ਅਦਾਕਾਰਾ ਸੁਸ਼ਮਿਤਾ ਸੇਨ ਜਲਦ ਬੱਝੇਗੀ ਪ੍ਰੇਮੀ ਨਾਲ ਵਿਆਹ ਦੇ ਬੰਧਨ ''ਚ

Wednesday, Feb 07, 2024 - 12:42 PM (IST)

ਅਦਾਕਾਰਾ ਸੁਸ਼ਮਿਤਾ ਸੇਨ ਜਲਦ ਬੱਝੇਗੀ ਪ੍ਰੇਮੀ ਨਾਲ ਵਿਆਹ ਦੇ ਬੰਧਨ ''ਚ

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹੀ ਹੈ। ਅਦਾਕਾਰਾ ਦਾ ਨਾਂ ਵਿਆਹੇ ਪੁਰਸ਼ਾਂ ਤੋਂ ਲੈ ਕੇ ਨੌਜਵਾਨ ਲੜਕਿਆਂ ਤੱਕ ਹਰ ਕਿਸੇ ਨਾਲ ਜੁੜਿਆ ਹੋਇਆ ਹੈ ਪਰ ਹੁਣ ਤੱਕ ਸੁਸ਼ਮਿਤਾ ਨੂੰ ਕੋਈ ਸਾਥੀ ਨਹੀਂ ਮਿਲਿਆ ਹੈ। ਪਿਛਲੇ ਕਾਫੀ ਸਮੇਂ ਤੋਂ ਸੁਸ਼ਮਿਤਾ ਆਪਣੇ ਤੋਂ 15 ਸਾਲ ਛੋਟੇ ਮਾਡਲ ਰੋਹਮਨ ਸ਼ਾਲ ਨੂੰ ਡੇਟ ਕਰ ਰਹੀ ਹੈ। ਹਾਲਾਂਕਿ ਸਾਲ 2021 'ਚ ਇਸ ਜੋੜੇ ਦੇ ਬ੍ਰੇਕਅੱਪ ਦੀ ਖ਼ਬਰ ਸਾਹਮਣੇ ਆਈ ਸੀ ਪਰ ਕੁਝ ਮਹੀਨਿਆਂ ਬਾਅਦ ਹੀ ਦੋਵੇਂ ਫਿਰ ਇਕੱਠੇ ਹੋ ਗਏ। ਹੁਣ ਅਦਾਕਾਰਾ ਨੇ ਇਕ ਇੰਟਰਵਿਊ 'ਚ ਆਪਣੇ ਸੈਟਲਮੈਂਟ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਪੂਨਮ ਪਾਂਡੇ ਤੋਂ ਪਹਿਲਾਂ 90 ਦੇ ਦਹਾਕੇ ਦੀ ਇਹ ਮਸ਼ਹੂਰ ਅਦਾਕਾਰਾ ਕਰ ਚੁੱਕੀ ਹੈ ਆਪਣੀ ਮੌਤ ਦਾ ਝੂਠਾ ਨਾਟਕ

