ਅਦਾਕਾਰਾ ਕਸ਼ਮੀਰਾ ਇਰਾਨੀ ਨੇ ਪ੍ਰੇਮੀ ਨਾਲ ਰਾਜਸਥਾਨ ''ਚ ਕਰਵਾਇਆ ਸ਼ਾਹੀ ਵਿਆਹ

Monday, Feb 12, 2024 - 08:07 PM (IST)

ਅਦਾਕਾਰਾ ਕਸ਼ਮੀਰਾ ਇਰਾਨੀ ਨੇ ਪ੍ਰੇਮੀ ਨਾਲ ਰਾਜਸਥਾਨ ''ਚ ਕਰਵਾਇਆ ਸ਼ਾਹੀ ਵਿਆਹ

ਐਂਟਰਟੇਨਮੈਂਟ ਡੈਸਕ : ਟੀ. ਵੀ. ਸ਼ੋਅ 'ਅੰਬਰ ਧਾਰਾ' ਫੇਮ ਅਦਾਕਾਰਾ ਕਸ਼ਮੀਰਾ ਇਰਾਨੀ ਨੇ ਹਾਲ ਹੀ 'ਚ ਆਪਣੇ ਪ੍ਰੇਮੀ ਅਕਸ਼ਤ ਸਕਸੈਨਾ ਨਾਲ ਵਿਆਹ ਕਰਵਾ ਲਿਆ ਹੈ। ਜੋੜੇ ਨੇ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ 'ਚ ਮੁੰਬਈ ਤੋਂ ਦੂਰ ਰਾਜਸਥਾਨ 'ਚ ਵਿਆਹ ਕਰਵਾਇਆ ਹੈ। ਟੀ. ਵੀ. ਐਕਟਰ ਨਕੁਲ ਮਹਿਤਾ ਨੇ ਇੱਕ ਤਸਵੀਰ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ।

PunjabKesari

ਇੱਕ-ਦੂਜੇ ਦੇ ਬਣੇ ਕਸ਼ਮੀਰਾ ਤੇ ਅਕਸ਼ਤ
ਕਸ਼ਮੀਰੀ ਇਰਾਨੀ ਦਾ ਅਕਸ਼ਤ ਸਕਸੈਨਾ ਨਾਲ 10 ਫਰਵਰੀ ਨੂੰ ਰਣਥੰਬੋਰ, ਸਵਾਈ ਮਾਧੋਪੁਰ, ਰਾਜਸਥਾਨ 'ਚ ਸ਼ਾਹੀ ਵਿਆਹ ਹੋਇਆ ਸੀ। ਇਸ ਵਿਆਹ 'ਚ ਨਕੁਲ ਮਹਿਤਾ ਆਪਣੀ ਪਤਨੀ ਜਾਨਕੀ ਨਾਲ ਸ਼ਾਮਲ ਹੋਏ। ਨਕੁਲ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਨਕੁਲ ਮਹਿਤਾ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਕੈਪਸ਼ਨ 'ਚ ਲਿਖਿਆ, ''ਵੀਕਐਂਡ 'ਤੇ ਸਭ ਤੋਂ ਖੁਸ਼ਹਾਲ, ਸਭ ਤੋਂ ਪਿਆਰੇ ਅਤੇ ਨਿੱਘੇ ਲੋਕਾਂ ਦੇ ਮਿਲਾਪ ਦਾ ਜਸ਼ਨ ਮਨਾਉਂਦੇ ਹੋਏ ਬਿਤਾਇਆ, ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ... ਕਾਸ਼ੂ ਅਤੇ ਅਕਸ਼ਾ।''

PunjabKesari

ਕਸ਼ਮੀਰਾ ਇਰਾਨੀ ਦੇ ਵਿਆਹ ਦਾ ਲੁੱਕ
ਇਸ ਖਾਸ ਮੌਕੇ 'ਤੇ ਕਸ਼ਮੀਰਾ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਸੀ। ਉਸ ਨੇ ਸੋਨੇ ਦੇ ਗਹਿਣਿਆਂ ਨਾਲ ਆਪਣਾ ਲੁੱਕ ਪੂਰਾ ਕੀਤਾ। ਉਥੇ ਹੀ ਲਾੜਾ ਰਾਜਾ ਯਾਨੀਕਿ ਅਕਸ਼ਤ ਸਕਸੈਨਾ ਕ੍ਰੀਮ ਕਲਰ ਦੀ ਕਢਾਈ ਵਾਲੀ ਸ਼ੇਰਵਾਨੀ 'ਚ ਨਜ਼ਰ ਆਏ।

PunjabKesari

ਵਿਆਹ ਤੋਂ ਪਹਿਲਾਂ ਫੰਕਸ਼ਨ
ਵਿਆਹ ਤੋਂ ਇਲਾਵਾ ਕਸ਼ਮੀਰਾ ਅਤੇ ਅਕਸ਼ਤ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਮਹਿੰਦੀ ਤੋਂ ਲੈ ਕੇ ਹਲਦੀ ਤੱਕ, ਨਕੁਲ ਮਹਿਤਾ ਨੇ ਇਕ-ਇਕ ਕਰਕੇ ਸਾਰੇ ਫੰਕਸ਼ਨਾਂ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ। ਕੁਝ ਤਸਵੀਰਾਂ 'ਚ ਕਸ਼ਮੀਰਾ ਪੀਲੇ ਰੰਗ ਦੀ ਸਾੜ੍ਹੀ 'ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ, ਜਿਸ 'ਤੇ ਉਸ ਨੇ ਫੁੱਲਾਂ ਦੇ ਗਹਿਣੇ ਵੀ ਪਾਏ ਹੋਏ ਹਨ।

PunjabKesari

ਕਸ਼ਮੀਰਾ ਦਾ ਐਕਟਿੰਗ ਕਰੀਅਰ
ਕਸ਼ਮੀਰਾ ਇਰਾਨੀ ਦੇ ਐਕਟਿੰਗ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ 'ਅੰਬਰ ਧਾਰਾ' ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਹ ਸਲਮਾਨ ਖ਼ਾਨ ਦੀਆਂ 'ਟਾਈਗਰ ਜ਼ਿੰਦਾ ਹੈ', 'ਰੰਗੂਨ' ਅਤੇ 'ਭਾਰਤ' ਵਰਗੀਆਂ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।

PunjabKesari

PunjabKesari

PunjabKesari

PunjabKesari

 


author

sunita

Content Editor

Related News