ਇਸ ਖ਼ੂਬਸੂਰਤ ਹਸੀਨਾ ਨੇ ਕਰਵਾਇਆ ਦੂਜਾ ਵਿਆਹ! ਵੀਡੀਓ ਵਾਇਰਲ

Saturday, Nov 16, 2024 - 04:13 PM (IST)

ਇਸ ਖ਼ੂਬਸੂਰਤ ਹਸੀਨਾ ਨੇ ਕਰਵਾਇਆ ਦੂਜਾ ਵਿਆਹ! ਵੀਡੀਓ ਵਾਇਰਲ

ਮੁੰਬਈ- ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਵੀਨਾ ਮਲਿਕ ਜਦੋਂ ਬਿੱਗ ਬੌਸ 4 ‘ਚ ਆਈ ਸੀ ਤਾਂ ਉਹ ਭਾਰਤ ਵਿੱਚ ਵੀ ਕਾਫੀ ਮਸ਼ਹੂਰ ਹੋਈ ਸੀ। ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਦਾ ਵਿਆਹ ਹੋ ਗਿਆ ਹੈ। ਦਰਅਸਲ, ਅਦਾਕਾਰਾ ਦੇ ਵਿਆਹ ਦੀਆਂ ਅਫਵਾਹਾਂ ਉਸ ਦੇ ਬਿਜ਼ਨੈੱਸਮੈਨ ਪ੍ਰੇਮੀ ਸ਼ਰਯਾਰ ਚੌਧਰੀ ਦੀ ਇੰਸਟਾ ਪੋਸਟ ਨੂੰ ਦੇਖ ਕੇ ਫੈਲਣੀਆਂ ਸ਼ੁਰੂ ਹੋ ਗਈਆਂ ਸਨ। ਇੱਥੇ ਉਨ੍ਹਾਂ ਨੇ ਵਿਆਹ ਨੂੰ ਲੈ ਕੇ ਇਸ਼ਾਰਾ ਵੀ ਦਿੱਤਾ ਸੀ। ਦਰਅਸਲ, ਵੀਨਾ ਮਲਿਕ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ ਅਤੇ ਇਸ ‘ਚ ਉਹ ਲਾਲ ਰੰਗ ਦੀ ਡਰੈੱਸ ‘ਚ ਨਜ਼ਰ ਆ ਰਹੀ ਸੀ। ਵੀਨਾ ਮਲਿਕ ਦੀ ਬ੍ਰਾਈਡਲ ਗੈਟਅੱਪ ਪਹਿਨੀ ਇਸ ਤਸਵੀਰ ਨੂੰ ਸ਼ਰਯਾਰ ਚੌਧਰੀ ਨੇ ਦੁਬਾਰਾ ਸ਼ੇਅਰ ਕੀਤਾ ਹੈ। ਇਸ ਨੂੰ ਸਾਂਝਾ ਕਰਦੇ ਹੋਏ, ਉਸਨੇ ਇਹ ਵੀ ਲਿਖਿਆ, ‘ਯੈੱਸ ਫਾਈਨਲੀ…’।

 
 
 
 
 
 
 
 
 
 
 
 
 
 
 
 

A post shared by Veena Malik (@theveenamalik)

