''ਇਮਾਨਦਾਰ ਅਫਸਰ ਨੇ ਪੂਰੇ ਮਹਾਰਾਸ਼ਟਰ ਨੂੰ ਹਿਲਾ ਕੇ ਰੱਖ ਦਿੱਤੈ''; ਦੇਵੋਲੀਨਾ ਨੇ ਕੀਤੀ IAS ਤੁਕਾਰਾਮ ਮੁੰਢੇ ਦੀ ਤਾਰੀਫ਼

Friday, Aug 14, 2026 - 03:14 PM (IST)

''ਇਮਾਨਦਾਰ ਅਫਸਰ ਨੇ ਪੂਰੇ ਮਹਾਰਾਸ਼ਟਰ ਨੂੰ ਹਿਲਾ ਕੇ ਰੱਖ ਦਿੱਤੈ''; ਦੇਵੋਲੀਨਾ ਨੇ ਕੀਤੀ IAS ਤੁਕਾਰਾਮ ਮੁੰਢੇ ਦੀ ਤਾਰੀਫ਼

ਐਂਟਰਟੇਨਮੈਂਟ ਡੈਸਕ - ਮਹਾਰਾਸ਼ਟਰ ਦੇ ਫੂਡ ਐਂਡ ਡਰੱਗ ਵਿਭਾਗ (FDA) 'ਚ ਅੱਜ-ਕੱਲ੍ਹ ਇੱਕ ਹੀ ਨਾਮ ਦੀ ਗੂੰਜ ਸੁਣਾਈ ਦੇ ਰਹੀ ਹੈ—ਆਈ.ਏ.ਐੱਸ. ਅਧਿਕਾਰੀ ਤੁਕਾਰਾਮ ਮੁੰਢੇ। ਆਪਣੀ ਸਖ਼ਤ ਕਾਰਜਸ਼ੈਲੀ ਤੇ 20 ਸਾਲਾਂ ਦੇ ਕਰੀਅਰ ਵਿੱਚ 25 ਤਬਾਦਲਿਆਂ ਦਾ ਰਿਕਾਰਡ ਰੱਖਣ ਵਾਲੇ ਮੁੰਢੇ ਨੇ ਜਦੋਂ ਤੋਂ FDA ਕਮਿਸ਼ਨਰ ਦਾ ਅਹੁਦਾ ਸੰਭਾਲਿਆ ਹੈ, ਪੂਰੇ ਸੂਬੇ ਦੇ ਹੋਟਲ ਅਤੇ ਰੈਸਟੋਰੈਂਟ ਉਦਯੋਗ ਵਿੱਚ ਹੜਕੰਪ ਮਚਿਆ ਹੋਇਆ ਹੈ। ਉਨ੍ਹਾਂ ਦੇ ਕੰਮ ਕਰਨ ਦੇ ਅੰਦਾਜ਼ ਦੀ ਜਿੱਥੇ ਆਮ ਲੋਕ ਤਾਰੀਫ ਕਰ ਰਹੇ ਹਨ, ਉਥੇ ਹੀ ਟੀਵੀ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਵੀ ਖੁੱਲ੍ਹ ਕੇ ਉਨ੍ਹਾਂ ਦਾ ਸ਼ਲਾਘਾ ਕੀਤੀ ਹੈ। 25 ਮਈ ਨੂੰ ਕਮਿਸ਼ਨਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ, ਮੁੰਢੇ ਨੇ ਰਾਜ ਭਰ ਵਿੱਚ ਥੋਕ ਵਿਕਰੇਤਾਵਾਂ, ਨਿਰਮਾਤਾਵਾਂ, ਪ੍ਰਚੂਨ ਵਿਕਰੇਤਾਵਾਂ ਅਤੇ ਰੈਸਟੋਰੈਂਟਾਂ 'ਤੇ ਛਾਪੇਮਾਰੀ ਦੀ ਮੁਹਿੰਮ ਸ਼ੁਰੂ ਕੀਤੀ ਹੈ। ਜਿੱਥੇ ਵੀ ਗੰਭੀਰ ਗੜਬੜੀਆਂ ਮਿਲ ਰਹੀਆਂ ਹਨ, ਉੱਥੇ ਤੁਰੰਤ ਕਾਰਵਾਈ ਕਰਦੇ ਹੋਏ ਲਾਇਸੈਂਸ ਸਸਪੈਂਡ ਕੀਤੇ ਜਾ ਰਹੇ ਹਨ ਅਤੇ ਨਮੂਨੇ ਜ਼ਬਤ ਕੀਤੇ ਜਾ ਰਹੇ ਹਨ।

PunjabKesari

ਦੇਵੋਲੀਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਮੁੰਢੇ ਦੀ ਤਾਰੀਫ ਕਰਦਿਆਂ ਲਿਖਿਆ, "ਸੋਚੋ... ਇੱਕ ਇਮਾਨਦਾਰ ਅਫਸਰ ਨੇ ਪੂਰੇ ਮਹਾਰਾਸ਼ਟਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਲੋਕ ਉਨ੍ਹਾਂ ਦੇ ਕੰਮ ਦੀ ਤਾਰੀਫ ਕਰ ਰਹੇ ਹਨ। ਜੇਕਰ ਹਰ ਵਿਭਾਗ ਵਿੱਚ ਉਨ੍ਹਾਂ ਵਰਗੇ ਅਫਸਰ ਹੋਣ, ਤਾਂ ਅਪਰਾਧੀ ਕਾਨੂੰਨ ਤੋੜਨ ਤੋਂ ਪਹਿਲਾਂ ਸੌ ਵਾਰ ਸੋਚਣਗੇ। ਅਫਸੋਸ ਦੀ ਗੱਲ ਹੈ ਕਿ ਨਿਆਂਪਾਲਿਕਾ ਮੁਤਾਬਕ, ਭੋਜਨ ਵਿੱਚ 3 ਕਾਕਰੋਚ ਮਿਲਣ 'ਤੇ ਵੀ ਲਾਇਸੈਂਸ ਰੱਦ ਨਹੀਂ ਕੀਤਾ ਜਾ ਸਕਦਾ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਮੁੰਢੇ ਸਰ ਦਾ ਕਿੰਨੀ ਵਾਰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਟ੍ਰਾਂਸਫਰ ਕੀਤਾ ਗਿਆ ਹੈ। ਇਮਾਨਦਾਰੀ ਦੀ ਕੀਮਤ ਅਕਸਰ ਬਹੁਤ ਜ਼ਿਆਦਾ ਚੁਕਾਉਣੀ ਪੈਂਦੀ ਹੈ। ਉਮੀਦ ਹੈ ਕਿ ਉਹ ਇੱਥੇ ਕਾਫ਼ੀ ਸਮਾਂ ਕੰਮ ਕਰਨਗੇ ਅਤੇ ਸਾਰੀ ਗੜਬੜੀ ਨੂੰ ਹਮੇਸ਼ਾ ਲਈ ਠੀਕ ਕਰ ਦੇਣਗੇ।'


author

cherry

Content Editor

Related News