ਐਕਸ਼ਨ ਅਤੇ ਸਟੰਟਜ਼ ਸੀਨਜ਼ ਨਾਲ ਭਰਪੂਰ ਹੈ ਸ਼ਾਹਰੁਖ ਦੀ ਫਿਲਮ ''ਦਿਲਵਾਲੇ'' (ਦੇਖੋ ਤਸਵੀਰਾਂ)
Friday, Dec 18, 2015 - 03:38 PM (IST)

ਨਵੀਂ ਦਿੱਲੀ— ਬਾਲੀਵੁੱਡ ਦੇ ਕਿੰਗ ਖਾਨ ਅਤੇ ਕਿੰਗ ਆਫ ਰੋਮਾਂਸ ਸ਼ਾਹਰੁਖ ਖਾਨ ਦੀ ਸ਼ੁੱਕਰਵਾਰ ਰਿਲੀਜ਼ ਹੋਈ ਫਿਲਮ ''ਦਿਲਵਾਲੇ'' ਨਾਲ ਉਹ ਐਕਸ਼ਨ ਦੇ ਵੀ ਕਿੰਗ ਬਣਨ ਵਾਲੇ ਹਨ। ਰੋਹਿਤ ਸ਼ੈਟੀ ਦੇ ਨਿਰਦੇਸ਼ਨ ''ਚ ਬਣੀ ਇਸ ਫਿਲਮ ''ਚ ਕਈ ਹੈਰਾਨ ਕਰ ਦੇਣ ਵਾਲੇ ਐਕਸ਼ਨ ਅਤੇ ਸਟੰਟਜ਼ ਸੀਨਜ਼ ਹਨ। ਦਿੱਲੀ ਪਹੁੰਚੇ ਸ਼ਾਹਰੁਖ ਨੇ ਕਿਹਾ, '''' ਜੇਕਰ ਤੁਹਾਨੂੰ ਹਾਲੀਵੁੱਡ ਫਿਲਮ ''ਫਾਸਟ ਐਂਡ ਫਿਊਰੀਅਸ'' ਦੀ ਕਾਰ ਚੇਜ਼ ਪੰਸਦ ਆਈ ਸੀ ਤਾਂ ਇਸ ਫਿਲਮ ''ਚ ਵੀ ਕਾਰ ਨਾਲ ਕੀਤਾ ਗਿਆ ਐਕਸ਼ਨ ਅਤੇ ਸਟੰਟ ਤੁਹਾਨੂੰ ਜ਼ਰੂਰ ਪਸੰਦ ਆਵੇਗਾ। ਇਸ ਫਿਲਮ ''ਚ ਅਸੀਂ ਇਸ ਤਰ੍ਹਾਂ ਦੇ ਸਟੰਟਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਬਾਲੀਵੁੱਡ ''ਚ ਪਹਿਲਾਂ ਕਦੇ ਨਹੀਂ ਕੀਤੇ ਗਏ।''''
ਉਨ੍ਹਾਂ ਨੇ ਅੱਗੇ ਕਿਹਾ ਕਿ ਰੋਹਿਤ ਇਨ੍ਹਾਂ ਕਾਰ ਸਟੰਟਜ਼ ''ਚ ਮਾਹਰ ਹਨ। ਮੈਂ ਰੋਹਿਤ ਨੂੰ ਕਿਹਾ ਸੀ ਕਿ ਜੇਕਰ ਆਪਣੇ ਕੋਲ ਬਜਟ ਹੈ ਤਾਂ ਕਿਉਂ ਨਾ ਆਪਾਂ ਵੀ ਆਪਣੀ ਫਿਲਮ ''ਚ ਉਸ ਤਰ੍ਹਾਂ ਦੇ ਐਕਸ਼ਨ ਅਤੇ ਸਟੰਟਜ਼ ਕਰੀਏ ਜੋ ਲੋਕ ਹਾਲੀਵੁੱਡ ਦੀਆਂ ਫਿਲਮਾਂ ''ਚ ਦੇਖਣਾ ਪਸੰਦ ਕਰਦੇ ਹਨ।'''' ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਇਸ ਫਿਲਮ ਦੀ ਸ਼ੂਟਿੰਗ ਬੁਲਗਾਰੀਆ ''ਚ ਕੀਤੀ ਗਈ ਹੈ, ਜਿੱਥੇ ਫਿਲਮਾਂ ''ਚ ਸਟੰਟ ਕਰਨ ਵਾਲਿਆਂ ਦੀ ਕਮੀ ਨਹੀਂ ਹੈ।'''' ਕਈ ਹਾਲੀਵੁੱਡ ਫਿਲਮਾਂ ''ਚ ਵੀ ਉਥੋਂ ਦੇ ਸਟੰਟਬਾਜ਼ਾਂ ਨੇ ਕੰਮ ਕੀਤੇ ਹਨ। ਫਿਲਮ ਦੀ ਲੋੜ ਅਨੁਸਾਰ ਅਸੀਂ ਦੱਖਣੀ ਅਫਰੀਕਾ ਤੋਂ ਵੀ ਸਟੰਟ ਮੈੱਨ ਸੱਦੇ ਸਨ।'''' ਉਂਝ ਸ਼ਾਹਰੁਖ ਪਹਿਲਾਂ ਵੀ ''ਡੋਨ ਸੀਰੀਜ਼'' ਦੀਆਂ ਫਿਲਮਾਂ ਦੇ ਨਾਲ-ਨਾਲ ''ਚੇਨਈ ਐਕਸਪਰੈੱਸ'' ਅਤੇ ''ਹੈਪੀ ਨਿਊ ਈਅਰ'' ਵਰਗੀਆਂ ਫਿਲਮਾਂ ''ਚ ਵੀ ਕਈ ਸਟੰਟਜ਼ ਕਰ ਚੁਕੇ ਹਨ ਪਰ ''ਦਿਲਵਾਲੇ'' ''ਚ ਹੈਰਾਨ ਕਰ ਦੇਣ ਵਾਲੇ ਐਕਸ਼ਨ ਸੀਨਜ਼ ਦੇਖਣ ਨੂੰ ਮਿਲਣਗੇ।