Jai Maa Laxmi ਦੇ ਨਿਰਮਾਤਾ ਖਿਲਾਫ਼ FIR ਦਰਜ
Thursday, Jan 23, 2025 - 04:39 PM (IST)
ਮੁੰਬਈ- ਸ਼ੋਅਬਿਜ਼ ਦੀ ਦੁਨੀਆ 'ਚ ਬਹੁਤ ਸਾਰਾ ਡਰਾਮਾ, ਲੜਾਈਆਂ ਅਤੇ ਵਿਵਾਦ ਹੁੰਦੇ ਹਨ। ਫਿਲਮਾਂ ਅਤੇ ਟੀ.ਵੀ. ਸ਼ੋਅ ਦੇ ਸੈੱਟਾਂ 'ਤੇ ਸਹਿ-ਕਲਾਕਾਰਾਂ ਵਿਚਕਾਰ ਲੜਾਈਆਂ ਦੀਆਂ ਖ਼ਬਰਾਂ ਆਮ ਹਨ, ਅਨੁਪਮਾ ਅਤੇ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੇ ਨਿਰਮਾਤਾ ਰਾਜਨ ਸ਼ਾਹੀ 'ਤੇ ਵੀ ਕਈ ਦੋਸ਼ ਲੱਗੇ ਹਨ। ਹੁਣ ਟੀ.ਵੀ. ਇੰਡਸਟਰੀ ਤੋਂ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ 'ਜੈ ਮਾਂ ਲਕਸ਼ਮੀ' ਦੇ ਸੈੱਟ 'ਤੇ ਨਿਰਮਾਤਾ ਅਤੇ ਅਦਾਕਾਰ ਵਿਚਕਾਰ ਝਗੜਾ ਹੋਇਆ ਹੈ।
ਇਹ ਵੀ ਪੜ੍ਹੋ- ਹਸਪਤਾਲ ਦਾਖ਼ਲ ਹੋਣ ਦੀਆਂ ਅਫਵਾਹਾਂ ਨੂੰ ਗਾਇਕਾ ਨੇ ਦੱਸਿਆ ਝੂਠਾ, ਕਿਹਾ...
'ਜੈ ਮਾਂ ਲਕਸ਼ਮੀ' ਦੇ ਨਿਰਮਾਤਾ ਵਿਰੁੱਧ FIR ਦਰਜ
'ਜੈ ਮਾਂ ਲਕਸ਼ਮੀ' ਦੇ ਸੈੱਟ 'ਤੇ ਅਦਾਕਾਰ ਅਤੇ ਨਿਰਮਾਤਾ ਵਿਚਕਾਰ ਮਾਮਲਾ ਬਹੁਤ ਵੱਧ ਗਿਆ ਹੈ। ਰਿਪੋਰਟ ਦੇ ਅਨੁਸਾਰ, ਟੀ.ਵੀ. ਅਦਾਕਾਰ ਸ਼ਾਨ ਮਿਸ਼ਰਾ ਨੇ 'ਜੈ ਮਾਂ ਲਕਸ਼ਮੀ' ਦੇ ਨਿਰਮਾਤਾਵਾਂ ਵਿਰੁੱਧ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ। ਉਹ ਕਹਿੰਦੇ ਹਨ ਕਿ ਨਿਰਮਾਤਾਵਾਂ ਨੇ ਉਸ ਨੂੰ ਕੁੱਟਿਆ ਹੈ। ਸ਼ਾਨ ਮਿਸ਼ਰਾ ਨੇ ਸੈੱਟ 'ਤੇ ਕਥਿਤ ਝਗੜੇ ਤੋਂ ਬਾਅਦ 'ਜੈ ਮਾਂ ਲਕਸ਼ਮੀ' ਦੇ ਨਿਰਮਾਤਾਵਾਂ ਵਿਰੁੱਧ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਸੀ।
ਇਹ ਵੀ ਪੜ੍ਹੋ-ਧਮਕੀ ਭਰੇ ਸੰਦੇਸ਼ 'ਤੇ ਅਦਾਕਾਰ ਰਾਜਪਾਲ ਯਾਦਵ ਦਾ ਆਇਆ ਬਿਆਨ
ਕੀ ਹੈ ਪੂਰਾ ਮਾਮਲਾ?
