ਫ਼ਿਲਮ ''ਛੱਡ ਦਿਲਾ ਮੇਰਿਆ'' ਦੀ ਸ਼ੂਟਿੰਗ ਹੋਈ ਸ਼ੁਰੂ

Thursday, Oct 24, 2024 - 05:23 PM (IST)

ਫ਼ਿਲਮ ''ਛੱਡ ਦਿਲਾ ਮੇਰਿਆ'' ਦੀ ਸ਼ੂਟਿੰਗ ਹੋਈ ਸ਼ੁਰੂ

ਮੁੰਬਈ (ਬਿਊਰੋ) : ਹਾਲ ਹੀ ਦੇ ਦਿਨਾਂ 'ਚ ਐਲਾਨੀ ਗਈ ਪੰਜਾਬੀ ਫ਼ਿਲਮ 'ਛੱਡ ਦਿਲਾ ਮੇਰਿਆ' ਸੈੱਟ 'ਤੇ ਪੁੱਜ ਗਈ ਹੈ, ਜਿਸ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਲੰਡਨ 'ਚ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀ ਗਈ ਹੈ। 'ਭਿਵਾਨੀ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫ਼ਿਲਮ ਦਾ ਨਿਰਦੇਸ਼ਨ ਗੌਰਵ ਬੱਬਰ ਕਰ ਰਹੇ ਹਨ, ਜੋ ਇਸ ਫ਼ਿਲਮ ਨਾਲ ਬਤੌਰ ਨਿਰਦੇਸ਼ਕ ਅਪਣੀ ਇੱਕ ਹੋਰ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ, ਜਿਨ੍ਹਾਂ ਤੋਂ ਇਲਾਵਾ ਸਿਨੇਮਾਟੋਗ੍ਰਾਫ਼ਰ ਵਜੋਂ ਜ਼ਿੰਮੇਵਾਰੀ ਅਜਾਇਨ ਵਿਨਸੈਂਟ ਸੰਭਾਲ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'

ਯੂਨਾਈਟਿਡ ਕਿੰਗਡਮ ਦੇ ਵੱਖ-ਵੱਖ ਅਤੇ ਖੂਬਸੂਰਤ ਹਿੱਸਿਆਂ 'ਚ ਪਹਿਲੇ ਸ਼ੈਡਿਊਲ ਅਧੀਨ ਫਿਲਮਾਈ ਜਾਣ ਵਾਲੀ ਇਸ ਰੋਮਾਂਟਿਕ-ਸੰਗੀਤਮਈ ਫ਼ਿਲਮ ਦੁਆਰਾ ਦੋ ਨਵੇਂ ਅਤੇ ਪ੍ਰਤਿਭਾਵਾਨ ਚਿਹਰੇ ਗੁਰਜੱਜ ਅਤੇ ਕਸ਼ਿਸ਼ ਰਾਏ ਪਾਲੀਵੁੱਡ 'ਚ ਸ਼ਾਨਦਾਰ ਆਮਦ ਕਰਨ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਹੋਰ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਕਿਰਦਾਰਾਂ 'ਚ ਨਜ਼ਰ ਆਉਣਗੇ। ਨਿਰਮਾਤਾ ਗੁਰਾਂਸ਼ ਅਗਰਵਾਲ ਵੱਲੋਂ ਬਿੱਗ ਸੈਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਉਕਤ ਫ਼ਿਲਮ ਦਾ ਲੇਖਨ ਗੁਰਲਵ ਸਿੰਘ ਰਟੋਲ ਅਤੇ ਪਰਵਿੰਦਰ ਸਿੰਘ ਕਰ ਰਹੇ ਹਨ, ਜਿਨ੍ਹਾਂ ਅਨੁਸਾਰ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਆਧਾਰਿਤ ਇਸ ਫ਼ਿਲਮ ਨੂੰ ਭਾਵਨਾਤਮਕਤਾ ਭਰੇ ਰੰਗ ਅਤੇ ਅਨੂਠਾ ਸੰਗੀਤ ਵੀ ਚਾਰ ਚੰਨ ਲਾਵੇਗਾ, ਜਿਸ ਸੰਬੰਧਿਤ ਸਦਾ ਬਹਾਰ ਗਾਣਿਆਂ ਨੂੰ ਮੰਨੇ ਪ੍ਰਮੰਨੇ ਗਾਇਕ ਪਿੱਠਵਰਤੀ ਅਵਾਜ਼ਾਂ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਦਾ ਵੱਡਾ ਕਦਮ, ਕਲੇਸ਼ ਤੋਂ ਬਚਣ ਲਈ ਰੱਖੀ ਚੈੱਕਬੁੱਕ

ਮੇਨ ਸਟਰੀਮ ਸਿਨੇਮਾ ਤੋਂ ਬਿਲਕੁਲ ਅਲਹਦਾ ਹੱਟ ਕੇ ਬਣਾਈ ਜਾ ਰਹੀ ਉਕਤ ਫ਼ਿਲਮ ਸੰਬੰਧੀ ਮਿਲੀ ਕੁਝ ਹੋਰ ਵਿਸਥਾਰਕ ਜਾਣਕਾਰੀ ਅਨੁਸਾਰ ਲੰਡਨ 'ਚ ਜਾਰੀ ਇਸ ਪਹਿਲੇ ਸ਼ੈਡਿਊਲ ਦੀ ਸਮਾਪਤੀ ਉਪਰੰਤ ਕੁਝ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਵੀ ਪੂਰਾ ਕੀਤਾ ਜਾਵੇਗਾ। ਸਾਲ 2023 'ਚ ਸਾਹਮਣੇ ਆਈ ਪੰਜਾਬੀ ਫ਼ਿਲਮ 'ਬੁਝਾਰਤ ਹੀਰੇ ਦੀ' ਨਾਲ ਬਤੌਰ ਨਿਰਦੇਸ਼ਕ ਕਾਰਜਸ਼ੀਲ ਹੋਏ ਨਿਰਦੇਸ਼ਕ ਗੌਰਵ ਬੱਬਰ ਨਿਰਮਾਤਾ ਅਤੇ ਪ੍ਰੋਡੋਕਸ਼ਨ ਮੈਨੇਜਰ ਦੇ ਰੂਪ 'ਚ ਵੀ ਕਈ ਬਹੁ-ਚਰਚਿਤ ਫ਼ਿਲਮਾਂ ਦਾ ਹਿੱਸਾ ਰਹੇ ਹਨ, ਜਿਨ੍ਹਾਂ ਵੱਲੋਂ ਅਜਾਦਾਨਾ ਨਿਰਦੇਸ਼ਕ ਦੇ ਰੂਪ 'ਚ ਬਣਾਈ ਜਾ ਰਹੀ ਉਕਤ ਦੂਜੀ ਫ਼ਿਲਮ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News