ਵਾਇਰਲ ਭਾਬੀ ਰਣਜੀਤ ਕੌਰ ਨਾਲ ਦਿਸੇ ਦਿਲਜੀਤ ਦੋਸਾਂਝ, ਕਿਹਾ– ‘ਮੈਂ ਇਨ੍ਹਾਂ ਦਾ ਫੈਨ ਹਾਂ...’
Sunday, Dec 17, 2023 - 11:05 AM (IST)

ਐਂਟਰਟੇਨਮੈਂਟ ਡੈਸਕ– ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਜੱਟ ਐਂਟ ਜੂਲੀਅਟ 3’ ਦੀ ਸ਼ੂਟਿੰਗ ਲਈ ਪੰਜਾਬ ’ਚ ਹਨ। ਦਿਲਜੀਤ ਆਪਣੇ ਸ਼ੂਟਿੰਗ ਸ਼ੈਡਿਊਲ ’ਚੋਂ ਸਮਾਂ ਕੱਢ ਕੇ ਆਪਣੇ ਚਾਹੁਣ ਵਾਲਿਆਂ ਲਈ ਫਨੀ ਵੀਡੀਓਜ਼ ਸੋਸ਼ਲ ਮੀਡੀਆ ’ਤੇ ਪੋਸਟ ਕਰਦੇ ਰਹਿੰਦੇ ਹਨ।
ਹਾਲ ਹੀ ’ਚ ਵੀ ਦਿਲਜੀਤ ਦੋਸਾਂਝ ਨੇ ਇਕ ਅਜਿਹੀ ਹੀ ਵੀਡੀਓ ਪੋਸਟ ਕੀਤੀ ਹੈ, ਜਿਸ ਨੇ ਸਭ ਦੇ ਚਿਹਰਿਆਂ ’ਤੇ ਮੁਸਕਾਨ ਲਿਆ ਦਿੱਤੀ ਹੈ। ਦਿਲਜੀਤ ਦੋਸਾਂਝ ਨੂੰ ਇਸ ਵੀਡੀਓ ’ਚ ਵਾਇਰਲ ਚੁੰਮਿਆਂ ਵਾਲੀ ਭਾਬੀ ਰਣਜੀਤ ਕੌਰ ਨਾਲ ਦੇਖਿਆ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਐਸ਼ਵਰਿਆ ਨੇ ਛੱਡਿਆ ਬਿੱਗ ਬੀ ਦਾ ਘਰ, ਸੱਸ-ਨੂੰਹ ਦੀ ਲੜਾਈ ’ਚ ਫਸੇ ਅਭਿਸ਼ੇਕ, ਸਾਲਾਂ ਤੋਂ ਸੱਸ ਨਾਲ ਰੁਕੀ ਗੱਲ
ਇਸ ਵੀਡੀਓ ’ਚ ਰਣਜੀਤ ਕੌਰ ਜਿਥੇ ਆਪਣਾ ਮਸ਼ਹੂਰ ਡਾਇਲਾਗ ਬੋਲਦੀ ਹੈ, ਉਥੇ ਦਿਲਜੀਤ ਦੀ ਵੀ ਖ਼ੂਬ ਤਾਰੀਫ਼ ਕਰਦੀ ਹੈ। ਜਿਥੇ ਰਣਜੀਤ ਕੌਰ ਦੀਆਂ ਗੱਲਾਂ ਸੁਣ ਦਿਲਜੀਤ ਦੋਸਾਂਝ ਆਪਣਾ ਹਾਸਾ ਕੰਟਰੋਲ ਨਹੀਂ ਕਰ ਸਕੇ, ਉਥੇ ਸ਼ੂਟਿੰਗ ਦੇ ਕਰਿਊ ਨੂੰ ਵੀ ਬੈਕਗਰਾਊਂਡ ’ਚ ਖੁੱਲ੍ਹ ਕੇ ਹੱਸਦੇ ਸੁਣਿਆ ਜਾ ਸਕਦਾ ਹੈ।
ਇਸ ਵੀਡੀਓ ਦੇ ਨਾਲ ਦਿਲਜੀਤ ਦੋਸਾਂਝ ਨੇ ਕੈਪਸ਼ਨ ’ਚ ਲਿਖਿਆ, ‘‘ਇਹ ਸੁਪਰ ਲੇਡੀ ਭਾਬੀ ਰਣਜੀਤ ਕੌਰ ਜੀ ਕੋਲ ਸ਼ਾਨਦਾਰ ਪਾਜ਼ੇਟਿਵ ਐਨਰਜੀ ਹੈ। ਮੈਂ ਇਨ੍ਹਾਂ ਦਾ ਫੈਨ ਹਾਂ।’’
ਉਥੇ ਦਿਲਜੀਤ ਦੋਸਾਂਝ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਦੋਸਾਂਝ ਨੇ ਆਪਣੀ ਐਲਬਮ ‘Ghost’ ’ਚੋਂ ਗੀਤ ‘ਸਾਈਕਾਟਿਕ’ ਦੀ ਵੀਡੀਓ ਰਿਲੀਜ਼ ਕੀਤੀ ਹੈ, ਜੋ ਪੂਰੀ ਤਰ੍ਹਾਂ ਨਾਲ ਆਈਫੋਨ ਤੋਂ ਸ਼ੂਟ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
Related News
ਟਿੱਬਿਆਂ ਤੋਂ ਉੱਠ ਕੇ ਦੁਬਈ ''ਚ ਰੀਅਲ ਅਸਟੇਟ ਏਜੰਟ ਬਣੀ ਮਨਪ੍ਰੀਤ ਕੌਰ, ਖਰੀਦਣ ਜਾ ਰਹੀ ਜਹਾਜ਼, ਦੇਖੋ ਦਿਲਚਸਪ ਇੰਟਰਵਿਊ
