ਮੀਕਾ ਸਿੰਘ ਨਾਲ ਅਕਾਂਕਸ਼ਾ ਪੁਰੀ ਦੇ ਵਿਆਹ ਦਾ ਸੱਚ! ਫੈਨਜ਼ ਨੇ ਕਿਹਾ ''ਤੁਸੀਂ ਪਾਰਸ ਛਾਬੜਾ ਨੂੰ ਦਿੱਤਾ ਵੱਡਾ ਝਟਕਾ''

Saturday, Apr 03, 2021 - 12:00 PM (IST)

ਮੀਕਾ ਸਿੰਘ ਨਾਲ ਅਕਾਂਕਸ਼ਾ ਪੁਰੀ ਦੇ ਵਿਆਹ ਦਾ ਸੱਚ! ਫੈਨਜ਼ ਨੇ ਕਿਹਾ ''ਤੁਸੀਂ ਪਾਰਸ ਛਾਬੜਾ ਨੂੰ ਦਿੱਤਾ ਵੱਡਾ ਝਟਕਾ''

ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਅਕਸਰ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨਾਲ ਜੁੜਿਆ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਲੈ ਕੇ ਉਹ ਇਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਏ ਹਨ। ਇਸ ਵਾਰ ਮੀਕਾ ਸਿੰਘ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਵੀਡੀਓ 'ਚ ਮੀਕਾ ਸਿੰਘ ਦੱਖਣੀ ਭਾਰਤੀ ਫ਼ਿਲਮਾਂ ਦੀ ਅਦਾਕਾਰਾ ਅਕਾਂਕਸ਼ਾ ਪੁਰੀ ਨਾਲ ਨਜ਼ਰ ਆ ਰਹੇ ਹਨ। ਉੱਥੇ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ, ਜਿਸ ਤੋਂ ਬਾਅਦ ਹੁਣ ਅਕਾਂਕਸ਼ਾ ਨੇ ਮੀਡੀਆ ਨਾਲ ਗੱਲ ਕਰਦਿਆਂ ਸਾਫ਼ ਕਰ ਦਿੱਤਾ ਕਿ ਉਹ ਮੀਕਾ ਨਾਲ ਵਿਆਹ ਨਹੀਂ ਕਰ ਰਹੀ।

 
 
 
 
 
 
 
 
 
 
 
 
 
 
 
 

A post shared by Akanksha Puri🧚‍♀️ (@akanksha8000)

ਮੀਕਾ ਸਿੰਘ ਤੇ ਅਕਾਂਕਸ਼ਾ ਪੁਰੀ ਦੇ ਵਿਆਹ ਨੂੰ ਲੈ ਕੇ ਉੱਡੀ ਅਫ਼ਵਾਹ
ਦਰਅਸਲ ਅਕਾਂਕਸ਼ਾ ਪੁਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗਾਇਕ ਮੀਕਾ ਸਿੰਘ ਨਾਲ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਦੋਵਾਂ ਨੂੰ ਇਕ ਗੁਰਦੁਆਰੇ 'ਚ ਬੈਠੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਹੀ ਅਕਾਂਕਸ਼ਾ ਪੁਰੀ ਨੇ #yearsoftogetherness, #feelingblessed ਤੇ #togetherforlife ਦਾ ਇਸਤੇਮਾਲ ਕੀਤਾ ਹੈ। ਇਸ ਨੂੰ ਵੇਖ ਕੇ ਅੰਦਾਜ਼ੇ ਲਾਏ ਜਾ ਰਹੀਆਂ ਹਨ ਕਿ ਦੋਵੇਂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਲਗਾਤਾਰ ਫੈਨਜ਼ ਦੇ ਪੁੱਛੇ ਜਾਣ 'ਤੇ ਖ਼ਬਰਾਂ 'ਚ ਵਿਆਹ ਦੀ ਗੱਲ ਆਉਣ 'ਤੇ ਹੁਣ ਅਕਾਂਕਸ਼ਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਜਾਣਦੀ ਹਾਂ ਪ੍ਰਸ਼ੰਸਕ ਸਾਨੂੰ ਇਕੱਠੇ ਦੇਖਣਾ ਚਾਹੁੰਦੇ ਹਨ ਪਰ ਮੁਆਫ਼ੀ ਚਾਹੁੰਦੀ ਹਾਂ ਅਜਿਹਾ ਕੁਝ ਨਹੀਂ ਹੋ ਰਿਹਾ।

PunjabKesari

ਪ੍ਰਸ਼ੰਸਕਾਂ ਨੇ ਦਿੱਤੀ ਵਧਾਈ
ਸਾਹਮਣੇ ਆਏ ਵੀਡੀਓ 'ਚ ਮੀਕਾ ਸਿੰਘ ਨੇ ਚਿੱਟੇ ਰੰਗ ਦੀ ਸ਼ਰਟ ਨਾਲ ਨੀਲੇ ਰੰਗ ਦੀ ਜੀਂਸ ਅਤੇ ਸਿਰ 'ਤੇ ਪੀਲੇ ਰੰਗ ਦਾ ਰੁਮਾਲ ਬੰਨ੍ਹਿਆ ਹੈ। ਉਨ੍ਹਾਂ ਨਾਲ ਬੈਠੀ ਹੋਈ ਅਕਾਂਕਸ਼ਾ ਪੂਰੀ ਰੈੱਡ ਤੇ ਗ੍ਰੇਅ ਰੰਗ ਦੇ ਸੂਟ 'ਚ ਨਜ਼ਰ ਆ ਰਹੀ ਹੈ। ਉੱਥੇ ਹੀ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਉੱਥੇ ਹੀ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਅਕਾਂਕਸ਼ਾ ਕਿਤੇ ਉਨ੍ਹਾਂ ਨੂੰ ਅਪ੍ਰੈਲ ਫੂਲ ਤਾਂ ਨਹੀਂ ਬਣਾ ਰਹੀ।

PunjabKesari
ਇਸ ਦੇ ਨਾਲ ਹੀ ਮੀਕਾ ਦੇ ਇਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਸਵਾਲ ਕੀਤਾ ਕੀ ਉਨ੍ਹਾਂ ਵਿਆਹ ਕਰ ਲਿਆ ਹੈ? ਉੱਥੇ ਹੀ ਅਕਾਂਕਸ਼ਾ ਦੇ ਇਕ ਹੋਰ ਪ੍ਰਸ਼ੰਸਕ ਨੇ ਕਿਹਾ ਕਿ ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਤੁਸੀਂ ਪਾਰਸ ਛਾਬੜਾ ਨੂੰ ਕਾਫ਼ੀ ਵੱਡਾ ਝਟਕਾ ਦੇ ਦਿੱਤਾ ਹੈ। ਦਰਅਸਲ ਅਕਾਂਕਸ਼ਾ ਪੁਰੀ, ਪਾਰਸ ਛਾਬੜਾ ਦੀ ਸਾਬਕਾ ਪ੍ਰੇਮਿਕਾ ਰਹਿ ਚੁੱਕੀ ਹੈ।

 
 
 
 
 
 
 
 
 
 
 
 
 
 
 
 

A post shared by Mika Singh (@mikasingh)


author

sunita

Content Editor

Related News