ਸ਼ਰਯਾਰ ਚੌਧਰੀ ਨੇ ਵੀ ਤਸਵੀਰ ਸ਼ੇਅਰ ਕੀਤੀ ਸੀ ਅਤੇ ਇਸ ‘ਚ ਉਹ ਚਿੱਟੀ ਕਮੀਜ਼ ਅਤੇ ਬਲੈਕ ਪੈਂਟ ‘ਚ ਨਜ਼ਰ ਆ ਰਹੇ ਸਨ। ਹਾਲਾਂਕਿ ਉਨ੍ਹਾਂ ਨੇ ਆਪਣਾ ਚਿਹਰਾ ਛੁਪਾ ਰੱਖਿਆ ਸੀ ਅਤੇ ਇਸ ਤਸਵੀਰ ਨੂੰ ਵੀਨਾ ਮਲਿਕ ਨੂੰ ਟੈਗ ਵੀ ਕੀਤਾ ਸੀ। ਹੁਣ ਦੋਹਾਂ ਦੀਆਂ ਅਜਿਹੀਆਂ ਤਸਵੀਰਾਂ ਦੇਖਣ ਤੋਂ ਬਾਅਦ ਲੋਕ ਇਸ ਗੱਲ ‘ਤੇ ਵੀ ਉਲਝਣ ‘ਚ ਸਨ ਕਿ ਕੀ ਵੀਨਾ ਮਲਿਕ ਨੇ ਅਸਲ ‘ਚ ਵਿਆਹ ਕਰਵਾਇਆ ਹੈ ਜਾਂ ਫਿਰ ਇਹ ਕਿਸੇ ਫੋਟੋਸ਼ੂਟ ਦਾ ਪਬਲੀਸਿਟੀ ਸਟੰਟ ਹੈ ਪਰ ਬਾਅਦ ਵਿੱਚ ਵੀਨਾ ਮਲਿਕ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਆਪਣੇ ਬ੍ਰਾਈਡਲ ਲੁੱਕ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ। ਇਸ ਵੀਡੀਓ ਦੇ ਬੈਕਗ੍ਰਾਊਂਡ ‘ਚ ‘ਤੂੰ ਮੁਝੇ ਕਬੂਲ’ ਗੀਤ ਚੱਲ ਰਿਹਾ ਸੀ। ਇਸ ਦੌਰਾਨ ਅਦਾਕਾਰਾ ਕੈਮਰੇ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆਈ। ਹਾਲਾਂਕਿ, ਸ਼ਰਯਾਰ ਚੌਧਰੀ ਇੱਥੇ ਕਿਤੇ ਨਜ਼ਰ ਨਹੀਂ ਆਏ ਅਤੇ ਅਜਿਹਾ ਲੱਗਦਾ ਹੈ ਕਿ ਇਹ ਇੱਕ ਪ੍ਰੋਫੈਸ਼ਨਲ ਸ਼ੂਟ ਸੀ।

 

 
 
 
 
 
 
 
 
 
 
 
 
 
 
 
 

A post shared by Veena Malik (@theveenamalik)

ਹਾਲਾਂਕਿ ਅਜੇ ਤੱਕ ਵੀਨਾ ਮਲਿਕ ਜਾਂ ਸ਼ਰਯਾਰ ਚੌਧਰੀ ਨੇ ਵਿਆਹ ਦੀਆਂ ਅਫਵਾਹਾਂ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਜੇਕਰ ਵੀਨਾ ਮਲਿਕ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਪਹਿਲਾਂ ਵੀ ਵਿਆਹ ਹੋ ਚੁੱਕਾ ਹੈ ਅਤੇ ਉਨ੍ਹਾਂ ਨੇ 2013 ‘ਚ ਦੁਬਈ ‘ਚ ਅਸ਼ਦ ਬਸੀਰ ਖੱਟਕ ਨਾਲ ਵਿਆਹ ਕੀਤਾ ਸੀ ਅਤੇ 2018 ‘ਚ ਦੋਹਾਂ ਦਾ ਤਲਾਕ ਹੋ ਗਿਆ ਸੀ। ਵੀਨਾ ਮਲਿਕ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਵੀ ਹਨ। ਤਲਾਕ ਤੋਂ ਬਾਅਦ ਅਦਾਕਾਰਾ ਨੇ ਆਪਣੇ ਪਹਿਲੇ ਵਿਆਹ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਦੱਸਿਆ ਸੀ। ਫਿਲਹਾਲ ਉਹ ਬਿਜ਼ਨੈੱਸਮੈਨ ਸ਼ਰਯਾਰ ਚੌਧਰੀ ਨੂੰ ਡੇਟ ਕਰ ਰਹੀ ਹੈ। ਸ਼ਰਯਾਰ ਚੌਧਰੀ ਇਸਲਾਮਾਬਾਦ ਦੇ ਇੱਕ ਕਾਰੋਬਾਰੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News