ਮਹਾਰਾਣੀ ਐਲਿਜ਼ਾਬੈਥ ਦੀ ਦਿਹਾਂਤ ’ਤੇ ਬਾਲੀਵੁੱਡ ਸਿਤਾਰਿਆਂ ਨੇ ਕੀਤਾ ਸੋਗ, ਭਾਵੁਕ ਪੋਸਟਾਂ ਕੀਤੀ ਸਾਂਝੀਆਂ

Friday, Sep 09, 2022 - 01:42 PM (IST)

ਮਹਾਰਾਣੀ ਐਲਿਜ਼ਾਬੈਥ ਦੀ ਦਿਹਾਂਤ ’ਤੇ ਬਾਲੀਵੁੱਡ ਸਿਤਾਰਿਆਂ ਨੇ ਕੀਤਾ ਸੋਗ, ਭਾਵੁਕ ਪੋਸਟਾਂ ਕੀਤੀ ਸਾਂਝੀਆਂ

ਬਾਲੀਵੁੱਡ ਡੈਸਕ- ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ 8 ਸਤੰਬਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਉਨ੍ਹਾਂ ਦੀ 96 ਸਾਲ ਦੀ ਉਮਰ ’ਚ ਸਕਾਟਲੈਂਡ ’ਚ ਮੌਤ ਹੋ ਗਈ। ਮਹਾਰਾਣੀ ਦੀ ਮੌਤ ਕਾਰਨ ਨਾ ਸਿਰਫ਼ ਬ੍ਰਿਟੇਨ ਸਗੋਂ ਦੇਸ਼-ਵਿਦੇਸ਼ ’ਚ ਵੀ ਸੋਗ ਦੀ ਲਹਿਰ ਹੈ। ਇਸ ਦੇ ਨਾਲ ਹੀ ਬਾਲੀਵੁੱਡ ਸਿਤਾਰੇ ਵੀ ਸੋਸ਼ਲ ਮੀਡੀਆ ਰਾਹੀਂ ਐਲਿਜ਼ਾਬੇਥ ਨੂੰ ਉਨ੍ਹਾਂ ਦੀ ਮੌਤ ’ਤੇ ਸ਼ਰਧਾਂਜਲੀ ਦਿੰਦੇ ਨਜ਼ਰ ਆ ਰਹੇ ਹਨ।

ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਇੰਸਟਾਗ੍ਰਾਮ ’ਤੇ ਐਲਿਜ਼ਾਬੈਥ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਲਿਖਿਆ ਕਿ ‘ਭਾਵੇਂ ਉਹ 70 ਸਾਲਾਂ ਤੋਂ ਰਾਣੀ ਸੀ। ਇਸ ਦੇ ਨਾਲ ਉਸ ਨੇ ਕਿਰਪਾ, ਦਇਆ, ਮਾਣ, ਤਾਕਤ, ਦਿਆਲਤਾ ਦੀ ਨੁਮਾਇੰਦਗੀ ਵੀ ਕੀਤੀ। ਇਕ ਵਿਅਕਤੀ ਵਜੋਂ QueenElizabeth ਬਾਰੇ ਕੁਝ ਪ੍ਰੇਰਣਾਦਾਇਕ ਸੀ। ਦੁਨੀਆਂ ਉਸਨੂੰ ਯਾਦ ਕਰੇਗੀ। ਉਸਦੀ ਆਤਮਾ ਨੂੰ ਸ਼ਾਂਤੀ ਮਿਲੇ, ਓਮ ਸ਼ਾਂਤੀ।’

ਇਹ ਵੀ ਪੜ੍ਹੋ : ਹਨੀ ਸਿੰਘ ਅਤੇ ਸ਼ਾਲਿਨੀ ਤਲਵਾਰ ਦਾ ਹੋਇਆ ਤਲਾਕ, ਸਿੰਗਰ ਨੇ 1 ਕਰੋੜ ਰੁਪਏ ਦਿੱਤੀ ਐਲੀਮਨੀ

ਇਸ ਦੇ ਨਾਲ ਹੀ ਅਦਾਕਾਰਾ ਸੁਸ਼ਮਿਤਾ ਸੇਨ ਨੇ ਟਵੀਟਰ ’ਤੇ  ਲਿਖਿਆ ‘ਇਕ ਸ਼ਾਨਦਾਰ ਅਤੇ ਸੱਚਮੁੱਚ ਮਨਾਇਆ ਗਿਆ ਜੀਵਨ। ਉਹ ਰੰਗਾਂ ਨਾਲ ਪਿਆਰ ਕਰਦੀ ਸੀ ਅਤੇ ਇਸ ਦੇ ਹਰ ਰੰਗ ਨੂੰ ਜੀਉਂਦੀ ਸੀ, ਇਕ ਕੁਈਨ ਦਾ ਰੂਪ, ਆਰ.ਆਈ.ਪੀ ਮਹਾਰਾਣੀ ਐਲਿਜ਼ਾਬੈਥ।’

