‘ਗੁੱਡੀਆਂ ਪਟੋਲੇ’ ਤੋਂ ਬਾਅਦ ਤਾਨੀਆ ਤੇ ਸੋਨਮ ਬਾਜਵਾ ‘ਗੋਡੇ ਗੋਡੇ ਚਾਅ’ ਨਾਲ ਕਰਨਗੀਆਂ ਧਮਾਕੇਦਾਰ ਵਾਪਸੀ

05/22/2023 5:38:52 PM

ਚੰਡੀਗੜ੍ਹ (ਬਿਊਰੋ)– ਮੌਜੂਦਾ ਸਮੇਂ ’ਚ ਸੋਨਮ ਬਾਜਵਾ ਤੇ ਤਾਨੀਆ ਪੰਜਾਬੀ ਫ਼ਿਲਮ ਇੰਡਸਟਰੀ ’ਚ ਰਾਜ ਕਰਨ ਵਾਲੀਆਂ ਰਾਣੀਆਂ ਹਨ। ਦੋਵਾਂ ਅਦਾਕਾਰਾਂ ਨੇ ਬੈਕ-ਟੂ-ਬੈਕ ਹਿੱਟ ਫ਼ਿਲਮਾਂ ਦਿੱਤੀਆਂ ਹਨ ਤੇ ਵਿਸ਼ਵ ਪੱਧਰ ’ਤੇ ਸੋਸ਼ਲ ਮੀਡੀਆ ਦੀ ਮੌਜੂਦਗੀ ਦਾ ਆਨੰਦ ਮਾਣਿਆ ਹੈ।

ਸੋਨਮ ਤੇ ਤਾਨੀਆ ਨੇ ਪਹਿਲਾਂ ‘ਗੁੱਡੀਆਂ ਪਟੋਲੇ’ ’ਚ ਆਪਣੀ ਧਮਾਕੇਦਾਰ ਕੈਮਿਸਟਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਸੀ ਤੇ ਹੁਣ ‘ਗੋਡੇ ਗੋਡੇ ਚਾਅ’ ’ਚ ਪੁਰਾਣੀ ਦੁਨੀਆ ਦਾ ਸੁਹਜ ਲਿਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਕਤਲਕਾਂਡ ’ਚ ਲਾਰੈਂਸ ਦਾ ਵੱਡਾ ਕਬੂਲਨਾਮਾ, ਯੂ. ਪੀ. ’ਚੋਂ ਖ਼ਰੀਦੇ ਸਨ 2 ਕਰੋੜ ਦੇ ਹਥਿਆਰ!

‘ਗੋਡੇ ਗੋਡੇ ਚਾਅ’ ਦੇ ਟਰੇਲਰ ’ਚ ਸੋਨਮ ਤੇ ਤਾਨੀਆ ਭੈਣਾਂ ਦਾ ਕਿਰਦਾਰ ਨਿਭਾਉਂਦੀਆਂ ਹਨ ਤੇ ਉਨ੍ਹਾਂ ਦੀ ਕੈਮਿਸਟਰੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਸੋਨਮ ਨੇ ‘ਰਾਣੀ’ ਦਾ ਕਿਰਦਾਰ ਨਿਭਾਇਆ ਹੈ, ਜਦਕਿ ਤਾਨੀਆ ਨੇ ਉਸ ਦੀ ਛੋਟੀ ਭੈਣ ਦਾ ਕਿਰਦਾਰ ਨਿਭਾਇਆ ਹੈ।

ਫ਼ਿਲਮ ’ਚ ਔਰਤਾਂ ਨੂੰ ‘ਬਰਾਤ’ ’ਚ ਹਿੱਸਾ ਲੈਣ ਤੋਂ ਰੋਕਣ ਵਾਲੇ ਪਿਤਾ-ਪੁਰਖੀ ਰੂੜ੍ਹੀਵਾਦ ਨੂੰ ਤੋੜਨ ਲਈ ਇਕੱਠੇ ਆਉਣ ਬਾਰੇ ਦੱਸਿਆ ਗਿਆ ਹੈ। ਫ਼ਿਲਮ ਦੇ ਟਰੇਲਰ ਨੂੰ ਇਸ ਦੀ ਵਿਲੱਖਣ ਕਹਾਣੀ ਤੇ ਤਾਜ਼ਗੀ ਭਰਪੂਰ ਹਾਸੇ ਲਈ ਬਹੁਤ ਪਿਆਰ ਮਿਲਿਆ ਹੈ। ਇਸ ਫ਼ਿਲਮ ’ਚ ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੀਤਾਜ਼ ਬਿੰਦਰਖੀਆ ਤੇ ਗੁਰਜੈਜ਼ ਵੀ ਮੁੱਖ ਭੂਮਿਕਾਵਾਂ ’ਚ ਹਨ ਤੇ ਇਹ ਫ਼ਿਲਮ 26 ਮਈ ਨੂੰ ਰਿਲੀਜ਼ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News