54ਵੇਂ IFFI ਮਹਾਉਤਸਵ 2023 ’ਚ ‘ਗਾਲਾ ਪ੍ਰੀਮੀਅਰ’ ਕੇਂਦਰ ’ਚ ਹੋਣਗੇ : ਅਨੁਰਾਗ ਠਾਕੁਰ

Sunday, Nov 12, 2023 - 10:56 AM (IST)

54ਵੇਂ IFFI ਮਹਾਉਤਸਵ 2023 ’ਚ ‘ਗਾਲਾ ਪ੍ਰੀਮੀਅਰ’ ਕੇਂਦਰ ’ਚ ਹੋਣਗੇ : ਅਨੁਰਾਗ ਠਾਕੁਰ

ਜੈਤੋ (ਪਰਾਸ਼ਰ)- ਗੋਆ ’ਚ ਹੋਣ ਜਾ ਰਹੇ 54ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹਾਉਤਸਵ (ਆਈ. ਐੱਫ. ਐੱਫ. ਆਈ.) ’ਚ ਬਲਾਕਬਾਸਟਰ ਫਿਲਮਾਂ ਅਤੇ ਵੈੱਬ ਸੀਰੀਜ਼ ਦਾ ਵਿਸ਼ਾਲ ਮੇਲਾ ਲੱਗਣ ਵਾਲਾ ਹੈ। 54ਵੇਂ ਆਈ. ਐੱਫ. ਐੱਫ. ਆਈ. ਮਹਾਉਤਸਵ ਲਈ ਰਾਸ਼ਟਰੀ ਫਿਲਮ ਵਿਕਾਸ ਨਿਗਮ ਲਿਮਟਿਡ (ਐੱਨ. ਐੱਫ. ਡੀ. ਸੀ.) ‘ਗਾਲਾ ਪ੍ਰੀਮੀਅਰਾਂ’ ਦਾ ਬਹੁਪੱਖੀ ਦੂਜਾ ਐਡੀਸ਼ਨ ਪੇਸ਼ ਕਰਦੇ ਹੋਏ ਬੇਹੱਦ ਉਤਸ਼ਾਹਿਤ ਹੈ। 

ਇਹ ਖ਼ਬਰ ਵੀ ਪੜ੍ਹੋ - ਦੀਵਾਲੀ 'ਤੇ ਮੂਸੇਵਾਲਾ ਦੇ ਫੈਨਜ਼ ਨੂੰ ਵੱਡਾ ਤੋਹਫ਼ਾ, ਅੱਜ ਰਿਲੀਜ਼ ਹੋਵੇਗਾ ਸਿੱਧੂ ਦਾ ਨਵਾਂ ਗੀਤ

ਫਿਲਮ ਸਿਤਾਰਿਆਂ ਨੂੰ ਦਰਸ਼ਕਾਂ ਦੇ ਨਾਲ ਜੋੜਨ, ਕੌਮਾਂਤਰੀ ਸਿਨੇਮਾਈ ਕਲਾਤਮਕਤਾ ਦਾ ਉਤਸਵ ਮਨਾਉਣ ਅਤੇ ਇਸ ਮਹਾਉਤਸਵ ਦੇ ਮੂਲ ਸਿਧਾਂਤਾਂ ਨੂੰ ਬਰਕਰਾਰ ਰੱਖਦੇ ਹੋਏ ਫਿਲਮਾਂ ਦੀ ਸ਼ਾਨਦਾਰ ਲੜੀ ਸਾਹਮਣੇ ਲਿਆਉਣ ਲਾਈ ਇਸ ਸੈਗਮੈਂਟ ਨੂੰ ਬੇਹੱਦ ਸਾਵਧਾਨੀ ਨਾਲ ਤਿਆਰ ਕੀਤਾ ਗਿਆ ਹੈ। ਇਸ ਆਈ. ਐੱਫ. ਐੱਫ. ਆਈ. ’ਚ ਕਈ ਫੀਚਰ ਫਿਲਮਾਂ ਦੇ ਵਰਲਡ ਪ੍ਰੀਮੀਅਰ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News