‘ਸੀ. ਆਈ. ਡੀ.’ ਦੀ ਹੋ ਸਕਦੀ ਹੈ ਜਲਦ ਵਾਪਸੀ, ਤਾਲਾਬੰਦੀ ’ਚ ਮੁੜ ਪ੍ਰਸਾਰਣ ਨੂੰ ਮਿਲਿਆ ਭਰਵਾਂ ਹੁੰਗਾਰਾ

01/18/2022 6:50:50 PM

ਮੁੰਬਈ (ਬਿਊਰੋ)– ‘ਸੀ. ਆਈ. ਡੀ’ ਦੇ ਦਰਸ਼ਕਾਂ ਲਈ ਖ਼ੁਸ਼ਖ਼ਬਰੀ ਹੈ। 4 ਸਾਲ ਪਹਿਲਾਂ ਬੰਦ ਹੋਇਆ ਇਹ ਸ਼ੋਅ ਵਾਪਸੀ ਕਰ ਸਕਦਾ ਹੈ। ਜੇਕਰ ਸਭ ਠੀਕ ਰਿਹਾ ਤਾਂ ਜਲਦ ਹੀ ਇਹ ਤੁਹਾਡੀ ਟੀ. ਵੀ. ਸਕ੍ਰੀਨ ’ਤੇ ਆਵੇਗਾ। ‘ਸੀ. ਆਈ. ਡੀ.’ ਭਾਰਤ ਦੇ ਸਭ ਤੋਂ ਲੰਬੇ ਚੱਲੇ ਟੀ. ਵੀ. ਸ਼ੋਅਜ਼ ’ਚੋਂ ਇਕ ਹੈ, ਜੋ 21 ਸਾਲ ਪੂਰੇ ਕਰਨ ਤੋਂ ਬਾਅਦ 2018 ’ਚ ਬੰਦ ਕਰ ਦਿੱਤਾ ਗਿਆ ਸੀ।

‘ਸੀ. ਆਈ. ਡੀ.’ ਥ੍ਰਿਲਰ ਤੇ ਸਸਪੈਂਸ ਦਾ ਸੰਪੂਰਨ ਮੇਲ ਸੀ। ਇਕ ਤਾਜ਼ਾ ਰਿਪੋਰਟ ਮੁਤਾਬਕ ‘ਸੀ. ਆਈ. ਡੀ.’ ਲਗਭਗ 3 ਸਾਲਾਂ ਤੋਂ ਲਾਪਤਾ ਹੋਣ ਤੋਂ ਬਾਅਦ ਟੈਲੀਵਿਜ਼ਨ ਸਕ੍ਰੀਨ ’ਤੇ ਵਾਪਸੀ ਕਰਨ ਜਾ ਰਹੀ ਹੈ। ‘ਸੀ. ਆਈ. ਡੀ.’ ਦੇ ਪਿਆਰੇ ਕਿਰਦਾਰ ਏ. ਸੀ. ਪੀ. ਪ੍ਰਦਿਊਮਨ ਉਰਫ਼ ਸ਼ਿਵਾਜੀ ਸਤਮ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਤੇ ਸੰਕੇਤ ਦਿੱਤਾ ਹੈ ਕਿ ਸੀ. ਆਈ. ਡੀ. ਦੇ ਨਿਰਮਾਤਾ ਇਕ ਨਵੇਂ ਫਾਰਮੇਟ ਨਾਲ ਸ਼ੋਅ ਨੂੰ ਮੁੜ ਸ਼ੁਰੂ ਕਰ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ - Bigg Boss 15: ਰਾਖੀ ਸਾਵੰਤ ਨੇ ਕੀਤਾ ਖੁਲਾਸਾ, ਬਚਪਨ 'ਚ ਹੀ ਹੋ ਚੁੱਕੈ ਦੇਵੋਲੀਨਾ ਦਾ ਵਿਆਹ

