ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

Wednesday, Aug 12, 2026 - 04:39 PM (IST)

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

ਐਂਟਰਟੇਨਮੈਂਟ ਡੈਸਕ - ਭਜਨ ਗਾਇਕ ਗੁਲਸ਼ਨ ਕੁਮਾਰ ਨੂੰ ਭਾਵੇਂ ਇਸ ਦੁਨੀਆ ਤੋਂ ਗਏ ਨੂੰ 29 ਸਾਲ ਹੋ ਚੁੱਕੇ ਹਨ ਪਰ ਉਨ੍ਹਾਂ ਦੇ ਭਗਤੀ ਗੀਤ ਅੱਜ ਵੀ ਲੋਕਾਂ ਵਿੱਚ ਪ੍ਰਸਿੱਧ ਹਨ। ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦਾ ਮੁੰਬਈ ਦੇ ਜੁਹੂ ਵਿੱਚ ਜੀਤ ਨਗਰ ਸਥਿਤ ਜੀਤੇਸ਼ਵਰ ਮਹਾਦੇਵ ਮੰਦਰ ਦੇ ਬਾਹਰ 12 ਅਗਸਤ 1997 ਨੂੰ ਸਵੇਰ ਦੇ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ: 'ਨਾਟੂ-ਨਾਟੂ' Song ਫੇਮ ਮਸ਼ਹੂਰ ਗਾਇਕ ਖਿਲਾਫ ਦਰਜ ਹੋਈ FIR, ਜਾਣੋ ਕੀ ਹੈ ਪੂਰਾ ਮਾਮਲਾ

ਖਬਰਾਂ ਅਤੇ ਪੁਲਸ ਰਿਪੋਰਟਾਂ ਮੁਤਾਬਕ ਅੰਡਰਵਰਲਡ ਡਾਨ ਅਬੂ ਸਲੇਮ ਨੇ ਗਾਇਕ ਗੁਲਸ਼ਨ ਕੁਮਾਰ ਨੂੰ ਹਰ ਮਹੀਨੇ 5 ਲੱਖ ਰੁਪਏ ਦੇਣ ਲਈ ਕਿਹਾ ਸੀ, ਜਿਸ 'ਤੇ ਗੁਲਸ਼ਨ ਕੁਮਾਰ ਨੇ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਇਸ ਰਕਮ ਨਾਲ ਵੈਸ਼ਨੋ ਦੇਵੀ ਵਿੱਚ ਭੰਡਾਰਾ ਕਰਾਉਣਗੇ। ਇਸ ਤੋਂ ਨਾਰਾਜ਼ ਹੋ ਕੇ ਸਲੇਮ ਨੇ ਆਪਣੇ ਸ਼ੂਟਰ ਰਾਜਾ ਰਾਹੀਂ ਦਿਨ-ਦਿਹਾੜੇ ਗੁਲਸ਼ਨ ਕੁਮਾਰ ਦਾ ਕਤਲ ਕਰਵਾ ਦਿੱਤਾ ਸੀ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ਲਿਜਾਣਾ ਪਿਆ ਹਸਪਤਾਲ, ਫ਼ੈਨਜ਼ ਮੰਗ ਰਹੇ ਦੁਆਵਾਂ

