ਖ਼ਤਮ ਇੰਤਜ਼ਾਰ! ਦਿਲਜੀਤ ਦੋਸਾਂਝ ਦਾ ਗੀਤ ''Naina'' ਰਿਲੀਜ਼, ਕਰੀਨਾ, ਤੱਬੂ ਤੇ ਕ੍ਰਿਤੀ ਨੇ ਲਾਇਆ ਹੌਟਨੈੱਸ ਦਾ ਤੜਕਾ

Tuesday, Mar 05, 2024 - 02:02 PM (IST)

ਖ਼ਤਮ ਇੰਤਜ਼ਾਰ! ਦਿਲਜੀਤ ਦੋਸਾਂਝ ਦਾ ਗੀਤ ''Naina'' ਰਿਲੀਜ਼, ਕਰੀਨਾ, ਤੱਬੂ ਤੇ ਕ੍ਰਿਤੀ ਨੇ ਲਾਇਆ ਹੌਟਨੈੱਸ ਦਾ ਤੜਕਾ

ਐਂਟਰਟੇਨਮੈਂਟ ਡੈਸਕ– ਦਿਲਜੀਤ ਦੋਸਾਂਝ ਉਨ੍ਹਾਂ ਪੰਜਾਬੀ ਕਲਾਕਾਰਾਂ ’ਚੋਂ ਇਕ ਹੈ, ਜਿਸ ਦੀ ਸਿਰਫ਼ ਬਾਲੀਵੁੱਡ ਹੀ ਨਹੀਂ, ਸਗੋਂ ਪੂਰੀ ਦੁਨੀਆ ਦੀਵਾਨੀ ਹੈ। ਦਿਲਜੀਤ ਦੀ ਫੈਨ ਫਾਲੋਇੰਗ ਵਿਦੇਸ਼ਾਂ ’ਚ ਇੰਨੀ ਜ਼ਿਆਦਾ ਹੈ ਕਿ ਹਾਲ ਹੀ ਦੇ ਕੁਝ ਮਹੀਨਿਆਂ ’ਚ ਦਿਲਜੀਤ ਦੋਸਾਂਝ ਨਾਲ ਵੱਡੇ-ਵੱਡੇ ਹਾਲੀਵੁੱਡ ਕਲਾਕਾਰਾਂ ਨੇ ਕੋਲੈਬੋਰੇਟ ਕੀਤਾ ਹੈ।

ਕਾਫ਼ੀ ਉਡੀਕੀ ਜਾ ਰਹੀ ਫ਼ਿਲਮ 'ਕਰੂ' ਦਾ ਪਹਿਲਾ ਗੀਤ 'ਨੈਨਾ' ਰਿਲੀਜ਼ ਹੋ ਗਿਆ ਹੈ, ਜਿਸ 'ਚ ਦਿਲਜੀਤ ਦੋਸਾਂਝ ਤੇ ਕਰੀਨਾ ਕਪੂਰ ਖ਼ਾਨ ਦੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਤੇ ਕਰੀਨਾ ਕਪੂਰ ਖਾਨ ਫ਼ਿਲਮ 'ਗੁੱਡਨਿਊਜ਼' 'ਚ ਇਕੱਠੇ ਕੰਮ ਕਰ ਚੁੱਕੇ ਹਨ। ਦੋਵੇਂ ਇਕ ਵਾਰ ਫਿਰ ਇਕੱਠੇ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਕਰੂ' ਦਾ ਪਹਿਲਾ ਗੀਤ ਵੀ ਰਿਲੀਜ਼ ਹੋ ਗਿਆ ਹੈ, ਜਿਸ 'ਚ ਕਰੀਨਾ, ਕ੍ਰਿਤੀ ਸੈਨਨ ਅਤੇ ਤੱਬੂ ਦਾ ਗਲੈਮਰ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। 

ਦੱਸ ਦਈਏ ਕਿ ਕਰੀਨਾ ਕਪੂਰ ਨੇ ਗੀਤ ਦੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਲਿਖਿਆ ਹੈ, 'ਸਾਲ ਦੇ ਸਭ ਤੋਂ ਹੌਟ ਟਰੈਕ 'ਤੇ ਗਰਮੀ ਅਤੇ ਲੈਅ ਵਧਾਉਣ ਲਈ ਤਿਆਰ ਹੋ ਜਾਓ।' ਇਸ ਗੀਤ ਨੂੰ ਦਿਲਜੀਤ ਦੋਸਾਂਝ ਨੇ ਗਾਇਆ ਹੈ ਅਤੇ ਬਾਦਸ਼ਾਹ ਨੇ ਸ਼ਾਨਦਾਰ ਰੈਪ ਕੀਤਾ ਹੈ। ਇਸ ਗੀਤ ਨੂੰ ਰਾਜ ਰਣਜੋਧ ਨੇ ਕੰਪੋਜ਼ ਕੀਤਾ ਹੈ। ਇਸ ਦੇ ਬੋਲ ਵੀ ਉਨ੍ਹਾਂ ਨੇ ਹੀ ਲਿਖੇ ਹਨ। ਰੀਆ ਕਪੂਰ ਅਤੇ ਏਕਤਾ ਕਪੂਰ ਦੁਆਰਾ ਨਿਰਮਿਤ ਫ਼ਿਲਮ 'ਕਰੂ' 29 ਮਾਰਚ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ਦਿਲਜੀਤ ਦੋਸਾਂਝ ਦੀ ਇਹ ਵੀਡੀਓ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News