ਕਿਸਾਨੀ ਘੋਲ ’ਤੇ ਕੰਵਰ ਗਰੇਵਾਲ ਦਾ ਅਹਿਮ ਬਿਆਨ, ਕਿਹਾ ‘ਇਹ ਅੰਦੋਲਨ ਇਸੇ ਤਰ੍ਹਾਂ ਹੀ ਚੱਲੇਗਾ’

01/28/2021 10:49:37 AM

ਚੰਡੀਗੜ੍ਹ (ਬਿਊਰੋ) : ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੇ ਇਸ ਕਿਸਾਨੀ ਅੰਦੋਲਨ ਨੂੰ ਦੁਨੀਆਂ ਭਰ ਦੇ 'ਚ ਬਹੁਤ ਸਾਰਾ ਸਨਮਾਨ ਮਿਲ ਰਿਹਾ ਹੈ। ਬਹੁਤ ਸਾਰੇ ਵਰਗ ਇਸ ਦਾ ਸਮਰਥਨ ਕਰ ਰਹੇ ਹਨ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। 26 ਜਨਵਰੀ ਨੂੰ ਕਿਸਾਨਾਂ ਨੇ ਕਿਸਾਨ 'ਟਰੈਕਟਰ ਮਾਰਚ' ਕੱਢਿਆ ਸੀ, ਜਿਸ 'ਚ ਸ਼ਾਮਲ ਕੁਝ ਸਮਰਥਕ ਲਾਲ ਕਿਲ੍ਹੇ 'ਤੇ ਪਹੁੰਚੇ ਅਤੇ ਓਥੇ 'ਕੇਸਰੀ ਝੰਡਾ' ਤੇ 'ਕਿਸਾਨੀ ਝੰਡਾ' ਲਹਿਰਾਇਆ, ਜਿਸ ਗੱਲ ਦਾ ਦੁਨੀਆਂ ਭਰ 'ਚ ਕਾਫ਼ੀ ਵਿਰੋਧ ਕਰ ਰਹੇ ਹਨ।
ਇਸ ਸਭ ਦੇ ਚਲਦੇ ਇਸ ਰੈਲੀ 'ਤੇ ਪੰਜਾਬੀ ਗਾਇਕ ਕੰਵਰ ਗਰੇਵਾਲ ਜੋ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ 'ਚ ਹਿੱਸਾ ਪਾ ਰਹੇ ਹਨ। ਕੰਵਰ ਗਰੇਵਾਲ ਨੇ ਬਿਆਨ ਦਿੱਤਾ ਕਿ – ਅੱਜ ਦੀ ਰੈਲੀ ਸਿਰਫ਼ ਉਨ੍ਹਾਂ ਲਈ ਫਲਾਪ ਹੈ, ਜਿਨ੍ਹਾਂ ਨੇ ਸਿਰਫ਼ ‘ਲਾਲ ਕਿਲ੍ਹੇ’ ਵਾਲਾ ਸਰਕਾਰੀ ਸ਼ੋਅ ਵੇਖਿਆ। ਲੱਖਾਂ ਲੋਕਾਂ ਨੇ ਬੇਹੱਦ ਸ਼ਾਂਤਮਈ ਢੰਗ ਨਾਲ ਦਿੱਲੀ ਦੀਆਂ ਸੜਕਾਂ ‘ਤੇ ਮਾਰਚ ਕੀਤਾ, ਜੋ ਦੇਸ਼ ਦੇ ਗੋਦੀ ਮੀਡੀਆ ਨੇ ਨਾ ਵਿਖਾਉਣਾ ਸੀ, ਨਾ ਵਿਖਾਇਆ। ਨਿਰਸੰਦੇਹ ਅੱਜ ਦਾ ਦਿਨ ਇੱਕ ਇਤਿਹਾਸਕ ਦਿਨ ਹੈ। ਇਸ ਨੂੰ ਸਫਲ ਬਣਾਉਣ ਲਈ ਸਮੂਹ ਜੱਥੇਬੰਦੀਆਂ ਅਤੇ ਸ਼ਾਮਲ ਲੋਕਾਂ ਨੂੰ ਸ਼ਾਬਾਸ਼! ਕੰਵਰ ਗਰੇਵਾਲ ਖੁੱਲ੍ਹ ਕੇ ਕਿਸਾਨ ਅੰਦੋਲਨ ਨਾਲ ਡਟੇ ਹੋਏ ਹਨ। ਕੰਵਰ ਗਰੇਵਾਲ ਨੌਜਵਾਨਾਂ ਨੂੰ ਗੀਤ ਰਾਹੀਂ ਧਰਨੇ ‘ਤੇ ਬੈਠੇ ਬੇਬੇ-ਬਾਪੂ ਦਾ ਖਿਆਲ ਰੱਖਣ ਲਈ ਕਹਿ ਰਹੇ ਹਨ। ਕੰਵਰ ਗਰੇਵਾਲ ਨੇ ਆਪਣੇ ਗੀਤ ਦੇ ਰਹੀ ਕਿਸਾਨਾਂ ਵਿਚ ਕਾਫੀ ਜੋਸ਼ ਭਰਿਆ ਤੇ ਨਾਲ-ਨਾਲ ਹੋਸ਼ ਦੇ ਨਾਲ ਕੰਮ ਲੈਣ ਤੋਂ ਵੀ ਕਿਹਾ ਸੀ।


ਦੱਸ ਦੇਈਏ ਕਿ ਕਿਸਾਨ ਜੱਥੇਬੰਦੀਆਂ ਨੇ ਦਿੱਲੀ 'ਚ ਕਿਸਾਨਾਂ ਦੇ 'ਟਰੈਕਟਰ ਮਾਰਚ' ਦੌਰਾਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦਾ ਦੋਸ਼ ਦੀਪ ਸਿੱਧੂ ‘ਤੇ ਲਗਾਇਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਲਾਲ ਕਿਲ੍ਹੇ ‘ਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਦੀਪ ਸਿੱਧੂ ਨੇ ਕਿਸਾਨਾਂ ਨੂੰ ਭੜਕਾਇਆ ਅਤੇ ਆਊਟਰ ਰਿੰਗ ਰੋਡ ਤੋਂ ਲਾਲ ਕਿਲ੍ਹੇ ਤੱਕ ਲੈ ਗਏ। ਇਸ ਕੇਸ 'ਚ ਦਰਜ ਐਫ. ਆਈ. ਆਰ. 'ਚ ਸਿੱਧੂ ਦਾ ਨਾਮ ਵੀ ਸ਼ਾਮਲ ਹੈ।


ਨੋਟ– ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।
 


sunita

Content Editor

Related News