ਮਾਣਹਾਨੀ ਦਾ ਮਾਮਲਾ : ਬੰਬੇ ਹਾਈ ਕੋਰਟ ਦਾ ਸ਼ਰਲਿਨ ਚੋਪੜਾ ਨੂੰ ਨੋਟਿਸ

Friday, Dec 22, 2023 - 11:49 AM (IST)

ਮਾਣਹਾਨੀ ਦਾ ਮਾਮਲਾ : ਬੰਬੇ ਹਾਈ ਕੋਰਟ ਦਾ ਸ਼ਰਲਿਨ ਚੋਪੜਾ ਨੂੰ ਨੋਟਿਸ

ਮੁੰਬਈ - ਬੰਬੇ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਦੀ ਪਟੀਸ਼ਨ ’ਤੇ ਅਦਾਕਾਰਾ ਸ਼ਰਲਿਨ ਚੋਪੜਾ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਸ਼ਰਲਿਨ ਵੱਲੋਂ ਉਸਦੇ ਖਿਲਾਫ ਮਾਣਹਾਨੀ ਅਤੇ ਸ਼ੀਲ ਭੰਗ ਕਰਨ ਦਾ ਦੋਸ਼ ਲਗਾਉਂਦੇ ਹੋਏ ਦਰਜ ਕੀਤੀ ਗਈ ਐੱਫ. ਆਈ. ਆਰ. ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਗਾਇਕ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਜਸਟਿਸ ਪ੍ਰਕਾਸ਼ ਡੀ. ਨਾਇਕ ਅਤੇ ਜਸਟਿਸ ਨਿਤਿਨ ਆਰ. ਬੋਰਕਰ ਦੀ ਬੈਂਚ ਨੇ ਰਾਖੀ ਨੂੰ ਹੇਠਲੀ ਅਦਾਲਤ ਵਿਚ ਪੇਸ਼ ਹੋਣ ਤੋਂ ਵੀ ਛੋਟ ਦੇ ਦਿੱਤੀ। ਰਾਖੀ ਨੇ ਆਪਣੀ ਪਟੀਸ਼ਨ ’ਚ ਦੋਸ਼ ਲਾਇਆ ਹੈ ਕਿ ਸਾਥੀ ਮਾਡਲ ਨੇ ਬਦਲੇ ਦੀ ਭਾਵਨਾ ਨਾਲ ਉਸ ’ਤੇ ਮਾਮਲਾ ਦਰਜ ਕਰਵਾਇਆ ਹੈ। 

ਇਹ ਖ਼ਬਰ ਵੀ ਪੜ੍ਹੋ : ਹਰਭਜਨ ਮਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸ਼ਹਾਦਤ ਨੂੰ ਕੀਤਾ ਯਾਦ, ਪਤਨੀ ਨਾਲ ਸ੍ਰੀ ਕੇਸਗੜ੍ਹ ਸਾਹਿਬ ਟੇਕਿਆ ਮੱਥਾ

ਧਿਆਨ ਯੋਗ ਹੈ ਕਿ 31 ਅਕਤੂਬਰ 2022 ਨੂੰ ਅੰਬੋਲੀ ਪੁਲਸ ਸਟੇਸ਼ਨ ਨੇ ਰਾਖੀ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਦੋਸ਼ ਲਗਾਇਆ ਸੀ ਕਿ ਉਸਨੇ ਉਸਦੇ ਕੁਝ ਵੀਡੀਓ ਦਿਖਾਏ ਅਤੇ ਅਪਮਾਨਜਨਕ ਬਿਆਨ ਦਿੱਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News