ਏਜਾਜ਼ ਖਾਨ ਨੇ ਪਵਿੱਤਰਾ ਪੁਨੀਆ ਦੇ ਮਾਤਾ-ਪਿਤਾ ਨਾਲ ਕੀਤੀ ਮੁਲਾਕਾਤ
Sunday, Sep 26, 2021 - 04:18 PM (IST)
ਮੁੰਬਈ : 'ਬਿੱਗ ਬੌਸ 14' 'ਚ ਸ਼ੁਰੂ ਹੋਏ ਪਿਆਰ ਨੂੰ ਏਜਾਜ਼ ਖ਼ਾਨ ਅਤੇ ਪਵਿੱਤਰਾ ਪੁਨੀਆ ਸ਼ਾਇਦ ਹੁਣ ਇਕ ਨਵਾਂ ਨਾਂ ਦੇਣ ਦੀ ਕੋਸ਼ਿਸ਼ 'ਚ ਲੱਗੇ ਹਨ। ਹਾਲ ਹੀ 'ਚ ਏਜਾਜ਼ ਖ਼ਾਨ ਨੇ ਪਵਿੱਤਰਾ ਪੁਨੀਆ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਇਹ ਅਟਕਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਕਿ ਦੋਵੇਂ ਜਲਦ ਹੀ ਵਿਆਹ ਦੇ ਬੰਧਨ 'ਚ ਬੰਨ੍ਹ ਸਕਦੇ ਹਨ। ਇਸ ਵਿਚਕਾਰ ਏਜਾਜ਼ ਖ਼ਾਨ ਨੇ ਪਵਿੱਤਰਾ ਪੁਨੀਆ ਦੇ ਮਾਂ-ਪਿਓ ਨਾਲ ਆਪਣੀ ਪਹਿਲੀ ਮੁਲਾਕਾਤ ਦੇ ਅਨੁਭਵ ਨੂੰ ਸ਼ੇਅਰ ਕੀਤਾ। ਏਜਾਜ਼ ਖ਼ਾਨ ਦਾ ਕਹਿਣਾ ਹੈ ਕਿ ਪਵਿੱਤਰਾ ਦੇ ਮਾਂ-ਪਿਓ ਨੂੰ ਮਿਲਦਿਆਂ ਸਮੇਂ ਉਹ ਕਾਫੀ ਅਜੀਬ ਮਹਿਸੂਸ ਕਰ ਰਹੇ ਸਨ ਅਤੇ ਉਨ੍ਹਾਂ ਦੀ ਹੱਥਾਂ ਦੀ ਹਥੇਲੀ ਪਸੀਨੇ ਨਾਲ ਗਿੱਲੀ ਹੋ ਗਈ ਸੀ।
ਆਨਲਾਈਨ ਮੀਡੀਆ ਰਿਪੋਰਟਸ ਮੁਤਾਬਕ, 'ਏਜਾਜ਼ ਖ਼ਾਨ ਨੇ ਦਿੱਲੀ 'ਚ ਹੋਈ ਪਵਿੱਤਰਾ ਪੁਨੀਆ ਦੇ ਮਾਂ-ਪਿਓ ਨਾਲ ਮੁਲਾਕਾਤ ਅਤੇ ਗੱਲ ਕਰਦਿਆਂ ਕਿਹਾ ਕਿ ਮੈਂ ਉਨ੍ਹਾਂ ਦੇ ਭਰਾ ਨਾਲ ਮੁੰਬਈ 'ਚ ਪਹਿਲਾਂ ਹੀ ਮੁਲਾਕਾਤ ਕਰ ਚੁੱਕਾ ਸੀ। ਇਸ ਵਾਰ ਉਨ੍ਹਾਂ ਦੇ ਮਾਂ-ਪਿਤਾ ਨਾਲ ਮਿਲਣ ਦੀ ਵਾਰੀ ਸੀ। ਅਸੀਂ ਕਾਫੀ ਸਮੇਂ ਇਕੱਠਿਆਂ ਬਿਤਾਇਆ ਅਤੇ ਉਹ ਕਾਫੀ ਚੰਗੇ ਸਨ। ਮੈਨੂੰ ਇਹ ਬਿਲਕੁਲ ਵੀ ਅਹਿਸਾਸ ਨਹੀਂ ਹੋਇਆ ਕਿ ਮੈਂ ਉਨ੍ਹਾਂ ਨਾਲ ਪਹਿਲੀ ਵਾਰ ਮਿਲਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਏਜਾਜ਼ ਖ਼ਾਨ ਅਤੇ ਪਵਿੱਤਰਾ ਪੁਨੀਆ ਵੈਸੇ ਤਾਂ ਟੀਵੀ ਇੰਡਸਟਰੀ ਨਾਲ ਤਾਲੁੱਕ ਰੱਖਦੇ ਹਨ ਪਰ ਦੋਵਾਂ ਦੀ ਮੁਲਾਕਾਤ ਸਲਮਾਨ ਖ਼ਾਨ ਦੇ ਸ਼ੋਅ 'ਬਿੱਗ ਬੌਸ 14' 'ਚ ਹੋਈ ਸੀ। ਦੋਵਾਂ ਨੂੰ ਇਕ ਦੂਜੇ ਨਾਲ ਲੜਦਿਆਂ ਵੀ ਦੇਖਿਆ ਗਿਆ ਤਾਂ ਉੱਥੇ ਦੂਜੇ ਪਾਸੇ ਦੋਵਾਂ ਦੀਆਂ ਅੱਖਾਂ 'ਚ ਇਕ ਦੂਜੇ ਲਈ ਪਿਆਰ ਵੀ ਦਿਖਾਈ ਦਿੱਤਾ।