ਅਦਾਕਾਰ ਸਲਮਾਨ ਖ਼ਾਨ ਨੂੰ ਵੱਡੀ ਰਾਹਤ, ਬੰਬੇ ਹਾਈਕੋਰਟ ਨੇ FIR ਰੱਦ ਕਰਨ ਦੇ ਦਿੱਤੇ ਹੁਕਮ

Thursday, Mar 30, 2023 - 03:50 PM (IST)

ਮੁੰਬਈ (ਬਿਊਰੋ) : ਬੰਬੇ ਹਾਈ ਕੋਰਟ ਨੇ ਸਲਮਾਨ ਖ਼ਾਨ ਨੂੰ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਇੱਕ ਪੱਤਰਕਾਰ ਨਾਲ ਕੁੱਟਮਾਰ ਅਤੇ ਦੁਰਵਿਵਹਾਰ ਦੇ ਮਾਮਲੇ 'ਚ 2019 'ਚ ਅਦਾਕਾਰ ਵਿਰੁੱਧ ਦਰਜ ਐੱਫ. ਆਈ. ਆਰ. ਨੂੰ ਰੱਦ ਕਰਨ ਦਾ ਹੁਕਮ ਦਿੱਤਾ ਹੈ। ਸਲਮਾਨ ਨੂੰ ਅੰਧੇਰੀ ਕੋਰਟ 'ਚ ਪੇਸ਼ ਨਹੀਂ ਹੋਣਾ ਪਵੇਗਾ।

ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ’ਚ ਤਾਪਸੀ ਪਨੂੰ, ਰੀਵੀਲਿੰਗ ਡਰੈੱਸ ਨਾਲ ਪਹਿਨਿਆ ਮਾਂ ‘ਲਕਸ਼ਮੀ’ ਦੀ ਮੂਰਤੀ ਦਾ ਬਣਿਆ ਨੈੱਕਪੀਸ

ਕੀ ਹੈ ਮਾਮਲਾ
ਪੱਤਰਕਾਰ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਸਲਮਾਨ ਨੇ ਉਸ ਦਾ ਮੋਬਾਈਲ ਫ਼ੋਨ ਉਸ ਸਮੇਂ ਖੋਹ ਲਿਆ ਜਦੋਂ ਉਹ ਸਾਈਕਲ ਚਲਾ ਰਿਹਾ ਸੀ। ਘਟਨਾ ਅਪ੍ਰੈਲ 2019 ਦੀ ਹੈ, ਜਦੋਂ ਸ਼ਿਕਾਇਤਕਰਤਾ ਤਸਵੀਰਾਂ ਲੈ ਰਿਹਾ ਸੀ। ਪੱਤਰਕਾਰ ਨੇ ਦੋਸ਼ ਲਾਇਆ ਕਿ ਸਲਮਾਨ ਨੇ ਉਸ ਨੂੰ ਧਮਕੀ ਦਿੱਤੀ ਅਤੇ ਝਗੜਾ ਸ਼ੁਰੂ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਜਨਮਦਿਨ ਮੌਕੇ ਗਾਇਕ ਬੱਬੂ ਮਾਨ ਨੂੰ ਵੱਡਾ ਝਟਕਾ, ਟਵਿੱਟਰ ਅਕਾਊਂਟ ਹੋਇਆ ਬੰਦ

ਇਸ ਮਾਮਲੇ 'ਚ ਸਲਮਾਨ ਖ਼ਾਨ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਸਲਮਾਨ ਨੇ ਮੈਜਿਸਟ੍ਰੇਟ ਅਦਾਲਤ ਦੇ ਸੰਮਨ ਨੂੰ ਚੁਣੌਤੀ ਦਿੰਦੇ ਹੋਏ ਅਪ੍ਰੈਲ 2022 'ਚ ਬੰਬੇ ਹਾਈ ਕੋਰਟ 'ਚ ਪਹੁੰਚ ਕੀਤੀ ਸੀ। ਹਾਈ ਕੋਰਟ ਨੇ ਫਿਰ ਸੰਮਨ 'ਤੇ ਰੋਕ ਲਗਾ ਦਿੱਤੀ ਅਤੇ ਉਦੋਂ ਤੋਂ ਇਹ ਪਟੀਸ਼ਨ ਸੁਣਵਾਈ ਲਈ ਪੈਂਡਿੰਗ ਸੀ। ਸਲਮਾਨ ਦੇ ਬਾਡੀਗਾਰਡ ਨੂੰ ਵੀ ਤਲਬ ਕੀਤਾ ਗਿਆ ਸੀ। ਇਸ ਨੂੰ ਚੁਣੌਤੀ ਦਿੰਦੇ ਹੋਏ ਇਕ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ, ਜਿਸ 'ਤੇ ਹਾਈ ਕੋਰਟ ਨੇ ਰੋਕ ਵੀ ਲਗਾ ਦਿੱਤੀ ਸੀ। ਅਦਾਲਤ ਨੇ ਪੱਤਰਕਾਰ ਦੇ ਬਿਆਨ 'ਚ ਅੰਤਰ ਪਾਇਆ। ਪਹਿਲਾਂ ਫੋਨ ਖੋਹਣ ਦੀ ਗੱਲ ਕੀਤੀ ਅਤੇ ਬਾਅਦ 'ਚ ਜਦੋਂ ਮੈਜਿਸਟਰੇਟ ਸਾਹਮਣੇ ਬਿਆਨ ਦਿੱਤਾ ਗਿਆ ਤਾਂ ਉਸ ਨੇ ਵੀ ਕੁੱਟਮਾਰ ਦਾ ਜ਼ਿਕਰ ਕੀਤਾ।


ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
 


sunita

Content Editor

Related News