ਕਰੀਨਾ ਤੋਂ ਲੈ ਕੇ ਕਾਜੋਲ ਤਕ, ਬਿਨਾਂ ਮੇਕਅੱਪ ਤੋਂ ਅਜਿਹੀਆਂ ਨਜ਼ਰ ਆਉਂਦੀਆਂ ਨੇ ਬਾਲੀਵੁੱਡ ਹਸੀਨਾਵਾਂ

Monday, May 03, 2021 - 11:52 AM (IST)

ਕਰੀਨਾ ਤੋਂ ਲੈ ਕੇ ਕਾਜੋਲ ਤਕ, ਬਿਨਾਂ ਮੇਕਅੱਪ ਤੋਂ ਅਜਿਹੀਆਂ ਨਜ਼ਰ ਆਉਂਦੀਆਂ ਨੇ ਬਾਲੀਵੁੱਡ ਹਸੀਨਾਵਾਂ

ਮੁੰਬਈ (ਬਿਊਰੋ)– ਸੋਸ਼ਲ ਮੀਡੀਆ ਨੇ ਲੋਕਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। ਹੁਣ ਪ੍ਰਸ਼ੰਸਕ ਆਪਣੇ ਸਿਤਾਰਿਆਂ ਦੀਆਂ ਤਸਵੀਰਾਂ ਸਿੱਧੇ ਦੇਖ ਸਕਦੇ ਹਨ। ਇਨ੍ਹੀਂ ਦਿਨੀਂ ਇੰਸਟਾਗ੍ਰਾਮ ’ਤੇ ਇਕ ਨਵਾਂ ਰੁਝਾਨ ਸ਼ੁਰੂ ਹੋ ਗਿਆ ਹੈ, ਜਿਸ ਦਾ ਨਾਂ ਹੈ ਨੋ ਮੇਕਅੱਪ ਲੁੱਕ। ਬਾਲੀਵੁੱਡ ਵੀ ਇਸ ਰੁਝਾਨ ਨੂੰ ਫਾਲੋਅ ਕਰ ਰਿਹਾ ਹੈ। 90 ਦੇ ਦਹਾਕੇ ਦੀਆਂ ਕਈ ਹਿੱਟ ਅਦਾਕਾਰਾਂ ਵੀ ਇਸ ਰੁਝਾਨ ਨੂੰ ਫਾਲੋਅ ਕਰਦਿਆਂ ਤਸਵੀਰਾਂ ਸਾਂਝੀਆਂ ਕਰ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਲਈ ਫਰਹਾਨ ਅਖ਼ਤਰ ਨੇ ਚੁੱਕਿਆ ਵੱਡਾ ਕਦਮ, ਆਕਸੀਜਨ ਤੋਂ ਲੈ ਕੇ ਖਾਣੇ ਤੱਕ ਹਰ ਚੀਜ਼ ਦੀ ਦੇਣਗੇ ਸਹੂਲਤ

ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾਂ ’ਚੋਂ ਇਕ ਕਰੀਨਾ ਕਪੂਰ ਨੇ ਵੀ ਕੁਝ ਅਜਿਹੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਉਸ ਦੀਆਂ ਇਹ ਤਸਵੀਰਾਂ ਹੁਣ ਟਰੈਂਡਿੰਗ ’ਚ ਸ਼ਾਮਲ ਹੋ ਗਈਆਂ ਹਨ।

PunjabKesari

ਬਾਲੀਵੁੱਡ ’ਚ ਇਕ ਤੋਂ ਬਾਅਦ ਇਕ ਕਈ ਹਿੱਟ ਸੰਗੀਤਕ ਵੀਡੀਓਜ਼ ’ਚ ਨਜ਼ਰ ਆਉਣ ਵਾਲੀ ਮਲਾਇਕਾ ਅਰੋੜਾ ਦੀਆਂ ਇਹ ਬੋਲਡ ਤਸਵੀਰਾਂ ਚਰਚਾ ’ਚ ਹਨ। ਮਲਾਇਕਾ ਇਕ ਅਜਿਹੀ ਅਦਾਕਾਰਾ ਹੈ, ਜੋ ਆਪਣੀ ਫਿਟਨੈੱਸ ਕਾਰਨ ਆਪਣੀ ਉਮਰ ਦਾ ਪਤਾ ਨਹੀਂ ਲੱਗਣ ਦਿੰਦੀ।

