ਐਪਲ ਇਵੈਂਟ ’ਚ ਪਹਿਲੀ ਵਾਰ ਕਿਸੇ ਸਿੱਖ ਦੀ ਹੋਈ ਐਂਟਰੀ, ਦੇਖ ਗਾਇਕ ਫਤਿਹ ਸਿੰਘ ਨੇ ਕੀਤਾ ਇਹ ਟਵੀਟ

Thursday, Apr 22, 2021 - 12:03 PM (IST)

ਚੰਡਗੀੜ੍ਹ (ਬਿਊਰੋ)– 20 ਅਪ੍ਰੈਲ, 2021 ਨੂੰ ਐਪਲ ਦਾ ਸਪਰਿੰਗ ਲੋਡੇਡ ਇਵੈਂਟ ਸੀ। ਸਾਲ 2021 ’ਚ ਐਪਲ ਦਾ ਇਹ ਪਹਿਲਾ ਇਵੈਂਟ ਸੀ, ਜਿਸ ਨੂੰ ਲੱਖਾਂ ਲੋਕਾਂ ਨੇ ਦੇਖਿਆ। ਇਸ ਇਵੈਂਟ ’ਚ ਜਿਥੇ ਐਪਲ ਨੇ ਆਪਣੇ ਸ਼ਾਨਦਾਰ ਪ੍ਰੋਡਕਟਸ ਲਾਂਚ ਕੀਤੇ, ਉਥੇ ਪਹਿਲੀ ਵਾਰ ਕਿਸੇ ਸਿੱਖ ਨੂੰ ਐਪਲ ਇਵੈਂਟ ਹੋਸਟ ਕਰਦੇ ਦੇਖਿਆ ਗਿਆ।

ਇਹ ਖ਼ਬਰ ਵੀ ਪੜ੍ਹੋ : ਪ੍ਰਭ ਗਿੱਲ ਨੇ ਵਿੰਨ੍ਹਿਆ ਸਰਕਾਰ ’ਤੇ ਨਿਸ਼ਾਨਾ, ਕਿਹਾ- ‘ਸਟੈਚੂ ਬਣਾਉਣ ਲਈ ਪੈਸੇ ਨੇ ਪਰ ਸਿਹਤ ਸੇਵਾਵਾਂ ਲਈ ਨਹੀਂ’

ਅਸਲ ’ਚ ਨਵਪ੍ਰੀਤ ਕਲੋਟੀ ਨਾਂ ਦੇ ਸਿੱਖ ਨੇ ਐਪਲ ਇਵੈਂਟ ’ਚ ਨਵੇਂ ਆਈਮੈਕ ਦੇ ਕੈਮਰੇ, ਮਾਈਕ ਤੇ ਸਪੀਕਰ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਸੀ। ਐਪਲ ’ਚ ਨਵਪ੍ਰੀਤ ਇੰਜੀਨੀਅਰਿੰਗ ਪ੍ਰੋਗਰਾਮ ਮੈਨੇਜਰ ਹਨ।

ਐਪਲ ਇਵੈਂਟ ’ਚ ਜਿਵੇਂ ਹੀ ਇਸ ਸਿੱਖ ਨੂੰ ਪੰਜਾਬੀ ਗਾਇਕ ਫਤਿਹ ਸਿੰਘ ਨੇ ਦੇਖਿਆ ਤਾਂ ਉਨ੍ਹਾਂ ਨੇ ਇਸ ਨੂੰ ਲੈ ਕੇ ਟਵੀਟ ਕਰ ਦਿੱਤਾ। ਫਤਿਹ ਸਿੰਘ ਨੇ ਆਪਣੇ ਟਵੀਟ ’ਚ ਲਿਖਿਆ, ‘ਮੈਂ ਐਪਲ ਇਵੈਂਟ ਆਈਫੋਨ 3ਜੀ ਦੇ ਲਾਂਚ ਹੋਣ ਤੋਂ ਬਾਅਦ ਲਗਾਤਾਰ ਦੇਖਦਾ ਹਾਂ। ਅੱਜ ਕੁਝ ਖ਼ਾਸ ਸੀ। ਇਸ ਸਿੰਘ ਨੂੰ ਵਧਾਈਆਂ, ਜੋ ਐਪਲ ’ਚ ਵੱਡਾ ਮੁਕਾਮ ਹਾਸਲ ਕਰਕੇ ਬੈਠਾ ਹੈ।’

ਦੱਸਣਯੋਗ ਹੈ ਕਿ ਨਵਪ੍ਰੀਤ ਐਪਲ ’ਚ ਇੰਜੀਨੀਅਰਿੰਗ ਪ੍ਰੋਗਰਾਮ ਮੈਨੇਜਰ ਦੇ ਰੂਪ ’ਚ ਕੁਪਰਟੀਨੋ ਹੈੱਡਕੁਆਰਟਰਜ਼ ’ਚ ਕੰਮ ਕਰਦੇ ਹਨ। ਉਹ ਕੈਲੀਫੋਰਨੀਆ ਦੇ ਕੁਪਰਟੀਨੋ ’ਚ ਰਹਿੰਦੇ ਹਨ। ਐਪਲ ਸਪਰਿੰਗ ਲੋਡੇਡ ਇਵੈਂਟ ਨੂੰ ਪੂਰੀ ਤਰ੍ਹਾਂ ਨਾਲ ਐਪਲ ਪਾਰਕ ’ਚ ਹੀ ਰਿਕਾਰਡ ਕੀਤਾ ਗਿਆ ਸੀ। ਐਪਲ ਦੇ ਨਾਲ ਨਵਪ੍ਰੀਤ ਦਾ ਇਹ 5ਵਾਂ ਸਾਲ ਹੈ। ਸਾਲ 2016 ’ਚ ਐਪਲ ਨਾਲ ਜੁੜਨ ਤੋਂ ਪਹਿਲਾਂ ਉਨ੍ਹਾਂ ਨੇ ਇੰਟਰਨ ਦੇ ਰੂਪ ’ਚ ਕੰਮ ਕੀਤਾ ਸੀ ਤੇ ਪ੍ਰੋਜੈਕਟ ਮੈਨੇਜਮੈਂਟ ਟੀਮ ਦਾ ਹਿੱਸਾ ਸਨ।

ਨੋਟ– ਨਵਪ੍ਰੀਤ ਨੂੰ ਐਪਲ ਇਵੈਂਟ ’ਚ ਦੇਖਣ ਤੋਂ ਬਾਅਦ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News