ਮਸ਼ਹੂਰ ਸੰਗੀਤਕਾਰ ਰਾਸ਼ਿਦ ਖ਼ਾਨ ਦੀ ਹਾਲਤ ਨਾਜ਼ੁਕ

Sunday, Dec 24, 2023 - 12:56 PM (IST)

ਮਸ਼ਹੂਰ ਸੰਗੀਤਕਾਰ ਰਾਸ਼ਿਦ ਖ਼ਾਨ ਦੀ ਹਾਲਤ ਨਾਜ਼ੁਕ

ਕੋਲਕਾਤਾ (ਭਾਸ਼ਾ)– ਇਥੋਂ ਦੇ ਇਕ ਹਸਪਤਾਲ ’ਚ ਕੈਂਸਰ ਦਾ ਇਲਾਜ ਕਰਵਾ ਰਹੇ ਪ੍ਰਸਿੱਧ ਸੰਗੀਤਕਾਰ ਉਸਤਾਦ ਰਾਸ਼ਿਦ ਖ਼ਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ ਖ਼ਾਨ (55) ਨੂੰ ਲਾਈਫ ਸਪੋਰਟ ਸਿਸਟਮ ’ਤੇ ਰੱਖਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤ ’ਚ ਇਲਾਜ ਕਾਰਨ ਉਨ੍ਹਾਂ ਦੀ ਹਾਲਤ ’ਚ ਸੁਧਾਰ ਹੋ ਰਿਹਾ ਸੀ ਪਰ ਬ੍ਰੇਨ ਅਟੈਕ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜਨ ਲੱਗੀ।

ਇਹ ਖ਼ਬਰ ਵੀ ਪੜ੍ਹੋ : ‘ਮੈਨੇ ਪਿਆਰ ਕੀਆ’ ਦੇ ਪੋਸਟਰ ਸ਼ੂਟ ਦੌਰਾਨ ਗਰਭਵਤੀ ਸੀ ਭਾਗਿਆਸ਼੍ਰੀ, ਸਲਮਾਨ ਖ਼ਾਨ ਨੇ ਆਖੀ ਸੀ ਇਹ ਗੱਲ

ਉਨ੍ਹਾਂ ਦੀ ਹਾਲਤ ਨਾਜ਼ੁਕ ਹੈ ਤੇ ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ ’ਤੇ ਰੱਖਿਆ ਗਿਆ ਹੈ। ਸਾਡੇ ਡਾਕਟਰ ਉਨ੍ਹਾਂ ’ਤੇ ਲਗਾਤਾਰ ਨਿਗਰਾਨੀ ਕਰ ਰਹੇ ਹਨ। ਰਾਮਪੁਰ-ਸਹਸਵਾਨ ਘਰਾਣੇ ਨਾਲ ਸਬੰਧਤ ਖ਼ਾਨ, ਘਰਾਣੇ ਦੇ ਸੰਸਥਾਪਕ ਇਨਾਇਤ ਹੁਸੈਨ ਖ਼ਾਨ ਦੇ ਪੜਪੋਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News