ਗੁਲਸ਼ਨ ਕੁਮਾਰ ਨੂੰ 16 ਗੋਲੀਆਂ ਮਾਰੀਆਂ ਗਈਆਂ ਸਨ

ਜਿਸ ਦਿਨ ਗੁਲਸ਼ਨ ਕੁਮਾਰ ਦਾ ਕਤਲ ਕੀਤਾ ਗਿਆ, ਉਸ ਦਿਨ ਉਹ ਬਿਨਾਂ ਕਿਸੇ ਬਾਡੀਗਾਰਡ ਦੇ ਪੂਜਾ ਕਰਨ ਲਈ ਇੱਕ ਮੰਦਰ ਗਏ ਹੋਏ ਸਨ। ਮੰਦਰ ਤੋਂ ਵਾਪਸੀ ਸਮੇਂ ਹਮਲਾਵਰਾਂ ਨੇ ਉਨ੍ਹਾਂ 'ਤੇ ਇਕ ਤੋਂ ਬਾਅਦ ਇਕ 16 ਗੋਲੀਆਂ ਚਲਾ ਦਿੱਤੀਆਂ ਸਨ। ਜਦੋਂ ਉਨ੍ਹਾਂ ਦੇ ਡਰਾਈਵਰ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਸ਼ੂਟਰਾਂ ਨੇ ਉਸਨੂੰ ਵੀ ਗੋਲੀ ਮਾਰ ਦਿੱਤੀ। ਇਸ ਘਟਨਾ ਮਗਰੋਂ ਗੁਲਸ਼ਨ ਕੁਮਾਰ ਨੂੰ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: 27 ਸਾਲ ਦੀ ਉਮਰ 'ਚ ਮਸ਼ਹੂਰ ਇਨਫਲੂਐਂਸਰ ਦੀ ਮੌਤ, ਅਮਰੀਕਾ 'ਚ ਸੜਕ ਹਾਦਸੇ 'ਚ ਗਈ ਜਾਨ

ਇਹ ਦੋਸ਼ ਲਗਾਇਆ ਗਿਆ ਸੀ ਕਿ ਸੰਗੀਤਕਾਰ ਨਦੀਮ ਇਸ ਕਤਲ ਦੀ ਯੋਜਨਾਬੰਦੀ ਵਿੱਚ ਸ਼ਾਮਲ ਸੀ ਪਰ ਬਾਅਦ ਵਿਚ ਉਹ ਬੇਗੁਨਾਹ ਪਾਏ ਗਏ। ਇਸ ਤੋਂ ਇਲਾਵਾ ਟਿਪਸ ਕੈਸੇਟਸ ਦੇ ਮਾਲਕ ਰਮੇਸ਼ ਤੌਰਾਨੀ 'ਤੇ ਵੀ ਦੋਸ਼ ਲਗਾਏ ਗਏ ਸਨ ਪਰ ਅਦਾਲਤ ਵਿੱਚ ਸਬੂਤਾਂ ਦਾ ਘਾਟ ਕਾਰਨ ਉਨ੍ਹਾਂ ਨੂੰ ਵੀ ਬਰੀ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ: ਸਟੰਟ ਦੌਰਾਨ ਹਾਦਸਾ, ਜੈਸਮੀਨ ਭਸੀਨ ਦੀ ਚਲੀ ਗਈ ਯਾਦਦਾਸ਼ਤ !

ਬਾਅਦ ਵਿਚ ਹਮਲਾਵਰਾਂ ਵਿੱਚੋਂ ਇੱਕ ਦੀ ਪਛਾਣ ਅਬਦੁਲ ਰਾਊਫ਼ ਵਜੋਂ ਕੀਤੀ ਗਈਸ ਜਿਸ ਨੂੰ 2001 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜੁਲਾਈ 2021 ਵਿੱਚ, ਬੰਬੇ ਹਾਈ ਕੋਰਟ ਨੇ ਰਾਊਫ਼ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਅਤੇ ਉਸ ਦੇ ਭਰਾ ਰਾਸ਼ਿਦ ਮਰਚੈਂਟ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ।

ਇਹ ਵੀ ਪੜ੍ਹੋ: ਪੈਸਿਆਂ ਬਦਲੇ ਸਬੰਧ ਬਣਾਉਂਦੀ ਹੈ ਅਦਾਕਾਰਾ ! 'Cute' ਅਕਸ ਵਾਲੀ Actress ਬਾਰੇ ਡਿਟੈਕਟਿਵ ਦਾ ਵੱਡਾ ਦਾਅਵਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News