ਦਿਲਜੀਤ ਦੋਸਾਂਝ ਦੀ ਫਿਲਮ ''ਸਰਦਾਰ ਜੀ 3'' ਦਾ ਪਹਿਲਾ ਲੁੱਕ ਪੋਸਟਰ ਰਿਲੀਜ਼

Sunday, Jun 01, 2025 - 03:40 PM (IST)

ਦਿਲਜੀਤ ਦੋਸਾਂਝ ਦੀ ਫਿਲਮ ''ਸਰਦਾਰ ਜੀ 3'' ਦਾ ਪਹਿਲਾ ਲੁੱਕ ਪੋਸਟਰ ਰਿਲੀਜ਼

ਮੁੰਬਈ (ਏਜੰਸੀ)- ਪੰਜਾਬੀ ਫਿਲਮਾਂ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਪੰਜਾਬੀ ਫਿਲਮ 'ਸਰਦਾਰ ਜੀ 3' ਦਾ ਪਹਿਲਾ ਲੁੱਕ ਪੋਲਟਰ ਰਿਲੀਜ਼ ਹੋ ਗਿਆ ਹੈ। ਸੁਪਰਹਿੱਟ ਫ੍ਰੈਂਚਾਇਜ਼ੀ 'ਸਰਦਾਰ ਜੀ' ਦਾ ਤੀਜਾ ਪਾਰਟ 'ਸਰਦਾਰ ਜੀ 3' ਜਲਦ ਹੀ ਸਿਨੇਮਾਘਰਾਂ ਵਿਚ ਦਸਤਕ ਦੇਣ ਵਾਲਾ ਹੈ। ਦਿਲਜੀਤ ਨੇ ਇਸ ਫਿਲਮ ਦਾ ਪਹਿਲਾ ਲੁੱਕ ਪੋਸਟਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਪੋਸਟਰ ਵਿਚ ਦਿਲਜੀਤ ਇਕ ਵੱਖਰੇ ਹੀ ਅੰਦਾਜ਼ ਵਿਚ ਨਜ਼ਰ ਆ ਰਹੇ ਹਨ, ਜਿੱਥੇ ਉਹ ਆਪਣੇ ਕੂਲ ਅੰਦਾਜ਼ ਵਿਚ ਖੜ੍ਹੇ ਹੋਏ ਹਨ ਅਤੇ ਉਨ੍ਹਾਂ ਦੇ ਪਿੱਛੇ ਕਈ ਔਰਤਾਂ ਹਨ, ਜਿਨ੍ਹਾਂ ਦੇ ਚਿਹਰੇ 'ਤੇ ਘੁੰਢ ਕੱਢਿਆ ਹੋਇਆ ਹਨ।

PunjabKesari

ਦਿਲਜੀਤ ਨੇ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਕਿ ਇਸ ਵਾਰ 'ਸਰਦਾਰ ਜੀ' ਆਪਣੇ 3 ਗੁਣਾ ਪਾਗਲਪਨ ਨਾਲ ਵਾਪਸ ਆ ਰਹੇ ਹਨ- ਰੋਮਾਂਟਿਕ, ਕਾਮਿਕ ਅਤੇ ਡਰਾਉਣਾ ਅੰਦਾਜ਼ ਇਸ ਵਾਰ ਦਰਸ਼ਕਾਂ ਨੂੰ ਇਕ ਵੱਖਰਾ ਅਨੁਭਵ ਦੇਵੇਗਾ। ਫਿਲਮ 27 ਜੂਨ 2025 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਟੀਜ਼ਰ ਦੇ ਜਲਦ ਆਉਣ ਦੀ ਜਾਣਕਾਰੀ ਵੀ ਦਿੱਤੀ।

ਜ਼ਿਕਰਯੋਗ ਹੈ ਕਿ 'ਸਰਜਾਰ ਜੀ' ਫ੍ਰੈਂਚਾਇਜ਼ੀ ਦੀ ਪਹਿਲੀ ਫਿਲਮ ਸਾਲ 2015 ਵਿਚ ਰਿਲੀਜ਼ ਹੋਈ, ਜਿਸ ਵਿਚ ਦਿਲਜੀਤ ਨਾਲ ਨੀਰੂ ਬਾਜਵਾ ਅਤੇ ਮੈਂਡੀ ਤੱਖਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਇਸ ਤੋਂ ਬਾਅਦ 2016 ਵਿਚ 'ਸਰਦਾਰ ਜੀ 2' ਆਈ, ਜਿਸ ਵਿਚ ਦਿਲਜੀਤ ਨੇ 3 ਭੂਮਿਕਾਵਾਂ ਨਿਭਾਈਆਂ ਸਨ। 'ਸਰਦਾਰ ਜੀ 3' ਦਾ ਨਿਰਦੇਸ਼ਨ ਅਮਰ ਹੁੰਡਲ ਕਰ ਰਹੇ ਹਨ। ਇਸ ਫਿਲਮ ਵਿਚ ਦਿਲਜੀਤ ਦੋਸਾਂਝ ਨਾਲ ਨੀਰੂ ਬਾਜਵਾ ਅਤੇ ਮਾਨਵ ਵਿੱਜ ਵੀ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।


author

cherry

Content Editor

Related News