‘ਸੀ. ਆਈ. ਡੀ.’ ਦੇ ਨਿਰਮਾਤਾ ਇਸ ਸਮੇਂ ਸ਼ੋਅ ਦੇ ਨਵੇਂ ਫਾਰਮੇਟ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ। ਸੰਭਾਵਨਾ ਹੈ ਕਿ ਉਹ ਪਿਛਲੇ ਸੀਜ਼ਨ ਦੇ ਸਾਰੇ ਕਲਾਕਾਰਾਂ ਨੂੰ ਚੁਣ ਸਕਦੇ ਹਨ। ਇਸ ਬਾਰੇ ਸਪੱਸ਼ਟੀਕਰਨ ਦਿੰਦਿਆਂ ਸ਼ਿਵਾਜੀ ਸਾਟਮ ਨੇ ਕਿਹਾ, ‘ਮੇਕਰਸ ਇਕ ਵੱਖਰੇ ਫਾਰਮੇਟ ’ਚ ‘ਸੀ. ਆਈ. ਡੀ.’ ਨੂੰ ਸੁਧਾਰਨ ਬਾਰੇ ਗੱਲ ਕਰ ਰਹੇ ਹਨ। ਹਾਂ, ਗੱਲਬਾਤ ਚੱਲ ਰਹੀ ਹੈ। ਫਿਲਹਾਲ ਇਸ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਪਰ ਸ਼ੋਅ ਦੇ ਵਾਪਸ ਆਨਏਅਰ ਹੋਣ ਨੂੰ ਲੈ ਕੇ ਕਈ ਅਫ਼ਵਾਹਾਂ ਹਨ।’

ਇਹ ਪੁੱਛੇ ਜਾਣ ’ਤੇ ਕਿ ਕੀ ਉਹ ਏ. ਸੀ. ਪੀ. ਪ੍ਰਦਿਊਮਨ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ ਤਾਂ ਸ਼ਿਵਾਜੀ ਨੇ ਕਿਹਾ, ‘ਜੇਕਰ ‘ਸੀ. ਆਈ. ਡੀ.’ ਮੁੜ ਸ਼ੁਰੂ ਹੁੰਦਾ ਹੈ ਤਾਂ ਮੈਂ ਇਸ ਨੂੰ ਕਰਨ ਲਈ ਸਭ ਤੋਂ ਅੱਗੇ ਹੋਵਾਂਗਾ।’ ਇਸ ਤੋਂ ਪਹਿਲਾਂ ਦਯਾ ਉਰਫ਼ ਦਯਾਨੰਦ ਸ਼ੈੱਟੀ ਨੇ ਕਿਹਾ ਸੀ, ‘ਅਸੀਂ ‘ਸੀ. ਆਈ. ਡੀ.’ ਦੀ ਵਾਪਸੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦੇ। ਸਾਨੂੰ ਵਾਪਸੀ ਲਈ ਪਹਿਲਾਂ ਵੀ ਵੱਖ-ਵੱਖ ਚੈਨਲਾਂ ਵਲੋਂ ਸੰਪਰਕ ਕੀਤਾ ਗਿਆ ਸੀ ਪਰ ਫਿਰ ਗੱਲ ਨਹੀਂ ਬਣੀ। ਦਰਸ਼ਕਾਂ ਦੀ ਮੰਗ ’ਤੇ ਨਿਰਮਾਤਾਵਾਂ ਵਲੋਂ ਤਾਲਾਬੰਦੀ ਦੌਰਾਨ ਘੱਟ ਜਾਣੀ ਜਾਂਦੀ ‘ਸੀ. ਆਈ. ਡੀ.’ ਨੂੰ ਮੁੜ ਪ੍ਰਸਾਰਿਤ ਕੀਤਾ ਗਿਆ ਸੀ। ਤਾਲਾਬੰਦੀ ਦੌਰਾਨ ਇਸ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News