ਸਿੱਧੂ ਮੂਸੇ ਵਾਲਾ ਦੇ ਪਿਤਾ ਦੀ ਸਿਹਤ ਨੂੰ ਲੈ ਕੇ ਡਾਕਟਰ ਦਾ ਬਿਆਨ ਆਇਆ ਸਾਹਮਣੇ

Friday, Sep 16, 2022 - 04:25 PM (IST)

ਸਿੱਧੂ ਮੂਸੇ ਵਾਲਾ ਦੇ ਪਿਤਾ ਦੀ ਸਿਹਤ ਨੂੰ ਲੈ ਕੇ ਡਾਕਟਰ ਦਾ ਬਿਆਨ ਆਇਆ ਸਾਹਮਣੇ

ਪਟਿਆਲਾ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਦੇਰ ਰਾਤ ਪਟਿਆਲਾ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਬਲਕੌਰ ਸਿੰਘ ਨੂੰ ਦਿਲ ਦੀ ਬੀਮਾਰੀ ਦੱਸੀ ਜਾ ਰਹੀ ਹੈ। ਸਾਹ ਲੈਣ ’ਚ ਤਕਲੀਫ਼ ਤੇ ਛਾਤੀ ’ਚ ਦਰਦ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

ਦੱਸ ਦੇਈਏ ਕਿ ਬਲਕੌਰ ਸਿੰਘ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦੇ ਫੈਮਿਲੀ ਡਾਕਟਰ ਦਾ ਬਿਆਨ ਸਾਹਮਣੇ ਆਇਆ ਹੈ। ਡਾਕਟਰ ਦਾ ਕਹਿਣਾ ਹੈ ਕਿ ਕੱਲ ਸਾਹ ਤੇ ਛਾਤੀ ਦੀ ਦਰਦ ਦੇ ਨਾਲ ਉਨ੍ਹਾਂ ਦੀ ਈ. ਸੀ. ਜੀ. ’ਚ ਨੁਕਸ ਆਇਆ ਹੈ। ਹਾਲਾਂਕਿ ਉਨ੍ਹਾਂ ਦੀ ਹਾਲਤ ਅੱਜ ਪਹਿਲਾਂ ਨਾਲੋਂ ਬਿਹਤਰ ਹੈ ਤੇ ਗੱਲਬਾਤ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਨੇ ਸਾਂਝੀਆਂ ਕੀਤੀਆਂ ਨਵਜੰਮੇ ਪੁੱਤਰ ਦੀਆਂ ਕਿਊਟ ਤਸਵੀਰਾਂ, ਹੋਈਆਂ ਵਾਇਰਲ

ਡਾਕਟਰ ਦੇ ਦੱਸਿਆ ਕਿ ਪਿਛਲੇ 10-15 ਸਾਲਾਂ ਤੋਂ ਉਹ ਸਿੱਧੂ ਪਰਿਵਾਰ ਦੇ ਫੈਮਿਲੀ ਡਾਕਟਰ ਹਨ। ਜਦੋਂ ਵੀ ਉਨ੍ਹਾਂ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਮੇਰੇ ਕੋਲ ਹੀ ਆਉਂਦੇ ਹਨ। ਦਿਲ ਦੀ ਬੀਮਾਰੀ ਅੱਜ ਤੋਂ 2 ਮਹੀਨੇ ਪਹਿਲਾਂ ਸਾਹਮਣੇ ਆਈ। ਉਦੋਂ ਅਸੀਂ ਟੈਸਟ ਵੀ ਕੀਤੇ ਤੇ ਮੈਂ ਇਲਾਜ ਕਰਵਾਉਣ ਲਈ ਵੀ ਕਿਹਾ ਪਰ ਉਹ ਨਹੀਂ ਮੰਨੇ।

ਉਨ੍ਹਾਂ ਦੇ ਘਰ ਮੰਦਭਾਗੀ ਘਟਨਾ ਵਾਪਰੀ ਤੇ ਉਹ ਦਵਾਈ ਖਾ ਕੇ ਸਮਾਂ ਲੰਘਾ ਰਹੇ ਸਨ। ਜਦੋਂ ਕੋਈ ਡੂੰਘਾ ਸਦਮਾ ਲੱਗਦਾ ਹੈ ਤਾਂ ਉਸ ਨਾਲ ਸਰੀਰਕ ਤੇ ਦਿਮਾਗੀ ਤੌਰ ’ਤੇ ਨੁਕਸਾਨ ਤਾਂ ਹੁੰਦਾ ਹੀ ਹੈ।

ਦੱਸ ਦੇਈਏ ਕਿ ਅੱਜ ਹਸਪਤਾਲ ’ਚ ਐੱਮ. ਪੀ. ਪਰਨੀਤ ਕੌਰ ਵੀ ਸਿੱਧੂ ਮੂਸੇ ਵਾਲਾ ਦੇ ਪਿਤਾ ਦਾ ਹਾਲ-ਚਾਲ ਪੁੱਛਣ ਆਏ ਸਨ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਸਿੱਧੂ ਦੇ ਪਿਤਾ ਪਹਿਲਾਂ ਨਾਲੋਂ ਕਾਫੀ ਕਮਜ਼ੋਰ ਲੱਗ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News