ਦੀਪਿਕਾ ਪਾਦੂਕੋਣ ਦੀ ਮੈਨੇਜਰ ਕ੍ਰਿਸ਼ਮਾ ਪ੍ਰਕਾਸ਼ ਦੇ ਘਰ ਐੱਨ. ਸੀ. ਬੀ. ਵੱਲੋਂ ਛਾਪਾ, ਨਸ਼ਾ ਬਰਾਮਦ

10/28/2020 9:18:14 AM

ਮੁੰਬਈ (ਬਿਊਰੋ) — ਬਾਲੀਵੁੱਡ ਪ੍ਰਸਿੱਧ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਮੈਨੇਜਰ ਕ੍ਰਿਸ਼ਮਾ ਪ੍ਰਕਾਸ਼ ਦੇ ਘਰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ) ਨੇ ਮੰਗਲਵਾਰ ਛਾਪਾ ਮਾਰਿਆ। ਸੂਤਰਾਂ ਮੁਤਾਬਕ ਕ੍ਰਿਸ਼ਮਾ ਦੇ ਘਰੋਂ ਡਰੱਗਸ ਬਰਾਮਦ ਹੋਈ ਹੈ। ਇਸ ਪਿੱਛੋਂ ਉਨ੍ਹਾਂ ਨੂੰ ਮੁੜ ਤੋਂ ਪੁੱਛ ਗਿੱਛ ਲਈ ਐੱਨ. ਸੀ. ਬੀ ਨੇ ਸੰਮਨ ਭੇਜਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਐੱਨ. ਸੀ. ਬੀ ਕ੍ਰਿਸ਼ਮਾ ਕੋਲੋਂ ਦੋ ਵਾਰ ਪੁੱਛ ਗਿੱਛ ਕਰ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਛਾਪੇ ਸਮੇਂ ਕ੍ਰਿਸ਼ਮਾ ਘਰ ਨਹੀਂ ਸੀ। ਐੱਨ. ਸੀ. ਬੀ ਨੇ ਘਰ ਦੇ ਬਾਹਰ ਸੰਮਨ ਚਿਪਕਾ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਕੰਗਣਾ ਖੇਡਦਿਆਂ ਨੇਹਾ ਨੇ ਰੋਹਨ ਨੂੰ ਦਿੱਤੀ ਮਾਤ, ਵੀਡੀਓ ਹੋਈ ਵਾਇਰਲ

ਐੱਨ. ਸੀ. ਬੀ ਨੇ ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਦੱਸਿਆ, 'ਅਸੀਂ ਕ੍ਰਿਸ਼ਮਾ ਦੇ ਗੁਆਂਢੀਆਂ, ਦਫ਼ਤਰ ਤੇ ਰਿਸ਼ਤੇਦਾਰਾਂ ਸਾਰਿਆਂ ਨੂੰ ਕ੍ਰਿਸ਼ਮਾ ਦੇ ਸੰਮਨ ਦੀ ਜਾਣਕਾਰੀ ਦੇ ਦਿੱਤੀ ਹੈ। ਅੱਜ ਸਵੇਰੇ ਉਸ ਨੂੰ ਪੁੱਛ ਗਿੱਛ ਲਈ ਐੱਨ. ਸੀ. ਬੀ ਦੇ ਦਫ਼ਤਰ ਬੁਲਾਇਆ ਗਿਆ ਹੈ। ਅੱਗੇ ਦੀ ਕਾਰਵਾਈ ਜਾਰੀ ਹੈ। ਇਸ ਤੋਂ ਜ਼ਿਆਦਾ ਅਸੀਂ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਨਾਲ ਜਿਸ ਨੇ ਵੀ ਪੰਗਾ ਲਿਆ ਹੈ ਉਸ ਦਾ ਅੰਤ ਹਮੇਸ਼ਾ ਹੀ ਬੁਰਾ ਹੋਇਆ ਹੈ : ਹਰਫ ਚੀਮਾ


sunita

Content Editor

Related News