ਈਸ਼ਾ ਗੁਪਤਾ ਨੇ ਬਾਥਰੂਮ ’ਚ ਬਣਾਈ ਹੌਟ ਵੀਡੀਓ ਕੀਤੀ ਸੋਸ਼ਲ ਮੀਡੀਆ ’ਤੇ ਸਾਂਝੀ, ਮਿੰਟਾਂ ’ਚ ਹੋਈ ਵਾਇਰਲ

Saturday, Dec 18, 2021 - 02:09 PM (IST)

ਈਸ਼ਾ ਗੁਪਤਾ ਨੇ ਬਾਥਰੂਮ ’ਚ ਬਣਾਈ ਹੌਟ ਵੀਡੀਓ ਕੀਤੀ ਸੋਸ਼ਲ ਮੀਡੀਆ ’ਤੇ ਸਾਂਝੀ, ਮਿੰਟਾਂ ’ਚ ਹੋਈ ਵਾਇਰਲ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਨਿੱਤ ਦਿਨ ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਇਕ ਬੋਲਡ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ। ਈਸ਼ਾ ਨੇ ਇਹ ਵੀਡੀਓ ਆਪਣੇ ਬਾਥਰੂਮ ’ਚ ਬਣਾਈ ਹੈ। ਇਸ ਵੀਡੀਓ ’ਚ ਈਸ਼ਾ ਫਲੋਰਲ ਪ੍ਰਿੰਟ ਬਿਕਨੀ ’ਚ ਨਜ਼ਰ ਆ ਰਹੀ ਹੈ। ਇਸ ਵੀਡੀਓ ਦੀ ਬੈਕਗ੍ਰਾਊਂਡ ’ਚ ਡੋਜਾ ਕੈਟ ਦਾ ਮਸ਼ਹੂਰ ਗੀਤ ‘ਅੱਪ ਐਂਡ ਡਾਊਨ’ ਸੁਣਾਈ ਦੇ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਅਵਤਾਰ 2’ ਦੇ ਦਰਸ਼ਕਾਂ ਲਈ ਖ਼ੁਸ਼ਖ਼ਬਰੀ, 1900 ਕਰੋੜ ਦੇ ਬਜਟ ’ਚ ਬਣੀ ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼

ਈਸ਼ਾ ਗੁਪਤਾ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ। ਵੀਡੀਓ ’ਚ ਈਸ਼ਾ ਬਾਥਰੂਮ ’ਚ ਬਿਕਨੀ ਪਹਿਨ ਕੇ ਸ਼ੀਸ਼ੇ ਸਾਹਮਣੇ ਖੜ੍ਹੀ ਨਜ਼ਰ ਆ ਰਹੀ ਹੈ। ਨਾਲ ਹੀ ਇਸ ਦੌਰਾਨ ਅਦਾਕਾਰਾ ਆਪਣੇ ਵਾਲਾਂ ਨੂੰ ਬਣਾਉਂਦੀ ਨਜ਼ਰ ਆ ਰਹੀ ਹੈ।

ਈਸ਼ਾ ਗੁਪਤਾ ਦੀ ਇਹ ਵੀਡੀਓ ਸਾਂਝੀ ਹੁੰਦਿਆਂ ਹੀ ਇੰਟਰਨੈੱਟ ’ਤੇ ਅੱਗ ਵਾਂਗ ਫੈਲ ਗਈ ਹੈ। ਜਦੋਂ ਤੋਂ ਈਸ਼ਾ ਗੁਪਤਾ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਪ੍ਰਸ਼ੰਸਕ ਲਗਾਤਾਰ ਇਸ ’ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜਿਥੇ ਇਕ ਪਾਸੇ ਯੂਜ਼ਰ ਇਸ ਪੋਸਟ ’ਤੇ ਈਸ਼ਾ ਗੁਪਤਾ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ, ਉਥੇ ਹੀ ਟਰੋਲਰਜ਼ ਨੇ ਈਸ਼ਾ ’ਤੇ ਨਿਸ਼ਾਨਾ ਵਿੰਨ੍ਹਣਾ ਸ਼ੁਰੂ ਕਰ ਦਿੱਤਾ ਹੈ। ਈਸ਼ਾ ਗੁਪਤਾ ਦੀ ਇਸ ਵੀਡੀਓ ’ਤੇ ਟਰੋਲਰਜ਼ ਨੇ ਮਾੜੇ ਕੁਮੈਂਟਸ ਕਰਨੇ ਸ਼ੁਰੂ ਕਰ ਦਿੱਤੇ ਹਨ।

 
 
 
 
 
 
 
 
 
 
 
 
 
 
 

A post shared by Esha Gupta (@egupta)

ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਈਸ਼ਾ ਨੇ ਆਪਣੀ ਬੋਲਡ ਵੀਡੀਓ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਵੀ ਇਹ ਅਦਾਕਾਰਾ ਅਜਿਹਾ ਕਰ ਚੁੱਕੀ ਹੈ। ਹਾਲ ਹੀ ’ਚ ਈਸ਼ਾ ਮਾਲਦੀਵ ’ਚ ਛੁੱਟੀਆਂ ਮਨਾਉਣ ਗਈ ਸੀ, ਜਿਥੇ ਉਸ ਨੇ ਸਮੁੰਦਰ ਕੰਢੇ ਫਲੋਰਲ ਬਿਕਨੀ ’ਚ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News