ਅਦਾਕਾਰਾ ਗੀਤਾ ਬਸਰਾ ਨੇ ਲਿਖਿਆ ਕਿ ‘ਇਕ ਬਹੁਤ ਹੀ ਦੁਖਦਾਈ ਦਿਨ, ਇਹ ਸੱਚਮੁੱਚ ਇਕ ਯੁੱਗ ਦਾ ਅੰਤ ਸੀ, ਕੀ ਜੀਵਨ ਅਤੇ ਕੀ ਇਕ ਔਰਤ ਸੀ। ਬਹੁਤ ਈਮਾਨਦਾਰੀ ਅਤੇ ਹਿੰਮਤ ਨਾਲ ਦੇਸ਼ ਦੀ ਅਗਵਾਈ ਕਰਨ ਲਈ ਮਹਾਮਹਿਮ ਦਾ ਧੰਨਵਾਦ,  ਤੁਸੀਂ ਇਕ ਔਰਤ ਦੇ ਨਾਲ ਇਕ ਰੋਲ ਮਾਡਲ ਸੀ, ਆਰ.ਆਈ.ਪੀ ਮਹਾਰਾਣੀ ਐਲਿਜ਼ਾਬੈਥ।’

ਇਹ ਵੀ ਪੜ੍ਹੋ : ਸੈਂਟਰਲ ਵਿਸਟਾ ਦੇ ਉਦਘਾਟਨ ’ਤੇ ਪਹੁੰਚੀ ਕੰਗਨਾ ਰਣੌਤ, ਕਿਹਾ- ‘ਮੈਂ ਗਾਂਧੀਵਾਦੀ ਨਹੀਂ, ਨੇਤਾਵਾਦੀ ਰਹੀ ਹਾਂ’

ਅਦਾਕਾਰਾ ਕਰੀਨਾ ਕਪੂਰ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਮਹਾਰਾਣੀ ਦੀ ਤਸਵੀਰ ਸਾਂਝੀ ਕਰਕੇ ਉਸ ਨੂੰ ਸ਼ਰਧਾਂਜਲੀ ਦਿੱਤੀ ਹੈ।

PunjabKesari

ਇਸ ਦੇ ਨਾਲ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵੀ ਇੰਸਟਾਗ੍ਰਾਮ ’ਤੇ ਸਟੋਰੀ ਸਾਂਝੀ ਕੀਤੀ ਹੈ ਜਿਸ ’ਚ ਅਦਾਕਾਰਾ ਨੇ ਲਿਖਿਆ ਹੈ ਕਿ ‘rest in grace’

PunjabKesari

ਇਸ ਦੇ ਨਾਲ ਹੀ ਰਿਤੇਸ਼ ਦੇਸ਼ਮੁੱਖ ਨੇ ਲਿਖਿਆ ਕਿ ‘ਇਕ ਯੁੱਗ ਦਾ ਅੰਤ, ਔਖੇ ਸਮਿਆਂ ਦੌਰਾਨ ਉਸਨੇ ਕਦੇ ਵੀ ਆਪਣੀ ਇੱਜ਼ਤ ਨੂੰ ਹੱਥੋਂ ਨਹੀਂ ਜਾਣ ਦਿੱਤਾ। ਅੱਜ ਸੱਚਮੁੱਚ ਇਕ ਉਦਾਸ ਦਿਨ ਹੈ, ਪਰਿਵਾਰ ਅਤੇ ਯੂ.ਕੇ ਦੇ ਲੋਕਾਂ ਪ੍ਰਤੀ ਹਮਦਰਦੀ, ਮਹਾਰਾਣੀ ਐਲਿਜ਼ਾਬੈਥ।’

ਇਹ ਵੀ ਪੜ੍ਹੋ : ਗਾਇਕ ਮਨਕੀਰਤ ਔਲਖ਼ ਦਾ ਵਕੀਲ ਅਦਾਲਤ ’ਚ ਹੋਇਆ ਪੇਸ਼, ਗੀਤ ‘ਰਫ਼ਲ’ ਸਬੰਧੀ ਨੋਟਿਸ ਕੀਤਾ ਜਾਰੀ

ਇਸ ਤੋਂ ਇਲਾਵਾ ਅਨੀਲ ਕਪੂਰ ਨੇ ਸੋਗ ਜਤਾਉਂਦੇ ਹੋਏ ਲਿਖਿਆ ਕਿ ‘ਇਕ ਯੁੱਗ ਦਾ ਅੰਤ ਆਰ.ਆਈ.ਪੀ ਮਹਾਰਾਣੀ ਐਲਿਜ਼ਾਬੈਥ।’

ਇਸ ਤਰ੍ਹਾਂ ਬਾਲੀਵੁੱਡ ਸਿਤਾਰਿਆਂ  ਨੇ ਮਹਾਰਾਣੀ ਐਲਿਜ਼ਾਬੈਥ ਬਾਰੇ ਭਾਵੁਕ  ਪੋਸਟਾਂ ਸਾਂਝੀਆਂ ਕਰਕੇ ਦੁੱਖ ਪ੍ਰਗਟ ਕਰ ਰਹੇ ਹਨ।


author

Shivani Bassan

Content Editor

Related News