ਚਿਰੰਜੀਵੀ ਨੇ ਘਰ ''ਚ ਰੱਖੀ ''ਵਿਕਰਮ'' ਦੀ ਸਕਸੈੱਸ ਪਾਰਟੀ, ਕਮਲ ਅਤੇ ਸਲਮਾਨ ਖਾਨ ਨੇ ਕੀਤੀ ਸ਼ਿਰਕਤ (ਤਸਵੀਰਾਂ)

06/12/2022 2:24:34 PM

ਮੁੰਬਈ- ਸਾਊਥ ਅਦਾਕਾਰ ਕਮਲ ਹਾਸਨ ਦੀ ਖੁਸ਼ੀ ਇਸ ਸਮੇਂ ਆਸਮਾਨ ਛੂਹ ਰਹੀ ਹੈ। 3 ਜੂਨ ਨੂੰ ਰਿਲੀਜ਼ ਹੋਈ ਕਮਲ ਦੀ ਫਿਲਮ 'ਵਿਕਰਮ' ਸੁਪਰਹਿੱਟ ਰਹੀ। ਫਿਲਮ ਨੇ ਵਰਲਡਵਾਈਨ 250 ਕਰੋੜ ਦੀ ਕਮਾਈ ਕਰ ਲਈ ਹੈ। ਆਪਣੇ ਘਰ 'ਚ ਕਮਲ ਦੇ ਦੋਸਤ ਚਿਰੰਜੀਵੀ ਨੇ 'ਵਿਕਰਮ' ਦੀ ਸਕਸੈੱਸ ਪਾਰਟੀ ਰੱਖੀ ਹੈ। ਇਸ ਪਾਰਟੀ 'ਚ ਅਦਾਕਾਰ ਸਲਮਾਨ ਖਾਨ, ਕਮਲ ਹਾਸਨ ਅਤੇ ਵਿਕਰਮ ਦੇ ਡਾਇਰੈਕਟਰ ਲੋਕੇਸ਼ ਕੰਗਾਰਾਜੀ ਸਮੇਤ ਕਈ ਸਿਤਾਰੇ ਸ਼ਾਮਲ ਹੋਏ, ਜਿਸ ਦੀਆਂ ਤਸਵੀਰਾਂ ਚਿਰੰਜੀਵੀ ਨੇ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕੀਤੀਆਂ ਹਨ।

PunjabKesari
ਚਿਰੰਜੀਵੀ ਨੇ ਆਪਣੇ ਘਰ 'ਚ ਦੋਸਤ ਕਮਲ ਹਾਸਨ ਅਤੇ ਸਲਮਾਨ ਖਾਨ ਦਾ ਸ਼ਾਨਦਾਰ ਸਵਾਗਤ ਕੀਤਾ। ਅਦਾਕਾਰ ਸਲਮਾਨ ਨੂੰ ਬੁਕੇ ਅਤੇ ਕਮਲ ਨੂੰ ਸ਼ਾਲ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਤਿੰਨਾਂ 'ਚ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਚਿਰੰਜੀਵੀ ਨੇ ਲਿਖਿਆ-'ਬਹੁਤ ਹੀ ਸ਼ਾਨਦਾਰ, ਮੇਰੇ ਬਹੁਤ ਪੁਰਾਣੇ ਅਤੇ ਸਨਮਾਨਿਤ ਦੋਸਤ ਕਮਲ ਹਾਸਨ ਦੀ ਵਿਕਰਮ ਦੇ ਸਫ਼ਲ ਹੋਣ ਦੀ ਖੁਸ਼ੀ 'ਚ ਇਹ ਸ਼ਾਮ ਸਜੀ। ਜਿਥੇ ਮੇਰੇ ਸੱਲੂ ਭਾਈ, ਲੋਕੇਸ਼ ਸਮੇਤ ਕਈ ਸਿਤਾਰੇ ਮੇਰੇ ਘਰ ਪਹੁੰਚੇ। ਮੇਰੇ ਸਾਰੇ ਦੋਸਤਾਂ ਦੇ ਨਾਲ ਇਹ ਖ਼ਾਸ ਪਲ ਸੀ। ਵਾਕਏ ਵਿਕਰਮ ਸ਼ਾਨਦਾਨ ਫਿਲਮ ਸੀ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।


PunjabKesari
ਦੱਸ ਦੇਈਏ ਕਿ ਫਿਲਮ 'ਵਿਕਰਮ' ਲੋਕੇਸ਼ ਕੰਗਾਰਾਜੀ ਨੇ ਡਾਇਰੈਕਟ ਅਤੇ ਕਮਲ ਨੇ ਪ੍ਰਡਿਊਸ ਕੀਤੀ ਹੈ। 3 ਜੂਨ ਨੂੰ 'ਵਿਕਰਮ' ਦੇ ਨਾਲ ਅਕਸ਼ੈ ਕੁਮਾਰ ਦੀ ਫਿਲਮ 'ਸਮਰਾਟ ਪ੍ਰਿਥਵੀਰਾਜ' ਅਤੇ ਅਦਿੱਤੀ ਸ਼ੇਸ਼ ਦੀ 'ਮੇਜਰ' ਬਾਕਸ ਆਫਿਸ 'ਤੇ ਸਫ਼ਲ ਰਹੀ। 

PunjabKesari
ਜਾਣਕਾਰੀ ਲਈ ਦੱਸ ਦੇਈਏ ਕਿ ਸਲਮਾਨ ਖਾਨ ਚਿਰੰਜੀਵੀ ਦੀ ਫਿਲਮ 'ਗਾਡਫਾਦਰ' ਦੇ ਨਾਲ ਸਾਊਥ ਫਿਲਮਾਂ 'ਚ ਡੈਬਿਊ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਸਲਮਾਨ ਨੇ ਚਿਰੰਜੀਵੀ ਦੀ ਦੋਸਤੀ ਦੀ ਵਜ੍ਹਾ ਨਾਲ ਇਸ ਫਿਲਮ ਨੂੰ ਸਾਈਨ ਕੀਤਾ ਅਤੇ ਉਹ ਇਸ ਦੇ ਲਈ ਫੀਸ ਵੀ ਨਹੀਂ ਲੈਣ ਵਾਲੇ ਹਨ।


Aarti dhillon

Content Editor

Related News