''ਪ੍ਰੋਡਿਊਸਰ ਨੇ ਮੇਰੇ ਨਾਲ..!'' ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਇੰਡਸਟਰੀ ''ਚ ਮਚਾਈ ਹਲਚਲ
Wednesday, Jun 03, 2026 - 10:13 AM (IST)
ਐਂਟਰਟੇਨਮੈਂਟ ਡੈਸਕ : ਮਸ਼ਹੂਰ ਟੀਵੀ ਅਦਾਕਾਰਾ ਸ਼ਿਲਪਾ ਸ਼ਿੰਦੇ ਨੇ ਸਾਲਾਂ ਪੁਰਾਣੇ ਵਿਵਾਦ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਸ਼ਿਲਪਾ ਨੇ ਕਬੂਲ ਕੀਤਾ ਹੈ ਕਿ ਸੀਰੀਅਲ 'ਭਾਬੀ ਜੀ ਘਰ ਪਰ ਹੈ' ਦੇ ਪ੍ਰੋਡਿਊਸਰ ਸੰਜੇ ਕੋਹਲੀ 'ਤੇ ਲਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ ਪੂਰੀ ਤਰ੍ਹਾਂ ਝੂਠੇ ਸਨ। ਪ੍ਰੋਡਿਊਸਰ ਨੇ ਮੇਰੇ ਨਾਲ ਕੁੱਝ ਨਹੀਂ ਕੀਤਾ ਸੀ।

ਕਾਮੇਡੀਅਨ ਭਾਰਤੀ ਸਿੰਘ ਅਤੇ ਲੇਖਕ ਹਰਸ਼ ਲਿੰਬਾਚੀਆ ਦੇ ਪੋਡਕਾਸਟ ਦੌਰਾਨ ਸ਼ਿਲਪਾ ਨੇ ਦੱਸਿਆ ਕਿ ਉਸ ਸਮੇਂ ਉਸ ਕੋਲ ਹੋਰ ਕੋਈ ਰਸਤਾ ਨਹੀਂ ਸੀ। ਉਸ ਨੇ ਕਿਹਾ, "ਇਹ ਗੱਲ ਕੋਈ ਨਹੀਂ ਜਾਣਦਾ, ਪਰ ਮੈਂ ਸੱਚ ਬੋਲਣ ਤੋਂ ਨਹੀਂ ਡਰਦੀ। ਮੈਂ ਆਪਣੇ ਪ੍ਰੋਡਿਊਸਰ 'ਤੇ ਜਿਨਸੀ ਸ਼ੋਸ਼ਣ ਦਾ ਕੇਸ ਕੀਤਾ ਸੀ ਕਿਉਂਕਿ ਉਸ ਸਮੇਂ ਮੇਰੇ ਕੋਲ ਕੋਈ ਹੋਰ ਰਸਤਾ ਨਹੀਂ ਬਚਿਆ ਸੀ। ਮੈਂ ਅੱਜ ਇਸ ਪਲੇਟਫਾਰਮ ਰਾਹੀਂ ਪਹਿਲੀ ਵਾਰ ਇਹ ਕਬੂਲ ਕਰ ਰਹੀ ਹਾਂ ਕਿ ਉਹ ਝੂਠ ਸੀ।" ਸ਼ਿਲਪਾ ਨੇ ਦੱਸਿਆ ਕਿ ਉਸ ਸਮੇਂ ਉਹ ਕਾਨੂੰਨੀ ਅਤੇ ਪੇਸ਼ੇਵਰ ਵਿਵਾਦਾਂ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਸੀ। ਉਨ੍ਹਾਂ ਨੂੰ ਇੰਡਸਟਰੀ ਵਿੱਚ ਬੈਨ ਕਰਨ ਅਤੇ ਘਰ ਬਿਠਾਉਣ ਦੀਆਂ ਧਮਕੀਆਂ ਮਿਲ ਰਹੀਆਂ ਸਨ। ਅਜਿਹੇ ਹਾਲਾਤ ਵਿੱਚੋਂ ਬਾਹਰ ਨਿਕਲਣ ਲਈ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ।
ਇਹ ਵੀ ਪੜ੍ਹੋ: ਚੱਲਦੇ ਪ੍ਰੋਗਰਾਮ ਦੌਰਾਨ ਕਲਾਕਾਰਾਂ 'ਤੇ ਆ ਡਿੱਗੀ ਕੰਧ, ਲੋਕ ਗਾਇਕ ਦੀ ਮੌਤ

