ਮਸ਼ਹੂਰ ਐਡਲਟ ਸਟਾਰ ਡਾਹਲੀਆ ਸਕਾਈ ਦੀ ਭੇਦਭਰੀ ਹਾਲਤ ''ਚ ਹੋਈ ਮੌਤ, ਸਰੀਰ ''ਤੇ ਮਿਲੇ ਗੋਲੀਆਂ ਦੇ ਨਿਸ਼ਾਨ
Sunday, Jul 18, 2021 - 12:21 PM (IST)
ਮੁੰਬਈ : ਮਸ਼ਹੂਰ ਐਡਲਟ ਸਟਾਰ ਡਾਹਲੀਆ ਸਕਾਈ ਦੀ ਮੌਤ ਹੋ ਗਈ ਹੈ। ਉਸਦੀ ਲਾਸ਼ ਭੇਦਭਰੀ ਹਾਲਤ 'ਚ ਉਸ ਦੀ ਕਾਰ 'ਚੋਂ ਮਿਲੀ। 31 ਸਾਲ ਦੀ ਡਾਹਲੀਆ ਸਕਾਈ ਨੇ 600 ਤੋਂ ਵਧ ਅਡਲਟ ਫਿਲਮਾਂ 'ਚ ਕੰਮ ਕੀਤਾ ਸੀ। ਉਸਦਾ ਅਸਲੀ ਨਾਂ ਮੇਲੀਸਾ ਸਿਮਸ ਹੇਸ ਸੀ। ਉਹ ਅਡਲਟ ਇੰਡਸਟਰੀ ਦਾ ਮਸ਼ਹੂਰ ਚਿਹਰਾ ਸੀ। ਖ਼ਬਰਾਂ ਅਨੁਸਾਰ ਡਾਹਲੀਆ ਸਕਾਈ ਲੰਬੇ ਸਮੇਂ ਤੋਂ ਡਿਪਰੈਸ਼ਨ ਦਾ ਸਾਹਮਣਾ ਕਰ ਰਹੀ ਸੀ। ਉਹ ਬੇਘਰ ਸੀ ਅਤੇ ਬ੍ਰੈਸਟ ਕੈਂਸਰ ਤੋਂ ਪੀੜਤ ਸੀ।
ਡਾਹਲੀਆ ਸਕਾਈ ਦੇ ਸਿਰ 'ਤੇ ਗੋਲੀ ਲੱਗਣ ਨਾਲ ਉਸਦੀ ਮੌਤ ਹੋਈ ਹੈ। ਉਸਦੀ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਡਲਟ ਸਟਾਰ ਡਾਹਲੀਆ ਸਕਾਈ ਦੇ ਸਰੀਰ 'ਤੇ ਬੰਦੂਕ ਦੀ ਗੋਲੀ ਦੇ ਨਿਸ਼ਾਨ ਹਨ। ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਉਸ ਨੇ ਖ਼ੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕੀਤੀ ਹੈ। ਹਾਲਾਂਕਿ ਇਹ ਕਹਿਣਾ ਮੁਸ਼ਕਲ ਹੈ ਕਿ ਉਸਨੇ ਆਤਮਹੱਤਿਆ ਕੀਤੀ ਜਾਂ ਉਸ ਨਾਲ ਕੁਝ ਗਲਤ ਹੋਇਆ ਹੋਵੇਗਾ।
ਇਸ ਸਾਲ ਮਾਰਚ ਵਿਚ ਡਾਹਲੀਆ ਸਕਾਈ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਸੈਲਫੀ ਸ਼ੇਅਰ ਕੀਤੀ ਸੀ। ਇਸ ਸੈਲਫੀ ਦੇ ਨਾਲ ਉਸਨੇ ਖ਼ੁਦ ਨੂੰ ਬ੍ਰੈਸਟ ਕੈਂਸਰ ਨਾਲ ਪੀੜਤ ਹੋਣ ਬਾਰੇ ਦੱਸਿਆ ਸੀ। ਜ਼ਿਕਰਯੋਗ ਹੈ ਕਿ ਇਸ ਨਾਲ ਉਹ ਡਿਪਰੈਸ਼ਨ 'ਚ ਚਲੀ ਗਈ ਸੀ। ਉਸਦੀ ਮੌਤ 'ਤੇ ਐਡਲਟ ਫਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਪ੍ਰਗਟਾਇਆ ਹੈ।
ਡਾਹਲੀਆ ਸਕਾਈ ਦੇ ਕਰੀਬੀ ਦੋਸਤਾਂ ਨੇ ਦੱਸਿਆ ਕਿ ਉਸਨੇ 600 ਤੋਂ ਵਧ ਐਡਲਟ ਫਿਲਮਾਂ ਵਿਚ ਕੀਤਾ ਸੀ। ਇੰਡਸਟਰੀ 'ਚ ਰਹਿੰਦੇ ਹੋਏ ਡਾਹਲੀਆ ਸਕਾਈ ਨੇ ਫੀਮੇਲ ਪਰਫਾਰਮਰ ਆਫ ਦਿ ਈਅਰ ਦਾ ਐਵਾਰਡ ਵੀ ਹਾਸਲ ਕੀਤਾ ਸੀ ਪਰ ਕੈਂਸਰ ਹੋਣ ਤੋਂ ਬਾਅਦ ਉਹ ਭਾਵਨਾਤਮਕ ਰੂਪ ਤੋਂ ਟੁੱਟ ਗਈ ਸੀ। ਇਸਦੇ ਨਾਲ ਹੀ ਡਾਹਲੀਆ ਸਕਾਈ ਦੀ ਮਾਂ ਨੇ ਦੱਸਿਆ ਕਿ ਉਸਦੀ ਮੌਤ ਤੋਂ ਬਾਅਦ ਉਹ ਆਰਥਿਕ ਤੰਗੀ ਤੋਂ ਗੁਜ਼ਰ ਰਹੀ ਹੈ ਇਸ ਲਈ ਉਸਨੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ।