''ਕਾਕਟੇਲ 2'' ਨੇ ਆਪਣੇ ਪਹਿਲੇ ''ਚ ਹਫ਼ਤੇ ਭਾਰਤੀ ਬਾਕਸ ਆਫਿਸ ''ਤੇ ਕਮਾਏ 70 ਕਰੋੜ ਰੁਪਏ

Friday, Jun 26, 2026 - 03:16 PM (IST)

''ਕਾਕਟੇਲ 2'' ਨੇ ਆਪਣੇ ਪਹਿਲੇ ''ਚ ਹਫ਼ਤੇ ਭਾਰਤੀ ਬਾਕਸ ਆਫਿਸ ''ਤੇ ਕਮਾਏ 70 ਕਰੋੜ ਰੁਪਏ

ਮੁੰਬਈ (ਏਜੰਸੀ)- ਸ਼ਾਹਿਦ ਕਪੂਰ, ਰਸ਼ਮਿਕਾ ਮੰਦਾਨਾ ਅਤੇ ਕ੍ਰਿਤੀ ਸੈਨਨ ਸਟਾਰਰ 'ਕਾਕਟੇਲ 2' ਨੇ ਆਪਣੇ ਪਹਿਲੇ ਹਫ਼ਤੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਬਾਜ਼ਾਰ ਵਿੱਚ ₹70.50 ਕਰੋੜ ਦੀ ਕਮਾਈ ਕਰ ਲਈ ਹੈ। 19 ਜੂਨ 2026 ਨੂੰ ਰਿਲੀਜ਼ ਹੋਈ, ਇਸ ਫਿਲਮ ਦਾ ਨਿਰਦੇਸ਼ਨ ਹੋਮੀ ਅਦਜਾਨੀਆ ਦੁਆਰਾ ਕੀਤਾ ਹੈ। ਇਸ ਦਾ ਨਿਰਮਾਣ ਦਿਨੇਸ਼ ਵਿਜਾਨ, ਲਵ ਰੰਜਨ ਅਤੇ ਅੰਕੁਰ ਗਰਗ ਨੇ ਕੀਤਾ ਹੈ।

SACNILC ਦੇ ਅੰਕੜਿਆਂ ਅਨੁਸਾਰ, ਫਿਲਮ ਨੇ ਆਪਣੇ ਪਹਿਲੇ ਦਿਨ ₹13.50 ਕਰੋੜ, ਦੂਜੇ ਦਿਨ ₹16.25 ਕਰੋੜ ਅਤੇ ਤੀਜੇ ਦਿਨ ₹17.75 ਕਰੋੜ ਕਮਾਏ। ਫਿਰ ਫਿਲਮ ਨੇ ਆਪਣੇ ਚੌਥੇ ਅਤੇ ਪੰਜਵੇਂ ਦਿਨ ₹6.75 ਕਰੋੜ ਕਮਾਏ। ਛੇਵੇਂ ਦਿਨ ₹5.25 ਕਰੋੜ ਅਤੇ ਸੱਤਵੇਂ ਦਿਨ ₹4.25 ਕਰੋੜ ਦੀ ਕਮਾਈ ਦੇ ਨਾਲ, ਫਿਲਮ ਦਾ ਪਹਿਲੇ ਹਫ਼ਤੇ ਦਾ ਕੁੱਲ ਭਾਰਤੀ ਬਾਕਸ ਆਫਿਸ ਕਲੈਕਸ਼ਨ ₹70.50 ਕਰੋੜ ਤੱਕ ਪਹੁੰਚ ਗਿਆ ਹੈ।


author

cherry

Content Editor

Related News