ਫ਼ਿਲਮ ਕੰਪੇਨੀਅਨ ਨੂੰ ਦਿੱਤੇ ਇੱਕ ਇੰਟਰਵਿਊ 'ਚ ਸੁਸ਼ਮਿਤਾ ਸੇਨ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਚੁੱਪੀ ਤੋੜਦੇ ਹੋਏ ਕਿਹਾ, ''ਮੈਂ ਜਾਣਦੀ ਹਾਂ ਕਿ ਪੂਰੀ ਦੁਨੀਆ ਸੋਚਦੀ ਹੈ ਕਿ ਇਸ ਮੁਕਾਮ ‘ਤੇ ਆਉਣ ਤੋਂ ਬਾਅਦ ਕਿਸੇ ਨੂੰ ਸੈਟਲ ਹੋ ਜਾਣਾ ਚਾਹੀਦਾ ਹੈ ਪਰ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਅਜਿਹਾ ਨਹੀਂ ਹੈ ਕਿ ਮੈਂ ਇਸ ਰਿਸ਼ਤੇ ਦਾ ਸਨਮਾਨ ਨਹੀਂ ਕਰਦੀ। ਮੈਂ ਵਿਆਹ 'ਚ ਵਿਸ਼ਵਾਸ ਕਰਦੀ ਹਾਂ। ਮੈਨੂੰ ਕੁਝ ਸ਼ਾਨਦਾਰ ਲੋਕਾਂ ਨੂੰ ਜਾਣਨ ਦਾ ਮੌਕਾ ਮਿਲਿਆ ਹੈ, ਜਿਸ 'ਚ ਮੇਰੇ (ਆਰਿਆ), ਨਿਰਦੇਸ਼ਕ (ਰਾਮ ਮਾਧਵਾਨੀ) ਤੇ ਮੇਰੀ ਨਿਰਮਾਤਾ (ਅਮਿਤਾ ਮਾਧਵਾਨੀ) ਸ਼ਾਮਲ ਹਨ, ਜੋ ਸਭ ਤੋਂ ਖੂਬਸੂਰਤ ਜੋੜਿਆਂ 'ਚੋਂ ਇੱਕ ਹਨ, ਜਿਨ੍ਹਾਂ ਲੋਕਾਂ ਨੂੰ ਮੈਂ ਜਾਣਦੀ ਹਾਂ ਪਰ ਮੈਂ ਦੋਸਤੀ 'ਚ ਇੱਕ ਵੱਡੀ ਵਿਸ਼ਵਾਸੀ ਹਾਂ ਅਤੇ ਜੇਕਰ ਇਹ ਮੌਜੂਦ ਹੈ ਤਾਂ ਚੀਜ਼ਾਂ ਹੋ ਸਕਦੀਆਂ ਹਨ ਪਰ ਇਹ ਸਤਿਕਾਰ ਅਤੇ ਦੋਸਤੀ ਬਹੁਤ ਮਹੱਤਵਪੂਰਨ ਹੈ। ਇਸੇ ਲਈ ਮੈਨੂੰ ਆਜ਼ਾਦੀ ਦੀ ਪਰਵਾਹ ਹੈ।''

ਇਹ ਖ਼ਬਰ ਵੀ ਪੜ੍ਹੋ : ‘ਫਾਈਟਰ’ ਫ਼ਿਲਮ ਦੇ ਨਿਰਮਾਤਾਵਾਂ ਨੂੰ ਨੋਟਿਸ, ਹਵਾਈ ਫੌਜ ਦੇ ਅਧਿਕਾਰੀ ਨੇ ਪ੍ਰਗਟਾਇਆ ਇਤਰਾਜ਼

ਦੱਸਣਯੋਗ ਹੈ ਕਿ ਸੁਸ਼ਮਿਤਾ ਸੇਨ ਨੇ ਸਾਲ 2018 'ਚ ਰੋਹਮਨ ਸ਼ਾਲ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਸੀ। ਇਸ ਤੋਂ ਬਾਅਦ 2021 'ਚ ਦੋਹਾਂ ਦਾ ਬ੍ਰੇਕਅੱਪ ਹੋ ਗਿਆ। ਇਸ ਤੋਂ ਬਾਅਦ ਸੁਸ਼ਮਿਤਾ ਨੇ ਬਿਜ਼ਨੈੱਸਮੈਨ ਲਲਿਤ ਮੋਦੀ ਨੂੰ ਡੇਟ ਕੀਤਾ। ਸੁਸ਼ਮਿਤਾ ਅਤੇ ਰੋਹਮਨ ਨੇ ਆਪਣੇ ਬ੍ਰੇਕਅੱਪ ਤੋਂ ਬਾਅਦ ਪੈਚਅੱਪ ਕਰ ਲਿਆ ਹੈ। ਦੋਵੇਂ ਕਈ ਈਵੈਂਟਸ 'ਚ ਹੱਥ ਫੜੇ ਨਜ਼ਰ ਆਉਂਦੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News