ਆਪਣੇ ਲਾਅ (ਕਾਨੂੰਨ) ਬੈਕਗ੍ਰਾਊਂਡ ਦਾ ਹਵਾਲਾ ਦਿੰਦੇ ਹੋਏ ਸ਼ਿਲਪਾ ਨੇ ਦੱਸਿਆ, ਕਿ ਪੁਲਸ ਨੇ ਉਸ ਨੂੰ ਕਿਹਾ ਸੀ ਕਿ ਜੇਕਰ ਉਹ FIR ਦਰਜ ਕਰਵਾਉਣੀ ਚਾਹੁੰਦੀ ਹੈ, ਤਾਂ ਉਸ ਨੂੰ ਸ਼ਿਕਾਇਤ ਵਿੱਚ ਗੰਭੀਰ ਦੋਸ਼ ਸ਼ਾਮਲ ਕਰਨੇ ਪੈਣਗੇ। ਉਸ ਨੇ ਅੱਗੇ ਕਿਹਾ ਕਿ ਇਹ ਕੇਸ ਕਰਨ ਤੋਂ ਬਾਅਦ ਉਨ੍ਹਾਂ ਦਾ ਸਮਝੌਤਾ ਹੋ ਗਿਆ ਅਤੇ ਉਸ ਦੀ ਤਿੰਨ ਮਹੀਨਿਆਂ ਦੀ ਰੁਕੀ ਹੋਈ ਪੇਮੈਂਟ ਕਲੀਅਰ ਕਰ ਦਿੱਤੀ ਗਈ ਸੀ। ਸਮਝੌਤੇ ਤਹਿਤ ਇਹ ਤੈਅ ਹੋਇਆ ਸੀ ਕਿ ਕੋਈ ਵੀ ਧਿਰ ਮੀਡੀਆ ਵਿੱਚ ਇੱਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਨਹੀਂ ਕਰੇਗੀ।
ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਗਾਇਕ ਖ਼ਿਲਾਫ਼ ਪ੍ਰਸ਼ਾਸਨ ਦੀ ਵੱਡੀ ਕਾਰਵਾਈ ! ਚੰਡੀਗੜ੍ਹ ਸਥਿਤ ਕਲੱਬ ਕੀਤਾ ਸੀਲ

ਸਾਲ 2016 ਵਿੱਚ ਹੋਏ ਇਸ ਵੱਡੇ ਵਿਵਾਦ ਤੋਂ ਬਾਅਦ ਹੁਣ ਸ਼ਿਲਪਾ ਦੇ ਸਬੰਧ ਮੇਕਰਸ ਨਾਲ ਸੁਧਰ ਗਏ ਹਨ। ਉਸ ਨੇ ਦੱਸਿਆ ਕਿ ਉਹ ਹੁਣ ਟੀਮ ਨਾਲ ਦੁਬਾਰਾ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਵਿਚਕਾਰ ਸੁਖਾਵੇਂ ਸਬੰਧ ਹਨ। ਉਸ ਨੇ ਲੇਖਕ ਮਨੋਜ ਸੰਤੋਸ਼ੀ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਫਰੈਂਚਾਇਜ਼ੀ ਵਿੱਚ ਵਾਪਸੀ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਸ਼ਿਲਪਾ ਸ਼ਿੰਦੇ ਨੇ ਜਨਤਕ ਤੌਰ 'ਤੇ ਮੰਨਿਆ ਹੈ ਕਿ ਉਸ ਵੱਲੋਂ ਲਾਏ ਗਏ ਗੰਭੀਰ ਦੋਸ਼ ਸਿਰਫ਼ ਇੱਕ ਰਣਨੀਤੀ ਦਾ ਹਿੱਸਾ ਸਨ।
