6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ ਨੇ ਸੁਣਾਈ Good News

Friday, Sep 11, 2026 - 03:40 PM (IST)

6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ ਨੇ ਸੁਣਾਈ Good News

ਐਂਟਰਟੇਨਮੈਂਟ ਡੈਸਕ : ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਮਲਿਕ ਕਿੱਡਸ ਦੇ ਆਫੀਸ਼ੀਅਲ ਯੂਟਿਊਬ ਪੇਜ 'ਤੇ ਇਕ ਵਲੋਗ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ ਪਾਇਲ ਅਤੇ ਕ੍ਰਿਤਿਕਾ ਇਕ ਹੋਰ ਗੁੱਡ ਨਿਊਜ਼ ਆਉਣ ਦੀ ਗੱਲ ਕਰਦੀਆਂ ਨਜ਼ਰ ਆ ਰਹੀਆਂ ਹਨ। ਹਾਲਾਂਕਿ ਉਨ੍ਹਾਂ ਨੇ ਨਹੀਂ ਦੱਸਿਆ ਹੈ ਕਿ ਦੋਵਾਂ ਵਿੱਚੋਂ ਪ੍ਰੈਗਨੈਂਟ ਕੌਣ ਹੈ? ਜਾਂ ਫਿਰ ਦੋਵੇਂ ਹੀ ਪ੍ਰੈਗਨੈਂਟ ਹਨ? ਇਸ ਗੱਲ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। 

ਇਹ ਵੀ ਪੜ੍ਹੋ: 84 ਸਾਲਾ ਅਮਿਤਾਭ ਬੱਚਨ ਦੀ ਇਹ ਖਵਾਹਿਸ਼ ਅਜੇ ਵੀ ਅਧੂਰੀ, ਛਲਕਿਆ ਅਦਾਕਾਰ ਦਾ ਦਰਦ

 
 
 
 
 
 
 
 
 
 
 
 
 
 
 
 

A post shared by Ayaan👼tuba payalmalik (@ayaan_tuba_malik9)

ਪਾਇਲ ਵੀਡੀਓ ਵਿੱਚ ਕਹਿੰਦੀ ਹੈ ਕਿ ਸਾਰਿਆਂ ਲਈ ਸਰਪ੍ਰਾਈਜ਼ ਹੈ। ਜਲਦੀ ਹੀ ਕੋਈ ਆਉਣ ਵਾਲਾ ਹੈ ਪਰ ਅਸੀਂ ਅਜੇ ਇਹ ਨਹੀਂ ਦੱਸਾਗੇ ਕਿ ਇਹ ਗੁੱਡ ਨਿਊਜ਼ ਸਾਡੇ ਦੋਵਾਂ ਤੋਂ ਆਉਣ ਵਾਲੀ ਹੈ ਜਾਂ ਫਿਰ ਇੱਕ ਤੋਂ। ਇਸ ਮਗਰੋਂ ਕ੍ਰਿਤਿਕਾ ਹਿੰਟ ਦਿੰਦੀ ਹੈ ਕਿ ਇਹ ਗੁੱਡ ਨਿਊਜ਼ ਦੋਵਾਂ ਵਿਚੋਂ ਕਿਸੇ ਇਕ ਕੋਲੋਂ ਆਉਣ ਵਾਲੀ ਹੈ। ਇਹ ਸੀਕ੍ਰੇਟ ਹੈ। ਫਿਰ ਪਾਇਲ ਕਹਿੰਦੀ ਹੈ ਕਿ ਅਜੇ 3 ਮਹੀਨੇ ਨਹੀਂ ਹੋਏ ਹਨ, ਜਿਵੇਂ ਹੀ 3 ਮਹੀਨੇ ਹੋ ਜਾਣਗੇ, ਅਸੀਂ ਸਭ ਦੱਸ ਦਵਾਂਗੇ। ਇਸ ਦੌਰਾਨ ਉਹ ਇੱਕ ਕੇਕ ਵੀ ਕੱਟਦੀਆਂ ਹਨ, ਜਿਸ 'ਤੇ ਬੇਬੀ ਕਮਿੰਗ ਸੂਨ ਲਿਖਿਆ ਹੋਇਆ ਹੈ।

ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਗਾਇਕ ਨੂੰ ਰਾਹਤ, ਕੋਰਟ ਨੇ NDPS ਕੇਸ ’ਚੋਂ ਕੀਤਾ ਬਰੀ

PunjabKesari

ਪ੍ਰਸ਼ੰਸਕਾਂ ਦੀ ਉਤਸੁਕਤਾ 

ਜਿਵੇਂ ਹੀ ਇਹ ਵਲੋਗ ਸਾਹਮਣੇ ਆਇਆ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਲਗਾਤਾਰ ਕ੍ਰਿਤਿਕਾ ਦੇ ਪ੍ਰੈਗਨੈਂਟ ਹੋਣ ਦੀ ਅੰਦਾਜ਼ੇ ਲਗਾ ਰਹੇ ਹਨ। ਦੱਸ ਦੇਈਏ ਕਿ ਅਰਮਾਨ ਮਲਿਕ ਦਾ ਪਰਿਵਾਰ ਪਹਿਲਾਂ ਹੀ ਕਾਫੀ ਵੱਡਾ ਹੈ ਅਤੇ ਦੋਵਾਂ ਪਤਨੀਆਂ ਨਾਲ ਉਨ੍ਹਾਂ ਦੀ ਜੀਵਨ ਸ਼ੈਲੀ ਹਮੇਸ਼ਾ ਚਰਚਾ ਦਾ ਵਿਸ਼ਾ ਰਹਿੰਦੀ ਹੈ।

ਇਹ ਵੀ ਪੜ੍ਹੋ: 2 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਮਸ਼ਹੂਰ ਅਦਾਕਾਰ ਆਵੇਗਾ ਬਾਹਰ, ਅਦਾਲਤ ਨੇ ਮਨਜ਼ੂਰ ਕੀਤੀ ਬੇਲ

PunjabKesari

ਅਰਮਾਨ ਮਲਿਕ ਦਾ ਪਰਿਵਾਰ 

ਅਰਮਾਨ ਮਲਿਕ ਦੀਆਂ ਦੋ ਪਤਨੀਆਂ ਹਨ - ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ। ਜੇਕਰ ਉਨ੍ਹਾਂ ਦੇ ਬੱਚਿਆਂ ਦੀ ਗੱਲ ਕਰੀਏ ਤਾਂ ਪਾਇਲ ਤੋਂ ਅਰਮਾਨ ਦੇ 4 ਬੱਚੇ ਹਨ (ਜਿਸ ਵਿੱਚ ਹਾਲ ਹੀ ਵਿੱਚ ਪੈਦਾ ਹੋਇਆ ਬੇਟਾ ਵੀ ਸ਼ਾਮਲ ਹੈ)। ਉਥੇ ਹੀ ਕ੍ਰਿਤਿਕਾ ਤੋਂ ਅਰਮਾਨ ਦਾ ਇੱਕ ਬੇਟਾ (ਜ਼ੈਦ) ਹੈ। ਕੁੱਲ ਮਿਲਾ ਕੇ ਹੁਣ ਪਰਿਵਾਰ ਵਿੱਚ 5 ਬੱਚੇ ਹੋ ਚੁੱਕੇ ਹਨ। ਇਸ ਨਵੇਂ ਵਲੋਗ ਮਗਰੋਂ ਹੁਣ 6ਵੇਂ ਬੱਚੇ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਅਤੇ ਪ੍ਰਸ਼ੰਸਕ 3 ਮਹੀਨਿਆਂ ਦੇ ਜਲਦੀ ਬਿਤਣ ਦਾ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ: 'ਉਹ ਮਮਤਾ ਕੁਲਕਰਨੀ ਤਾਂ ਕਦੋਂ ਦੀ ਮਰ ਗਈ'; ਅਦਾਕਾਰਾ ਨੇ ਆਪਣੇ ਹੀ ਸੁਪਰਹਿੱਟ ਗਾਣੇ 'ਤੇ ਡਾਂਸ ਕਰਨ ਤੋਂ ਕੀਤਾ ਇਨਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News