ਧਮਾਲ 4’ ਦੇ ਟ੍ਰੇਲਰ ’ਚ ਦਿਸੀ ਚਾਰ ਗੁਣਾ ਮਸਤੀ
Saturday, Jun 13, 2026 - 09:52 AM (IST)
ਐਂਟਰਟੇਨਮੈਂਟ ਡੈਸਕ- ਫ਼ਿਲਮ ‘ਧਮਾਲ’ ਦਰਸ਼ਕਾਂ ਦੀ ਸਭ ਤੋਂ ਪਸੰਦੀਦਾ ਕਾਮੇਡੀ ਫ੍ਰੈਂਚਾਇਜ਼ੀ ’ਚੋਂ ਇਕ ਰਹੀ ਹੈ। ਹੁਣ 10 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਇਸ ਦੀ ਚੌਥੀ ਕਿਸ਼ਤ ਨਾਲ ਮੇਕਰਸ ਨੇ ਫੈਨਜ਼ ਦੇ ਉਤਸ਼ਾਹ ਨੂੰ ਬਣਾਈ ਰੱਖਣ ਲਈ ਕੋਈ ਕਸਰ ਨਹੀਂ ਛੱਡੀ। ਮੇਕਰਸ ਨੇ ਫ਼ਿਲਮ ‘ਧਮਾਲ-4’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ, ਜੋ ਸ਼ਾਨਦਾਰ ਪੈਮਾਨੇ, ਰੋਮਾਂਚ ਅਤੇ ਵੱਡੇ ਪਰਦੇ ਵਾਲੇ ਪਾਗਲਪਨ ਨੂੰ ਦਰਸਾਉਂਦਾ ਹੈ। ਟ੍ਰੇਲਰ ’ਚ ਧਮਾਲ ਗੈਂਗ ਦੀ ਵਾਪਸੀ ਦਿਖਾਈ ਗਈ ਹੈ, ਜੋ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਖ਼ਜ਼ਾਨੇ ਦੀ ਭਾਲ ’ਚ ਨਿਕਲ ਪੈਂਦੀ ਹੈ।
ਅਜੈ ਦੇਵਗਨ, ਅਰਸ਼ਦ ਵਾਰਸੀ, ਰਿਤੇਸ਼ ਦੇਸ਼ਮੁਖ, ਜਾਵੇਦ ਜਾਫ਼ਰੀ ਅਤੇ ਸੰਜੇ ਮਿਸ਼ਰਾ ਨਾਲ ਈਸ਼ਾ ਗੁਪਤਾ, ਸੰਜੀਦਾ ਸ਼ੇਖ, ਅੰਜਲੀ ਆਨੰਦ, ਉਪੇਂਦਰ ਲਿਮਏ, ਵਿਜੇ ਪਾਟਕਰ ਅਤੇ ਰਵੀ ਕਿਸ਼ਨ ਸ਼ਾਮਲ ਹਨ। ਕਲਾਕਾਰਾਂ ਦੀ ਇਹ ਸ਼ਾਨਦਾਰ ਟੋਲੀ ਦਰਸ਼ਕਾਂ ਲਈ ਭਰਪੂਰ ਮਸਤੀ, ਕਾਮਿਕ ਹਫੜਾ-ਦਫੜੀ ਅਤੇ ਹਾਸਿਆਂ ਦਾ ਤੜਕਾ ਲੈ ਕੇ ਆ ਰਹੀ ਹੈ। ਗੁਲਸ਼ਨ ਕੁਮਾਰ ਅਤੇ ਟੀ-ਸੀਰੀਜ਼ ਦੀ ਪੇਸ਼ਕਸ਼, ਦੇਵਗਨ ਫ਼ਿਲਮਜ਼ ਦੇ ਸਹਿਯੋਗ ਨਾਲ ਟੀ-ਸੀਰੀਜ਼ ਫ਼ਿਲਮਜ਼, ਮਾਰੂਤੀ ਇੰਟਰਨੈਸ਼ਨਲ ਅਤੇ ਪੈਨੋਰਮਾ ਸਟੂਡੀਓਜ਼ ਪ੍ਰੋਡਕਸ਼ਨ ਦੀ ਫ਼ਿਲਮ ‘ਧਮਾਲ 4’ ਦਾ ਨਿਰਦੇਸ਼ਨ ਇੰਦਰ ਕੁਮਾਰ ਨੇ ਕੀਤਾ ਹੈ।
