ਇਮਰਾਨ ਹਾਸ਼ਮੀ ਪਿਤਾ, ਸੰਨੀ ਲਿਓਨੀ ਮਾਂ, ਪ੍ਰੀਖਿਆ ਫਾਰਮ ਵੇਖ ਤੁਸੀਂ ਹੋਵੋਗੇ ਹੈਰਾਨ

Wednesday, Oct 09, 2024 - 11:31 AM (IST)

ਇਮਰਾਨ ਹਾਸ਼ਮੀ ਪਿਤਾ, ਸੰਨੀ ਲਿਓਨੀ ਮਾਂ, ਪ੍ਰੀਖਿਆ ਫਾਰਮ ਵੇਖ ਤੁਸੀਂ ਹੋਵੋਗੇ ਹੈਰਾਨ

ਮੁੰਬਈ- ਸੋਸ਼ਲ ਮੀਡੀਆ 'ਤੇ ਹਰ ਰੋਜ਼ ਕੁਝ ਨਾ ਕੁਝ ਅਜਿਹਾ ਸਾਹਮਣੇ ਆਉਂਦਾ ਹੈ ਜਿਸ ਨਾਲ ਲੋਕ ਜਾਂ ਤਾਂ ਦੰਗ ਰਹਿ ਜਾਂਦੇ ਹਨ ਜਾਂ ਫਿਰ ਆਪਣੇ ਹਾਸੇ 'ਤੇ ਕਾਬੂ ਨਹੀਂ ਰੱਖ ਪਾਉਂਦੇ। ਹਾਲ ਹੀ 'ਚ ਬਿਹਾਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਪਹਿਲਾਂ ਤਾਂ ਹੈਰਾਨ ਰਹਿ ਜਾਓਗੇ ਅਤੇ ਫਿਰ ਆਪਣੇ ਹਾਸੇ 'ਤੇ ਕਾਬੂ ਨਹੀਂ ਰੱਖ ਸਕੋਗੇ। ਦਰਅਸਲ ਬਿਹਾਰ ਦੇ ਇੱਕ ਵਿਦਿਆਰਥੀ ਨੇ ਅਜਿਹਾ ਕਾਰਨਾਮਾ ਕਰ ਦਿੱਤਾ ਹੈ ਕਿ ਜਿਸ ਨੂੰ ਦੇਖ ਕੇ ਲੋਕ ਹੱਸਣ ਲੱਗੇ ਹਨ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਵਿਦਿਆਰਥੀ ਨੇ ਮਾਂ ਅਤੇ ਪਿਤਾ ਦਾ ਨਾਂ ਬਦਲ ਕੇ ਰੱਖਿਆ ਇਹ
ਬਿਹਾਰ ਦੇ ਇੱਕ ਵਿਦਿਆਰਥੀ ਨੇ ਪ੍ਰੀਖਿਆ ਫਾਰਮ ਭਰਦੇ ਸਮੇਂ ਆਪਣੇ ਮਾਤਾ-ਪਿਤਾ ਦਾ ਨਾਂ ਬਦਲ ਦਿੱਤਾ ਹੈ। ਜੀ ਹਾਂ, ਵਾਇਰਲ ਹੋ ਰਹੇ ਫਾਰਮ ਨੂੰ ਦੇਖ ਕੇ ਲੱਗਦਾ ਹੈ ਕਿ ਨੌਜਵਾਨ ਬਾਬਾ ਸਾਹਿਬ ਅੰਬੇਡਕਰ ਬਿਹਾਰ ਯੂਨੀਵਰਸਿਟੀ 'ਚ ਪੜ੍ਹਦਾ ਹੈ। ਇਸ ਨੌਜਵਾਨ ਨੇ ਪ੍ਰੀਖਿਆ ਫਾਰਮ ਭਰਦੇ ਸਮੇਂ ਆਪਣੇ ਪਿਤਾ ਅਤੇ ਮਾਤਾ ਦਾ ਨਾਂ ਬਦਲ ਲਿਆ ਹੈ। ਵਿਦਿਆਰਥੀ ਨੇ ਪਿਤਾ ਦੇ ਨਾਂ ਦੀ ਥਾਂ ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਦਾ ਨਾਂ ਅਤੇ ਮਾਂ ਦੇ ਨਾਂ ਦੀ ਥਾਂ ਅਦਾਕਾਰਾ ਅਤੇ ਮਾਡਲ ਸੰਨੀ ਲਿਓਨ ਦਾ ਨਾਂ ਲਿਖਿਆ ਹੈ। ਇਸ ਪ੍ਰੀਖਿਆ ਫਾਰਮ ਦੀ ਤਸਵੀਰ ਇੰਡੀਅਨ ਰੇਅਰ ਇਮੇਜ ਨਾਮ ਦੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀ ਗਈ ਹੈ। ਜਿਸ 'ਤੇ ਲਾਈਕਸ ਅਤੇ ਕਮੈਂਟਸ ਦੀ ਲੰਬੀ ਲਾਈਨ ਲੱਗੀ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ -ਨੈਸ਼ਨਲ ਐਵਾਰਡ ਲੈਂਦੇ ਸਮੇਂ ਕੈਮਰੇ ਦੇ ਸਾਹਮਣੇ ਭਾਵੁਕ ਹੋਈ ਮਾਨਸੀ ਪਾਰੇਖ

ਉਪਭੋਗਤਾਵਾਂ ਨੇ ਕੀਤੇ ਕੁਮੈਂਟ 
ਜਿਵੇਂ ਹੀ ਇਹ ਮਾਮਲਾ ਸਾਹਮਣੇ ਆਇਆ, ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋ ਗਿਆ। ਯੂਜ਼ਰਸ ਨੇ ਇਸ ਤਸਵੀਰ 'ਤੇ ਕੁਮੈਂਟਸ ਦੀ ਲੰਬੀ ਲਾਈਨ ਪੋਸਟ ਕੀਤੀ ਹੈ। ਕੁਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਇਹ ਕਿਵੇਂ ਹੋ ਸਕਦਾ ਹੈ, ਜਦਕਿ ਦੂਜੇ ਨੇ ਜਵਾਬ ਦਿੰਦੇ ਹੋਏ ਲਿਖਿਆ- ਇਹ ਬਿਹਾਰ ਹੈ, ਇੱਥੇ ਸਭ ਕੁਝ ਸੰਭਵ ਹੈ। ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ- ਕੁੰਦਨ ਨੇ ਬਿਲਕੁਲ ਵੱਖਰਾ ਕੰਮ ਕੀਤਾ ਹੈ। ਸਿਰਫ਼ ਮਾਪਿਆਂ ਦੇ ਨਾਂ ਹੀ ਬਦਲੇ ਗਏ ਹਨ। ਤੀਜੇ ਯੂਜ਼ਰ ਨੇ ਲਿਖਿਆ- ਹਾਂ, ਹੁਣ ਇਹ ਸਭ ਦੇਖਣਾ ਬਾਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News