PunjabKesari

ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨੇ ਕੈਂਸਰ ਨਾਲ ਜੰਗ ਲੜੀ ਤੇ ਆਖਿਰਕਾਰ ਉਸ ਨੂੰ ਹਰਾ ਕੇ ਇਕ ਵਾਰ ਫਿਰ ਪ੍ਰਸ਼ੰਸਕਾਂ ’ਚ ਮੌਜੂਦ ਹੈ। ਸੋਨਾਲੀ ਨੂੰ ਉਸ ਦੇ ਪ੍ਰਸ਼ੰਸਕ ਇਕ ਮਜ਼ਬੂਤ ਮਹਿਲਾ ਕਹਿੰਦੇ ਹਨ। ਉਹ ਇੰਸਟਾਗ੍ਰਾਮ ’ਤੇ ਵੀ ਬਹੁਤ ਸਰਗਰਮ ਹੈ।

PunjabKesari

ਸੰਜੇ ਦੱਤ ਨਾਲ ਫ਼ਿਲਮ ‘ਵਾਸਤਵ’ ’ਚ ਨਜ਼ਰ ਆਈ ਨਮਰਤਾ ਸ਼ਿਰੋਡਕਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਹਾਲਾਂਕਿ ਬਾਅਦ ’ਚ ਉਹ ਅਦਾਕਾਰੀ ਤੋਂ ਪੂਰੀ ਤਰ੍ਹਾਂ ਦੂਰ ਹੋ ਗਈ ਸੀ ਤੇ ਆਪਣੀ ਨਿੱਜੀ ਜ਼ਿੰਦਗੀ ’ਚ ਰੁੱਝ ਗਈ ਸੀ।

PunjabKesari

ਇਕ ਤੋਂ ਬਾਅਦ ਇਕ ਕਈ ਹਿੱਟ ਫ਼ਿਲਮਾਂ ’ਚ ਕੰਮ ਕਰ ਚੁੱਕੀ ‘ਧੱਕ ਧੱਕ ਗਰਲ’ ਮਾਧੁਰੀ ਦੀਕਸ਼ਿਤ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਹੈ। ਇਕ ਤਸਵੀਰ ’ਚ ਮਾਧੁਰੀ ਸਵੇਰ ਵੇਲੇ ਵਰਕਆਊਟ ਕਰਦੀ ਦਿਖਾਈ ਦਿੱਤੀ ਸੀ।

PunjabKesari

ਬਾਲੀਵੁੱਡ ’ਚ ‘ਦਿਲ ਵਾਲੇ ਦੁਲਹਨੀਆ ਲੇ ਜਾਏਂਗੇ’ ਵਰਗੀ ਸੁਪਰਹਿੱਟ ਫ਼ਿਲਮ ਕਰ ਚੁੱਕੀ ਕਾਜੋਲ ਅੱਜਕਲ ਇਨ੍ਹਾਂ ਤਸਵੀਰਾਂ ਕਾਰਨ ਸੁਰਖ਼ੀਆਂ ’ਚ ਹੈ। ਇਨ੍ਹਾਂ ਤਸਵੀਰਾਂ ’ਚ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ।

PunjabKesari

ਅਦਾਕਾਰਾ ਉਰਮਿਲਾ ਮਾਤੋਂਡਕਰ ਵੀ ਇਸ ਰੁਝਾਨ ਨਾਲ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਉਨ੍ਹਾਂ ਦੀਆਂ ਇਹ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦੀ ਖੂਬਸੂਰਤ ਦਾ ਰਾਜ਼ ਪੁੱਛ ਰਹੇ ਹਨ।

PunjabKesari

ਨੋਟ– ਤੁਹਾਨੂੰ ਇਹ ਤਸਵੀਰਾਂ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News