਨ। 'ਸ਼ਾਹਕੋਟ' ਦਾ ਨਿਰਮਾਣ ਅਨਿਰੁੱਧ ਮੋਹਤਾ ਨੇ ਕੀਤਾ ਹੈ। ਯੁਵਕ ਅਤੇ ਗਤੀਸ਼ੀਲ ਉਦਮੀ ਅਨਿਰੁੱਧ ਮੋਹਤਾ Aim7sky Studios ਦੇ ਮਾਲਕ ਹਨ, ਜਿਨ੍ਹਾਂ ਨੇ ਇਸ ਫ਼ਿਲਮ ਨੂੰ 751 Films ਅਤੇ ਰਾਪਾਨੁਈ ਦੀਆਂ ਫ਼ਿਲਮਾਂ ਦੇ ਨਾਲ ਪੇਸ਼ ਕੀਤਾ ਹੈ। ਮਿਊਜ਼ਿਕ ਅਤੇ ਬੈਕ ਗ੍ਰਾਊਂਡ ਸਕੋਰ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਦਾ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ KRK ਦਾ ਗੁਰੂ ਰੰਧਾਵਾ ਨਾਲ ਪਿਆ ਪੰਗਾ, ਗਾਇਕ ਨੂੰ ਬੋਲੇ ਅਪਸ਼ਬਦ, ਕਿਹਾ- 2 ਰੁਪਏ ਦਾ ਐਕਟਰ

 ਫ਼ਿਲਮ 'ਸ਼ਾਹਕੋਟ' 4 ਅਕਤੂਬਰ ਨੂੰ ਵਿਸ਼ਵ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। 'ਸ਼ਾਹਕੋਟ' ਨੂੰ ਸੇਵਨ ਕਲਰਸ ਦੁਆਰਾ ਥੀਏਟਰਾਂ 'ਚ ਡਿਸਟ੍ਰਿਬੁਟ ਕੀਤਾ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News