ਚੰਗੀ ਖ਼ਬਰ : ਕਾਮੇਡੀਅਨ ਰਾਜੂ ਸ੍ਰੀਵਾਸਤਵ ਨੂੰ ਆਇਆ ਹੋਸ਼, ਲੱਖਾਂ ਲੋਕਾਂ ਦੀਆਂ ਦੁਆਵਾਂ ਹੋਈਆਂ ਕਬੂਲ

Thursday, Aug 25, 2022 - 12:33 PM (IST)

ਚੰਗੀ ਖ਼ਬਰ : ਕਾਮੇਡੀਅਨ ਰਾਜੂ ਸ੍ਰੀਵਾਸਤਵ ਨੂੰ ਆਇਆ ਹੋਸ਼, ਲੱਖਾਂ ਲੋਕਾਂ ਦੀਆਂ ਦੁਆਵਾਂ ਹੋਈਆਂ ਕਬੂਲ

ਮੁੰਬਈ (ਬਿਊਰੋ)– ਮਸ਼ਹੂਰ ਕਾਮੇਡੀਅਨ ਰਾਜੂ ਸ੍ਰੀਵਾਸਤਵ ਦੇ ਪ੍ਰਸ਼ੰਸਕਾਂ ਤੇ ਦੋਸਤਾਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਅਸਲ ’ਚ ਦੇਸ਼ ਭਰ ’ਚ ਲੱਖਾਂ ਪ੍ਰਸ਼ੰਸਕਾਂ ਦੀਆਂ ਦੁਆਵਾਂ ਕਬੂਲ ਹੋ ਗਈਆਂ ਹਨ ਤੇ ਉਨ੍ਹਾਂ ਦੇ ਚਹੇਤੇ ਕਾਮੇਡੀਅਨ ਰਾਜੂ ਨੂੰ ਹੋਸ਼ ਆ ਗਿਆ ਹੈ। ਦਿੱਲੀ ਏਮਜ਼ ’ਚ ਦਾਖ਼ਲ ਰਾਜੂ ਨੂੰ 15 ਦਿਨਾਂ ਬਾਅਦ ਹੋਸ਼ ਆਇਆ ਹੈ।

ਰਾਜੂ ਦੇ ਪੀ. ਆਰ. ਓ. ਤੇ ਐਡਵਾਈਜ਼ਰ ਅਜੀਤ ਸਕਸੈਨਾ ਨੇ ਰਾਜੂ ਦੀ ਸਿਹਤ ਨਾਲ ਜੁੜੀ ਅਪਡੇਟ ਦਿੰਦਿਆਂ ਦੱਸਿਆ ਕਿ ਰਾਜੂ ਨੂੰ ਅੱਜ ਸਵੇਰੇ 8 ਵੱਜ ਕੇ 10 ਮਿੰਟ ’ਤੇ ਹੋਸ਼ ਆ ਗਿਆ ਹੈ। ਰਾਜੂ ਦੇ ਹੋਸ਼ ’ਚ ਆਉਣ ਨਾਲ ਕਾਮੇਡੀਅਨ ਦੇ ਪਰਿਵਾਰ ਦੇ ਚਿਹਰਿਆਂ ਦੀ ਮੁਸਕਾਨ ਵਾਪਸ ਆ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਵਾਇਰਲ ਵੀਡੀਓ ਤੋਂ ਬਾਅਦ ਗਾਇਕ ਇੰਦਰਜੀਤ ਨਿੱਕੂ ਦਾ ਪਹਿਲਾ ਬਿਆਨ ਆਇਆ ਸਾਹਮਣੇ

ਦੱਸ ਦੇਈਏ ਕਿ 10 ਅਗਸਤ ਨੂੰ ਰਾਜੂ ਨੂੰ ਦਿੱਲੀ ਦੇ ਇਕ ਜਿਮ ’ਚ ਵਰਕਆਊਟ ਦੌਰਾਨ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਹ ਦਿੱਲੀ ਏਮਜ਼ ’ਚ ਦਾਖ਼ਲ ਹਨ। ਹਸਪਤਾਲ ’ਚ ਦਾਖ਼ਲ ਹੋਣ ਤੋਂ ਬਾਅਦ ਹੀ ਕਾਮੇਡੀਅਨ ਬੇਹੋਸ਼ ਸਨ ਤੇ ਵੈਂਟੀਲੇਟਰ ’ਤੇ ਹਨ। ਉਨ੍ਹਾਂ ਦੇ ਪਰਿਵਾਰ ਤੇ ਕਰੀਬੀ ਲੋਕ ਲਗਾਤਾਰ ਉਨ੍ਹਾਂ ਦੀ ਸਿਹਤ ਨਾਲ ਜੁੜੀ ਅਪਡੇਟ ਪ੍ਰਸ਼ੰਸਕਾਂ ਨਾਲ ਸਾਂਝੀ ਕਰ ਰਹੇ ਹਨ।

ਇਸ ਵਿਚਾਲੇ ਵੱਡੇ ਸਿਤਾਰਿਆਂ ਤੇ ਪ੍ਰਸ਼ੰਸਕਾਂ ਨੇ ਵੀ ਰਾਜੂ ਦੀ ਚੰਗੀ ਸਿਹਤ ਲਈ ਦੁਆਵਾਂ ਕੀਤੀਆਂ, ਜਿਸ ਦਾ ਅਸਰ ਹੁੰਦਾ ਦਿਖ ਰਿਹਾ ਹੈ। ਇਸ ਤੋਂ ਪਹਿਲਾਂ ਡਾਕਟਰਾਂ ਦਾ ਕਹਿਣਾ ਸੀ ਕਿ ਰਾਜੂ ਦੇ ਦਿਮਾਗ ਦੀ ਇਕ ਨਾੜ ਬਲਾਕ ਹੋ ਗਈ ਹੈ, ਜਿਸ ਦੇ ਚਲਦਿਆਂ ਉਸ ਦੇ ਦਿਮਾਗ ’ਚ ਆਕਸੀਜਨ ਨਹੀਂ ਪਹੁੰਚ ਰਹੀ ਹੈ ਤੇ ਉਥੇ ਹੁਣ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੋਸ਼ ਆ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News