ਇੱਕ ਰਿਪੋਰਟ ਦੇ ਅਨੁਸਾਰ ਟੀ.ਵੀ. ਸੀਰੀਅਲ 'ਜੈ ਮਾਂ ਲਕਸ਼ਮੀ' 'ਚ ਵਿਸ਼ਨੂੰ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਸ਼ਾਨ ਮਿਸ਼ਰਾ ਨੇ ਨਿਰਮਾਤਾਵਾਂ ਨੂੰ ਅਪੀਲ ਕੀਤੀ ਸੀ ਕਿ ਉਹ ਉਸ ਨੂੰ ਸ਼ੂਟਿੰਗ ਸ਼ਡਿਊਲ ਤੋਂ ਜਲਦੀ ਛੁੱਟੀ ਦੇਣ ਕਿਉਂਕਿ ਉਸ ਦੇ ਹੱਥ 'ਚ ਸੱਟ ਲੱਗ ਗਈ ਸੀ। ਸ਼ਾਨ ਦੇ ਡਾਕਟਰ ਨੇ ਉਸ ਨੂੰ ਸ਼ੂਟਿੰਗ ਨਾ ਕਰਨ ਦੀ ਸਲਾਹ ਦਿੱਤੀ ਸੀ ਪਰ ਇਸ ਦੇ ਬਾਵਜੂਦ ਅਦਾਕਾਰ ਨੇ ਪੇਸ਼ੇਵਰਤਾ ਦਿਖਾਈ ਅਤੇ 2 ਘੰਟੇ ਸ਼ੂਟਿੰਗ ਕਰਨ ਦਾ ਫੈਸਲਾ ਕੀਤਾ ਤਾਂ ਜੋ ਉਸ ਕਾਰਨ ਸੀਰੀਅਲ ਦੇ ਟੈਲੀਕਾਸਟ 'ਚ ਕੋਈ ਸਮੱਸਿਆ ਨਾ ਆਵੇ ਪਰ ਇਸ ਤੋਂ ਬਾਅਦ ਹਾਲਾਤ ਵਿਗੜ ਗਏ।
ਇਹ ਵੀ ਪੜ੍ਹੋ-ਪੰਮੀ ਬਾਈ ਨੇ ਗਜ਼ਲ ਗਾਇਕ ਗੁਲਾਮ ਅਲੀ ਨਾਲ ਕੀਤੀ ਮੁਲਾਕਾਤ
ਨਿਰਮਾਤਾ ਨੇ ਅਦਾਕਾਰ ਨੂੰ ਕੁੱਟਿਆ
ਕਿਹਾ ਜਾ ਰਿਹਾ ਹੈ ਕਿ ਨਿਰਮਾਤਾ ਅਤੇ ਉਸ ਦੀ ਪਤਨੀ ਨੇ ਅਦਾਕਾਰ 'ਤੇ ਹਮਲਾ ਕੀਤਾ ਅਤੇ ਉਸ ਨਾਲ ਬਹਿਸ ਵੀ ਕੀਤੀ। ਜਦੋਂ ਅਦਾਕਾਰ ਨੇ ਦੋਵਾਂ ਨੂੰ ਜਵਾਬ ਦਿੱਤਾ ਤਾਂ ਉਨ੍ਹਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਗਰਦਨ ਨੂੰ ਜ਼ਬਰਦਸਤੀ ਫੜਨ ਦੀ ਕੋਸ਼ਿਸ਼ ਕੀਤੀ। ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ 'ਚ ਨਿਰਮਾਤਾ ਅਤੇ ਉਸ ਦੀ ਪਤਨੀ ਅਦਾਕਾਰ ਸ਼ਾਨ ਨੂੰ ਸ਼ੂਟਿੰਗ ਤੋਂ ਜਲਦੀ ਨਿਕਲਣ ਲਈ ਚੀਕ ਰਹੇ ਹਨ। ਹਾਲਾਂਕਿ, ਹੁਣ ਤੱਕ ਅਦਾਕਾਰ ਅਤੇ ਨਿਰਮਾਤਾਵਾਂ ਵੱਲੋਂ ਇਸ ਮਾਮਲੇ 'ਚ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8