ਬਾਲੀਵੁੱਡ ਦੇ ਬੇਹੱਦ ਖ਼ੂਬਸੂਰਤ ਜੋੜੇ ਦੇ ਘਰ ਗੂੰਜਣ ਜਾ ਰਹੀਆਂ ਕਿਲਕਾਰੀਆਂ ! ਖ਼ੁਦ ਪੋਸਟ ਪਾ ਕੇ ਕੀਤਾ Announce
Tuesday, Sep 23, 2025 - 01:42 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੀਆਂ ਸਭ ਤੋਂ ਐਨਰਜੈਟਿਕ ਤੇ ਮਨਪਸੰਦ ਕਪਲਜ਼ 'ਚੋਂ ਇਕ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ਼ ਨੇ ਆਪਣੇ ਫੈਨਜ਼ ਨੂੰ ਵੱਡੀ ਖੁਸ਼ਖ਼ਬਰੀ ਸੁਣਾਈ ਹੈ। ਇਸ ਖ਼ੂਬਸੂਰਤ ਜੋੜੀ ਦੇ ਘਰ ਕਿਲਕਾਰੀਆਂ ਗੂੰਜਣ ਜਾ ਰਹੀਆਂ ਹਨ।
ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸਾਂਝੀ ਕਰ ਕੇ ਇਸ ਗੱਲ 'ਤੇ ਮੋਹਰ ਲਗਾਈ ਹੈ ਕਿ ਉਹ ਦੋਵੇਂ ਮਾਂ-ਪਿਓ ਬਣਨ ਜਾ ਰਹੇ ਹਨ। ਇਸ ਤੋਂ ਪਹਿਲਾਂ ਇਸ ਬਾਰੇ ਗੱਲਾਂ ਉੱਡ ਰਹੀਆਂ ਸਨ ਕਿ ਕੈਟਰੀਨਾ ਮਾਂ ਬਣਨ ਜਾ ਰਹੀ ਹੈ। ਇਸ ਪੋਸਟ ਨੇ ਹੁਣ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ, ਜਿਸ 'ਚ ਕੈਟਰੀਨਾ ਦਾ ਬੇਬੀ ਬੰਪ ਸਾਫ਼ ਦਿਖਾਈ ਦੇ ਰਿਹਾ ਹੈ।
ਤਸਵੀਰ ਸਾਂਝੀ ਕਰਦਿਆਂ ਕੈਪਸ਼ਨ 'ਚ ਲਿਖਿਆ ਗਿਆ ਹੈ- ''ਅਸੀਂ ਬਹੁਤ ਹੀ ਖੁਸ਼ੀ ਤੇ ਸ਼ੁਕਰਗੁਜ਼ਾਰੀ ਨਾਲ ਆਪਣੀ ਜ਼ਿੰਦਗੀ ਦੇ ਸਭ ਤੋਂ ਖ਼ੂਬਸੂਰਤ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ।''
ਜ਼ਿਕਰਯੋਗ ਹੈ ਕਿ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਕਾਫ਼ੀ ਦੇਰ ਤੱਕ ਨਿੱਜੀ ਰੱਖਿਆ ਤੇ ਅੰਤ ਵਿੱਕੀ ਤੇ ਕੈਟਰੀਨਾ 9 ਦਸੰਬਰ 2021 ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਉਨ੍ਹਾਂ ਨੇ ਆਪਣਾ ਵਿਆਹ ਸਮਾਰੋਹ ਰਾਜਸਥਾਨ ਦੇ ਸਿਕਸ ਸੈਂਸੇਜ਼ ਫੋਰਟ ਬਰਵਾੜਾ ਵਿਖੇ ਕੀਤਾ ਸੀ, ਜਿਸ 'ਚ ਕਰੀਬੀ ਪਰਿਵਾਰਕ ਮੈਂਬਰ ਤੇ ਕੁਝ ਦੋਸਤ ਸ਼ਾਮਲ ਹੋਏ ਸਨ। ਹੁਣ ਵਿਆਹ ਤੋਂ ਕਰੀਬ 4 ਸਾਲ ਬਾਅਦ ਇਨ੍ਹਾਂ ਦੇ ਘਰ ਪਹਿਲੀ ਵਾਰ ਕਿਲਕਾਰੀਆਂ ਗੂੰਜਣ ਜਾ ਰਹੀਆਂ ਹਨ।
ਇਹ ਵੀ ਪੜ੍ਹੋ- ਅਮਰੀਕਾ ਦੇ H1B ਵੀਜ਼ਾ ਨੂੰ ਟੱਕਰ ਦੇਣ ਆ ਰਿਹਾ K Visa ! ਇਸ ਦੇਸ਼ ਨੇ Professionals ਲਈ ਖੋਲ੍ਹੇ ਦਰਵਾਜ਼ੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e